ਮੈਕਸਿਗੋ ਸਿਟੀ, 13 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਦੱਖਣੀ ਮੈਕਸਿਕੋ ਵਿਚ ਬੀਤੇ ਹਫ਼ਤੇ ਆਏ ਭੂਚਾਲ ਕਾਰਨ ਸੋਮਵਾਰ ਤੱਕ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 95 ਹੋ ਗਈ ਹੈ। ਸਮਾਚਾਰ ਏਜੰਸੀ ਸਿੰਹੁਆ ਨੇ ਓਕਸਾਕਾ ਦੇ ਗਵਰਨਰ ਅਲੈਕਜੈਂਡਰੋ ਮੂਰਟ ਦੇ ਹਵਾਲੇ ਤੋਂ ਦੱਸਿਆ ਕਿ ਓਕਸਾਕਾ ਵਿਚ 76 ਲੋਕਾਂ ਦੀ ਮੌਤ ਹੋਈ ਹੈ। ਭੂਚਾਲ ਕਾਰਨ ਸਭ ਤੋਂ ਜ਼ਿਆਦਾ ਪ੍ਰਭਾਵਤ ਓਕਸਾਕਾ ਖੇਤਰ ਹੈ। ਮੂਰਟ ਨੇ ਕਿਹਾ ਕਿ ਓਕਸਾਮਾ ਦੀ 41 ਨਗਰਪਾਲਿਕਾਵਾਂ ਦੇ ਲਗਭਗ 800,000 ਲੋਕ ਇਸ ਕਾਰਨ ਪ੍ਰਭਾਵਤ ਹੋਏ ਹਨ।

ਹੋਰ ਖਬਰਾਂ »