ਸੰਯੁਕਤ ਰਾਸ਼ਟਰ, 12 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਸੰਯੁਕਤ ਰਾਸ਼ਟਰ ਦੀ ਨਸਲੀ ਵਿਤਕਰਾ ਰੋਕਥਾਮ ਕਮੇਟੀ ਨੇ ਕੈਨੇਡਾ ਸਰਕਾਰ ਨੂੰ ਇੰਮੀਗ੍ਰੇਸ਼ਨ ਹਿਰਾਸਤ ਲਈ ਸਮਾਂ ਹੱਦ ਤੈਅ ਕਰਨ ਲਈ ਆਖਿਆ ਹੈ ਅਤੇ ਇਸ ਦੇ ਨਾਲ ਹੀ ਅਮਰੀਕਾ ਨਾਲ ਕੀਤੀ 'ਸੇਫ਼ ਥਰਡ ਕੰਟਰੀ ਸੰਧੀ' ਰੱਦ ਕਰਨ 'ਤੇ ਵੀ ਜ਼ੋਰ ਦਿਤਾ ਗਿਆ। ਕੈਨੇਡਾ ਸਰਕਾਰ ਦੀਆਂ ਨੀਤੀਆਂ ਅਤੇ ਯੋਜਨਾਵਾਂ ਕਾਰਨ ਘੱਟ ਗਿਣਤੀਆਂ 'ਤੇ ਪੈ ਰਹੇ ਅਸਰ ਦੀ ਸਮੀਖਿਆ ਤੋਂ ਬਾਅਦ ਹੀ ਕਮੇਟੀ ਨੇ ਇਹ ਸਿਫ਼ਾਰਸ਼ਾਂ ਕੀਤੀਆਂ ਹਨ। 
ਜਿਨੇਵਾ ਵਿਖੇ ਜਾਰੀ ਕੀਤੀ ਗਈ ਕਮੇਟੀ ਦੀ ਰਿਪੋਰਟ ਮੁਤਾਬਕ, ''ਕੋਈ ਹੋਰ ਚਾਰਾ ਨਾ ਹੋਣ ਦੀ ਸੂਰਤ ਵਿਚ ਹੀ ਕਿਸੇ ਪ੍ਰਵਾਸੀ ਨੂੰ ਇੰਮੀਗ੍ਰੇਸ਼ਨ ਹਿਰਾਸਤ ਵਿਚ ਲਿਆ ਜਾਵੇ ਅਤੇ ਸਬੰਧਤ ਪ੍ਰਵਾਸੀ ਨੂੰ ਲੰਮਾ ਸਮਾਂ ਹਿਰਾਸਤ ਵਿਚ ਨਾ ਰੱਖਿਆ ਜਾਵੇ।''  

ਹੋਰ ਖਬਰਾਂ »