ਢਾਕਾ, 13 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਇਕ ਪਾਸੇ ਮਿਆਂਮਾਰ ਵਿਚ ਰੋਹਿੰਗੀ ਮੁਸਲਮਾਨਾਂ ਦੇ ਖ਼ਿਲਾਫ਼ ਹਿੰਸਾ ਹੋ ਰਹੀ ਹੈ। ਉਨ੍ਹਾਂ ਦੇਸ਼ ਛੱਡ ਕੇ ਭੱਜਣਾ ਪੈ ਰਿਹਾ ਹੈ। ਦੂਜੇ ਪਾਸੇ ਇਨਸਾਨੀਅਤ ਦੀ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ। ਮਿਆਂਮਾਰ ਤੋਂ ਭੱਜ ਰਹੇ ਰੋਹਿੰਗੀ ਮੁਸਲਮਾਨਾਂ ਦੀ ਵੱਡੀ ਆਬਾਦੀ ਬੰਗਲਾਦੇਸ਼ ਪਹੁੰਚ ਰਹੀ ਹੈ। ਮੁਸ਼ਕਲ ਹਾਲਾਤ ਵਿਚ ਇਹ ਬੰਗਲਾਦੇਸ਼-ਮਿਆਂਮਾਰ ਦੀ ਸਰਹੱਦ 'ਤੇ ਫਸੇ ਹੋਏ ਹਨ। ਅਜਿਹੇ ਵਿਚ ਸਿੱਖ ਭਾਈਚਾਰਾ ਇਨ੍ਹਾਂ ਦੀ ਮਦਦ ਲਈ ਅੱਗੇ ਆਇਆ ਹੈ। ਖਾਲਸਾ ਐਡ ਨਾਂ ਦੀ ਕੌਮਾਂਤਰੀ ਸੰਸਥਾ ਨੇ ਇਸ ਮੁਸ਼ਕਲ ਘੜੀ ਵਿਚ ਰੋਹਿੰਗੀ ਮੁਸਲਮਾਨਾਂ ਦਾ ਹੱਥ ਫੜਿਆ ਹੈ ਅਤੇ ਉਨ੍ਹਾਂ ਜ਼ਰੂਰੀ ਮਦਦ ਮੁਹੱਈਆ ਕਰਵਾ ਰਹੇ ਹਨ। ਜ਼ਿਆਦਾਤਰ ਸ਼ਰਣਾਰਥੀਆਂ ਨੇ ਬੰਗਲਾਦੇਸ਼ ਸਰਹੱਦ ਦੇ ਕਰੀਬ ਤੇਕਨਫ ਪਿੰਡ ਵਿਚ ਸ਼ਰਣ ਲਈ ਹੈ। ਇੱਥੇ ਤਿੰਨ ਲੱਖ ਤੋਂ ਜ਼ਿਆਦਾ ਸ਼ਰਣਾਰਥੀ ਪਹੁੰਚੇ ਹਨ।  ਅਜਿਹੇ ਵਿਚ ਭੁੱਖ, ਪਿਆਸ ਤੋਂ ਪ੍ਰੇਸ਼ਾਨ ਇਨ੍ਹਾਂ ਲੋਕਾਂ ਦੀ ਮਦਦ ਕਰ ਰਿਹਾ ਹੈ  ਖਾਲਸਾ ਐਡ।
ਹਾਲਾਂਕਿ ਸੰਸਥਾ ਦੀ ਰਾਹ ਵਿਚ ਕਈ ਮੁਸ਼ਕਲਾਂ ਆ ਰਹੀਆਂ ਹਨ ਕਿਉਂਕਿ ਉਹ ਪੰਜਾਹ ਹਜ਼ਾਰ ਸ਼ਰਣਾਰਕੀਆਂ ਦੇ ਹਿਸਾਬ ਨਾਲ ਰਾਹਤ ਸਮੱਗਰੀ ਲੈ ਕੇ ਆਏ ਸੀ। ਪ੍ਰੰਤੂ ਇੱਥੇ 3 ਲੱਖ ਤੋਂ ਜ਼ਿਆਦਾ ਲੋਕ ਹਨ। ਲਗਾਤਾਰ ਹੋ ਰਹੀ ਬਾਰਸ਼ ਨੇ ਵੀ ਰੋਹਿੰਗੀ ਸ਼ਰਣਾਰਥੀਆਂ ਦੀ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਸਿੱਖ ਸੰਗਠਨ ਖਾਲਸਾ ਐਡ ਨੇ ਇਨ੍ਹਾਂ ਦੀ ਭੁੱਖ ਮਿਟਾਉਣ ਦੇ ਲਈ ਇੱਥੇ ਲੰਗਰ ਲਗਾਇਆ ਹੈ। ਬਰਸਾਤ ਤੋਂ ਬਚਣ ਦੇ ਲਈ ਇਨ੍ਹਾਂ ਟੈਂਟ ਵੀ ਦਿੱਤੇ ਜਾ ਰਹੇ ਹਨ। ਪ੍ਰੰਤੂ ਸ਼ਰਣਾਰਥੀਆਂ ਦੀ ਗਿਣਤੀ ਜ਼ਿਆਦਾ ਹੋ ਗਈ ਹੈ। ਅਜਿਹੇ ਵਿਚ ਸੰਸਥਾ ਨੂੰ ਖਾਣ ਪੀਣ ਅਤੇ ਤੰਬੂ ਦਾ ਇੰਤਜ਼ਾਮ ਕਰਨ ਵਿਚ ਪ੍ਰੇਸ਼ਾਨੀ ਹੋ ਰਹੀ ਹੈ। ਪੰ੍ਰਤੂ ਇਸ ਸੰਸਥਾ ਦੇ ਵਲੰਟੀਅਰਾਂ ਨੇ ਤੈਅ ਕੀਤਾ ਹੋਇਆ ਕਿ ਕਿਸੇ ਵੀ ਸ਼ਰਣਾਰਥੀ ਨੂੰ ਭੁੱਖਾ ਨਹੀਂ ਸੌਣ ਦਿੱਤਾ ਜਾਵੇਗਾ। ਇਸ ਦੇ ਲਈ ਦਿਨ ਰਾਤ ਲੰਗਰ ਚਾਲੂ ਰਹੇਗਾ। ਲੰਗਰ ਚਾਲੂ ਰੱਖਣ ਦੇ ਲਈ ਸੰਸਥਾ ਨੂੰ ਸਮਾਨ ਲਿਆਉਣ ਵਿਚ ਵੀ ਪ੍ਰੇਸ਼ਾਨੀ ਹੋ ਰਹੀ ਹੈ ਕਿਉਂਕਿ ਇਹ ਪਿੰਡ ਢਾਕਾ ਤੋਂ ਦਸ ਘੰਟੇ ਦੀ ਦੂਰੀ 'ਤੇ ਹੈ।  ਰੋਹਿੰਗੀ  ਸ਼ਰਣਾਰਥੀਆਂ ਦੀ ਹਾਲਤ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਬੰਗਲਾਦੇਸ਼ ਬਾਰਡਰ ਨਾਲ ਲੱਗਦੇ ਇਸ ਪਿੰਡ ਤੱਕ ਪਹੁੰਚਣ ਵਿਚ ਦਸ ਦਿਨ ਲੱਗ ਗਏ। ਪਹਿਲਾਂ ਸੰਘਣੇ ਜੰਗਲਾਂ ਨੂੰ ਪਾਰ ਕੀਤਾ ਫੇਰ ਕਿਸ਼ਤੀ 'ਤੇ ਸਵਾਰ ਹੋ ਕੇ ਸਰਹੱਦ ਤੱਕ  ਪੁੱਜੇ ਅਤੇ ਉਸ ਤੋਂ ਬਾਅਦ ਥਕਾ ਦੇਣ ਵਾਲਾ ਸਫਰ, ਜੋ ਕਈ ਦਿਨਾਂ ਤੱਕ ਚਲਿਆ।
ਮਿਆਂਮਾਰ ਵਿਚ ਹੋ ਰਹੀ ਹਿੰਸਾ ਤੋਂ ਬਾਅਦ ਯੂਐਨ ਦੀ ਰਿਪੋਰਟ ਦੀ ਮੰਨੀਏ ਤਾਂ ਲਗਭਗ ਢਾਈ ਲੱਖ ਤੋਂ ਜ਼ਿਆਦਾ ਰੋਹਿੰਗੀ ਮੁਸਲਮਾਨ ਹੁਣ ਤੱਕ ਬੰਗਲਾਦੇਸ਼ ਵਿਚ ਸ਼ਰਣ ਲੈਣ ਪੁੱਜੇ ਹਨ।  ਇਸ ਕਾਰਨ ਵੱਡੀ ਆਬਾਦੀ ਬੰਗਲਾਦੇਸ਼-ਮਿਆਂਮਾਰ ਸਰਹੱਦ 'ਤੇ ਫਸੀ ਹੋਈ ਹੈ।

ਹੋਰ ਖਬਰਾਂ »