ਔਟਵਾ, 13 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਸੰਸਦ ਨੂੰ ਸੂਚਿਤ ਕੀਤਾ ਹੈ ਕਿ 18 ਸੁਪਰਹੌਰਨੈਟ ਲੜਾਕੂ ਜਹਾਜ਼ਾਂ ਦੀ ਕੈਨੇਡਾ ਨੂੰ ਸੰਭਾਵਤ ਵਿਕਰੀ 'ਤੇ ਉਸ ਨੂੰ ਕੋਈ ਇਤਰਾਜ਼ ਨਹੀਂ ਅਤੇ ਇਹ ਸੌਦਾ 5.23 ਅਰਬ ਅਮਰੀਕੀ ਡਾਲਰ (6.37 ਅਰਬ ਕੈਨੇਡੀਅਨ ਡਾਲਰ) ਵਿਚ ਨੇਪਰੇ ਚੜ• ਸਕਦਾ ਹੈ। ਇਸ ਕੀਮਤ ਵਿਚ ਜਹਾਜ਼ਾਂ 'ਤੇ ਲੱਗਣ ਵਾਲੇ ਹਥਿਆਰ, ਸਪੇਅਰ ਪਾਰਟਸ, ਪਾਇਲਟਾਂ ਦੀ ਸਿਖਲਾਈ, ਸਾਫ਼ਟਵੇਅਰ ਅਤੇ ਹੋਰ ਖ਼ਰਚੇ ਸ਼ਾਮਲ ਹਨ।
ਅਮਰੀਕਾ ਵੱਲੋਂ ਕਿਸੇ ਮੁਲਕ ਨੂੰ ਫ਼ੌਜੀ ਸਾਜ਼ੋ-ਸਾਮਾਨ ਵੇਚਣ ਤੋਂ ਪਹਿਲਾਂ ਸੰਸਦ ਨੂੰ ਸੂਚਿਤ ਕਰਨਾ ਲਾਜ਼ਮੀ ਹੁੰਦਾ ਹੈ। ਸੰਭਾਵਤ ਸੌਦੇ ਦੀ ਸਮੀਖਿਆ ਕਰਨ ਲਈ ਅਮਰੀਕੀ ਸੰਸਦ ਕੋਲ 15 ਦਿਨ ਦਾ ਸਮਾਂ ਹੈ ਅਤੇ ਜੇ ਕੋਈ ਇਤਰਾਜ਼ ਨਹੀਂ ਉਠਾਇਆ ਜਾਂਦਾ ਤਾਂ ਇਸ ਨੂੰ ਪ੍ਰਵਾਨਤ ਮੰਨ ਲਿਆ ਜਾਵੇਗਾ।

ਹੋਰ ਖਬਰਾਂ »