ਨਵੀਂ ਦਿੱਲੀ : 12 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਕੰਗਨਾ ਰਨੌਤ ਹਾਲ 'ਚ ਸੋਸ਼ਲ ਮੀਡੀਆ 'ਤੇ ਨਾ ਹੋ ਕੇ ਆਪਣੇ ਗਰਮ ਬਿਆਨਾਂ ਕਾਰਨ ਸੁਰਖ਼ੀਆਂ ਵਿੱਚ ਛਾਈ ਹੋਈ ਹੈ। ਕੰਗਨਾ ਨੇ ਹੁਣ ਇੱਕ ਹੋਰ ਨਵਾਂ ਧਮਾਕਾ ਕੀਤਾ ਹੈ। ਉਨਾਂ ਨੇ ਏਆਈਬੀ ਨਾਲ ਮਿਲ ਕੇ ਇੱਕ ਵੀਡੀਓ ਗਾਣਾ ਬਣਾਇਆ ਹੈ। ਇਹ ਮਸ਼ਹੂਰ ਗਾਣਾ 'ਚਿੱਟੀਆਂ ਕਲਾਈਆਂ' ਦਾ ਪੈਰੋਡੀ ਵਰਜਨ ਹੈ। ਦੱਸ ਦੀਏ ਕਿ ਰਿਲੀਜ਼ ਹੁੰਦਿਆਂ ਹੀ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਗਾਣੇ 'ਚ ਕੰਗਨਾ ਨੇ ਰਿਤਿਕ ਰੌਸ਼ਨ ਅਤੇ ਨੇਪੋਟਿਜਮ 'ਤੇ ਇੱਕ ਵਾਰ ਹੱਲਾ ਬੋਲਿਆ ਹੈ। ਵੀਡੀਓ 'ਚ ਦਿਖ਼ਾਇਆ ਗਿਆ ਮੇਲ ਐਕਟਰ ਰਿਤਿਕ ਰੌਸ਼ਨ ਦੀ ਫ਼ਿਲਮ 'ਕਭੀ ਖੁਸ਼ੀ ਕਭੀ ਗ਼ਮ' ਦੇ ਟ੍ਰੈਡੀਸ਼ਨਲ ਲੁਕ 'ਚ ਦਿਖ਼ਾਇਆ ਗਿਆ ਹੈ। ਇਸ 'ਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰਾਂ ਐਕਟਰਾਂ ਨੂੰ ਫ਼ਿਲਮਾਂ 'ਚ ਕੇਵਲ ਪਿਆਰ ਇੰਟੇਸਟ ਸਮਝਿਆ ਜਾਂਦਾ ਹੈ। ਫ਼ਿਲਮ ਇੰਡਸਟਰੀ 'ਚ ਵਧ ਰਹੇ ਮੇਲ ਡੋਮੀਨੇਸ਼ਨ ਸੱਭਿਆਚਾਰ ਨੂੰ ਵੀ ਖਿੱਚ ਦਾ ਕੇਂਦਰ ਬਣਾਇਆ ਗਿਆ ਹੈ। ਦੱਸ ਦੀਏ ਕਿ 15 ਸਤੰਬਰ ਨੂੰ ਕੰਗਨਾ ਰਨੌਤ ਦੀ ਫ਼ਿਲਮ ਸਿਮਰਨ ਰਿਲੀਜ਼ ਹੋਣ ਵਾਲੀ ਹੈ, ਜਿਸ 'ਚ ਕੰਗਨਾ ਇੱਕ ਗੁਜਰਾਤੀ ਲੜਕੀ ਪ੍ਰਫੁਲ ਪਟੇਲ ਦਾ ਕਿਰਦਾਰ ਨਿਭਾ ਰਹੀ ਹੈ। ਫ਼ਿਲਮ ਦੀ ਸ਼ੁਰੂਆਤ ਵਿੱਚ ਕੰਗਨਾ ਦਾ ਮਸਤਮੌਲਾ ਅੰਦਾਜ਼ ਦਰਸ਼ਕਾਂ ਨੂੰ ਕਾਫ਼ੀ ਪਸੰਦ ਆਵੇਗਾ। ਫ਼ਿਲਮ ਰਿਲੀਜ਼ ਤੋਂ ਪਹਿਲਾਂ ਹੀ ਕੰਗਨਾ ਆਪਣੇ ਬਿਆਨਾਂ ਵਿੱਚ ਰਿਤਿਕ ਰੌਸ਼ਨ, ਅਦਿੱਤਿਆ ਪੰਚੌਲੀ, ਕਰਨ ਜੌਹਰ ਨੂੰ ਲੈ ਕੇ ਕਈ ਵੱਡੇ ਖੁਲਾਸੇ ਕਰ ਚੁੱਕੀ ਹੈ।

ਹੋਰ ਖਬਰਾਂ »