ਇਸਲਾਮਾਬਾਦ, 13 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ ਦੇ ਸ਼ਹਿਰ ਰਾਵਲਕੋਟ ਤੋਂ ਪ੍ਰਕਾਸ਼ਤ ਹੋਣ ਵਾਲੇ ਇਸ ਅਖ਼ਬਾਰ ਨੇ ਪੀਓਕੇ ਵਿਚ ਰਹਿਣ ਵਾਲੇ ਲੋਕਾਂ ਦੇ ਵਿਚ ਸਰਵੇ ਕਰਵਾਇਆ ਸੀ। ਜਿਸ ਵਿਚ ਪੁਛਿਆ ਗਿਆ ਸੀ ਕਿ ਉਨ੍ਹਾਂ ਦਾ ਪਾਕਿਸਤਾਨ ਵਿਚ ਰਹਿਣ ਨੂੰ ਲੈ ਕੇ ਕੀ ਵਿਚਾਰ ਹੈ। ਰਿਪਬਲਿਕ ਚੈਨਲ ਦੇ ਅਨੁਸਾਰ ਕਰੀਬ 73 ਪ੍ਰਤੀਸ਼ਤ ਲੋਕਾਂ ਨੇ ਪਾਕਿਸਤਾਨ ਵਿਚ ਰਹਿਣ ਦੇ ਖ਼ਿਲਾਫ਼ ਮਤਦਾਨ ਕੀਤਾ ਹੈ। ਅਜਿਹੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਪਾਕਿਸਤਾਨ ਵਿਚ ਭਾਜੜਾਂ ਪੈ ਗਈਆਂ ਹਨ ਅਤੇ ਪਾਕਿਸਤਾਨ ਸਰਕਾਰ ਨੇ ਇਸ ਅਖ਼ਬਾਰ 'ਤੇ ਰੋਕ ਲਗਾ ਦਿੱਤੀ। ਇਸ ਤੋ ਬਾਅਦ ਜਦ ਚੈਨਲ ਨੇ ਅਖ਼ਬਾਰ ਦੇ ਐਡੀਟਰ ਹਾਰਿਸ ਨਾਲ ਗੱਲਬਾਤ ਵੀ ਕੀਤੀ। ਜਦ ਉਨ੍ਹਾਂ ਕੋਲੋਂ ਪੁਛਿਆ ਗਿਆ ਕਿ ਲੋਕ ਆਜ਼ਾਦੀ ਦੇ ਵਿਸ਼ੇ ਵਿਚ ਕੀ ਬੋਲਦੇ ਹਨ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਅਸੀਂ ਲੋਕਾਂ ਕੋਲੋਂ ਦੋ ਸਵਾਲ ਪੁੱਛੇ ਕਿ ਕੀ ਉਹ 1948 ਦੇ ਕਸ਼ਮੀਰ ਦੇ ਸਟੇਟਸ ਨੂੰ ਬਦਲਣਾ ਚਾਹੁੰਦੇ ਹਨ ਤਾਂ ਜ਼ਿਆਦਾਤਰ ਲੋਕ ਇਸ 'ਤੇ ਸਹਿਮਤ ਦਿਖੇ। 73 ਪ੍ਰਤੀਸ਼ਤ ਕਸ਼ਮੀਰੀ ਪਾਕਿਸਤਾਨ ਤੋਂ ਅਜ਼ਾਦੀ ਦੇ ਪੱਖ ਵਿਚ ਨਜ਼ਰ ਆਏ। ਫੇਰ ਉਨ੍ਹਾਂ ਨੇ ਦੱਸਿਆ ਕਿ ਇਸ ਸਰਵੇ ਦੇ ਪ੍ਰਕਾਸ਼ਤ ਹੋਣ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਸ਼ੁਰੂ ਵਿਚ ਉਨ੍ਹਾਂ ਨੋਟਿਸ ਭੇਜ ਕੇ ਡਰਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਮੇਰੇ ਦਫ਼ਤਰ 'ਤੇ ਤਾਲਾ ਲਗਾ ਦਿੱਤਾ। ਇਹ ਸਰਵੇ ਕਰੀਬ ਦਸ ਹਜ਼ਾਰ ਲੋਕਾਂ ਦੇ ਵਿਚ ਕਰਾਇਆ ਗਿਆ ਸੀ। ਇਸ ਸਰਵੇ ਵਿਚ ਕਰੀਬ ਪੰਜ ਸਾਲ ਦਾ ਸਮਾਂ ਲੱਗਾ ਸੀ। ਜਿਸ ਵਿਚ ਕਰੀਬ 73 ਪ੍ਰਤੀਸ਼ਤ ਕਸ਼ਮੀਰੀ ਪਾਕਿਸਤਾਨ ਤੋਂ ਅਲੱਗ ਹੋਣ ਦੀ ਗੱਲ 'ਤੇ ਸਹਿਮਤ ਨਜ਼ਰ ਆਏ। ਉਂਜ ਇਹ ਪਹਿਲੀ ਵਾਰ ਨਹੀਂ ਹੈ ਕਿ ਪਾਕਿਸਤਾਨ ਕਬਜ਼ੇ ਵਾਲੀ ਕਸ਼ਮੀਰ ਵਿਚ ਆਜ਼ਾਦੀ ਦੀ ਮੰਗ ਬਾਰੇ ਆਜ਼ਾਦ ਉਠੀ ਹੈ। ਇਸ ਤੋਂ ਪਹਿਲਾਂ ਸਿੰਧ ਅਤੇ ਬਲੋਚਿਸਤਾਨ ਵਿਚ ਵੀ ਆਜ਼ਾਦੀ ਦੀ ਮੰਗ ਉਠਦੀ ਰਹਿੰਦੀ ਹੈ।

ਹੋਰ ਖਬਰਾਂ »