ਟੋਰਾਂਟੋ, 13 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਡੋਨਾਲਡ ਟਰੰਪ ਦੇ ਪ੍ਰਚਾਰ ਵਾਲੀ ਟੋਪੀ  ਪਹਿਨਣ ਦੇ ਦੋਸ਼ ਹੇਠ ਉਨਟਾਰੀਓ ਦੇ ਇਕ ਜੱਜ ਨੂੰ ਆਰਜ਼ੀ ਤੌਰ 'ਤੇ ਮੁਅੱਤਲ ਕਰ ਦਿਤਾ ਗਿਆ ਹੈ। ਜਸਟਿਸ ਬਰਨ ਜ਼ੇਬਲ ਵਿਰੁੱਧ ਰਿਕਾਰਡ ਗਿਣਤੀ ਵਿਚ ਸ਼ਿਕਾਇਤਾਂ ਆਉਣ ਪਿੱਛੋਂ ਉਨ•ਾਂ ਨੂੰ 30 ਦਿਨ ਲਈ ਬਗ਼ੈਰ ਤਨਖ਼ਾਹ ਤੋਂ ਮੁਅੱਤਲ ਕਰ ਦਿਤਾ ਗਿਆ। ਉਨਟਾਰੀਓ ਜੁਡੀਸ਼ੀਅਲ ਕੌਂਸਲ ਨੇ ਮੰਗਲਵਾਰ ਨੂੰ ਫ਼ੈਸਲਾ ਸੁਣਾਇਆ ਕਿ ਜਸਟਿਸ ਬਰਨ ਜ਼ੇਬਲ ਦੀ ਹਰਕਤ ਨਿਰਪੱਖਤਾ ਦੀ ਕਸੌਟੀ 'ਤੇ ਖ਼ਰੀ ਨਹੀਂ ਉਤਰਦੀ ਜਿਸ ਦੀ ਜੱਜਾਂ ਤੋਂ ਆਸ ਕੀਤੀ ਜਾਂਦੀ ਹੈ।
ਕੌਂਸਲ ਨੇ ਫ਼ੈਸਲੇ ਵਿਚ ਕਿਹਾ, ''ਸਾਨੂੰ ਇਹ ਗੱਲ ਕਹਿਣ ਵਿਚ ਕੋਈ ਝਿਜਕ ਮਹਿਸੂਸ ਨਹੀਂ ਹੁੰਦੀ ਕਿ ਜਸਟਿਸ ਜ਼ੇਬਲ ਦੀ ਹਰਕਤ ਨੇ ਨਿਆਂਇਕ ਮਿਆਰ ਨੂੰ ਢਾਹ ਲਾਈ ਅਤੇ ਲੋਕਾਂ ਦੇ ਨਿਆਂਪਾਲਿਕਾ ਪ੍ਰਤੀ ਵਿਸ਼ਵਾਸ ਨੂੰ ਖੋਰਾ ਲੱਗਿਆ।''

ਹੋਰ ਖਬਰਾਂ »