ਢਾਕਾ: 12 ਸਤੰਬਰ : (ਹਮਦਰਦ ਨਿਊਜ਼ ਸਰਵਿਸ) : ਮਿਆਂਮਾਰ 'ਚ ਹਿੰਸਾ ਤੋਂ ਬਾਅਦ ਹਜ਼ਾਰਾਂ ਰੋਹਿੰਗੀ ਮੁਸਲਿਮ ਭੱਜ ਕੇ ਬੰਗਲਾਦੇਸ਼ ਪਹੁੰਚ ਗਏ ਹਨ, ਪਰ ਮਜਬੂਰੀਵਸ ਬੰਗਲਾਦੇਸ਼ ਸਰਕਾਰ ਰੋਹਿੰਗੀ ਮੁਸਲਿਮਾਂ ਨੂੰ ਉਸ ਸੁਦੂਰ ਟਾਪੂ 'ਤੇ ਵਸਾਉਣਾ ਦਾ ਮਨ ਬਣਾ ਰਹੀ ਹੈ, ਜਿੱਥੇ ਹਰ ਸਾਲ ਹੜ ਆਉਂਦਾ ਹੈ। ਬੰਗਲਾਦੇਸ਼ ਸਰਕਾਰ ਨੇ ਰੋਹਿੰਗੀ ਮੁਸਲਿਮਾਂ ਨੂੰ ਉਸ ਟਾਪੂ 'ਤੇ ਪਹੁੰਚਾਉਣ ਲਈ ਕੌਮਾਂਤਰੀ ਮੱਦਦ ਦੀ ਅਪੀਲ ਕੀਤੀ ਹੈ, ਕਿਉਂਕਿ ਮਿਆਂਮਾਰ ਦੇ ਰਖਾਇਨ ਸੂਬੇ ਵਿੱਚ ਫੌਜੀ ਕਾਰਵਾਈ ਤੋਂ ਬਾਅਦ ਗਰੀਬੀ ਨਾਲ ਜੂਝ ਰਹੇ ਬੰਗਲਾਦੇਸ਼ 'ਚ ਵੱਡੀ ਗਿਣਤੀ ਰੋਹਿੰਗੀ ਮੁਸਲਿਮ ਸ਼ਰਣ ਦੀ ਆਸ ਨਾਲ ਪਹੁੰਚ ਰਹੇ ਹਨ ਅਤੇ ਇਨਾਂ ਨੂੰ ਲੈ ਕੇ ਅਧਿਕਾਰੀਆਂ ਨੂੰ ਔਖੀ ਘੜੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦੀਏ ਕਿ ਰਖਾਇਨ ਸੂਬੇ 'ਚ ਲੰਘੀ 25 ਅਗਸਤ ਤੋਂ ਸ਼ੁਰੂ ਹੋਈ ਹਿੰਸਾ ਤੋਂ ਬਾਅਦ ਬੰਗਲਾਦੇਸ਼ 'ਚ ਤਿੰਨ ਲੱਖ ਤੋਂ ਵਧ ਰੋਹਿੰਗੀ ਆਏ ਹਨ। ਜਾਣਕਾਰੀ ਅਨੁਸਾਰ ਲਗਭਗ ਤਿੰਨ ਲੱਖ ਸ਼ਰਨਾਰਥੀ ਪਹਿਲਾਂ ਤੋਂ ਹੀ ਮਿਆਂਮਾਰ ਸਰਹੱਦ ਨੇੜੇ ਕਾਕਸ ਬਾਜ਼ਾਰ ਜ਼ਿਲੇ 'ਚ ਸੰਯੁਕਤ ਰਾਸ਼ਟਰ ਕੈਂਪਾਂ 'ਚ ਜ਼ਿੰਦਗੀ ਬਸਰ ਕਰ ਰਹੇ ਹਨ। ਇਨਾਂ ਦੇ ਵੱਡੀ ਗਿਣਤੀ ਵਿੱਚ ਪਹੁੰਚਣ ਨਾਲ ਬੰਗਲਾਦੇਸ਼ੀ ਅਧਿਕਾਰੀਆਂ ਨੂੰ ਕੈਂਪ ਬਣਾਉਣ ਲਈ ਕਾਫ਼ੀ ਜੱਦੋ ਜਹਿਦ ਕਰਨੀ ਪੈ ਰਹੀ ਹੈ। ਰੋਹਿੰਗਯਾ ਨੇਤਾਵਾਂ ਅਤੇ ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਦੇ ਅਣਇੱਛੁਕ ਹੋਣ ਦੇ ਬਾਵਜੂਦ ਬੰਗਲਾਦੇਸ਼ੀ ਅਧਿਕਾਰੀ ਗੈਰ ਆਬਾਦੀ ਵਾਲੇ ਥੇਨਗਾਰ ਛਾਰ ਟਾਪੂ 'ਤੇ ਵੀ ਕੈਂਪ ਬਣਾਉਣ ਦਾ ਵਿਚਾਰ ਕਰ ਰਹੇ ਹਨ। ਇਸ ਟਾਪੂ ਦਾ ਹਾਲ 'ਚ ਨਾਮ ਬਦਲ ਕੇ ਭਾਸਾਨ ਛਾਰ ਰੱਖਿਆ ਗਿਆ ਸੀ। ਅਧਿਕਾਰੀਆਂ ਨੇ ਰੋਹਿੰਗਯਾ ਸ਼ਰਨਾਰਥੀਆਂ ਨੂੰ ਉਥੇ ਵਸਾਉਣ ਦਾ ਪ੍ਰਸਤਾਵ ਸਭ ਤੋਂ ਪਹਿਲਾਂ 2015 'ਚ ਦਿੱਤਾ ਸੀ। ਇਸਦਾ ਕਾਰਨ ਇਹ ਸੀ ਕਿ ਹੋਰ ਸ਼ਰਨਾਰਥੀ ਆਉਣ ਨਾਲ ਕਾਕਸ ਬਾਜ਼ਾਰ ਦੇ ਕੈਂਪ ਨੱਕੋ ਨੱਕ ਭਰ ਗਏ ਸਨ, ਪਰ ਉਨਾਂ ਖ਼ਬਰਾਂ ਦੇ ਮੱਦੇਨਜ਼ਰ ਯੋਜਨਾ ਰੱਦ ਕਰ ਦਿੱਤੀ ਸੀ। ਇਸ ਟਾਪੂ 'ਤੇ ਹਰ ਸਾਲ ਹੜ ਆÀੁਂਦੇ ਹਨ ਤੇ ਇਹ ਟਾਪੂ ਵਸਣ ਯੋਗ ਨਹੀਂ ਹੈ। ਦੱਸ ਦੀਏ ਕਿ ਬੰਗਲਾਦੇਸ਼ੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਮੰਗਲਵਾਰ ਨੂੰ ਇਸ ਸਥਾਨ ਦਾ ਦੌਰਾ ਕਰਨਗੇ।

ਹੋਰ ਖਬਰਾਂ »