ਕੁਆਲਾਲੰਪੁਰ, 14 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਦੇ ਇਕ ਸਕੂਲ ਵਿਚ ਅੱਗ ਲੱਗਣ ਕਾਰਨ 25 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿਚ ਜ਼ਿਆਦਾਤਰ ਬੱਚੇ ਦੱਸੇ ਜਾ ਰਹੇ ਹਨ। ਰਿਪੋਰਟ ਮੁਤਾਬਕ ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ ਸ਼ਹਿਰ ਦੇ ਇਕ ਧਾਰਮਿਕ ਸਕੂਲ ਵਿਚ ਅੱਗ ਲੱਗ ਗਈ ਜਿਸ ਵਿਚ 23 ਬੱਚੇ ਅਤੇ ਦੋ ਵਾਰਡਨਾਂ ਦੀ ਮੌਤ ਹੋ ਗਈ। ਸੋਸ਼ਲ ਮੀਡੀਆ 'ਤੇ ਵਾਇਰਲ ਇਕ ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਸਕੂਲ ਦੀ  ਬਿਲਡਿੰਗ ਦੇ ਤੀਜੇ ਫਲੋਰ 'ਤੇ ਅੱਗ ਲੱਗੀ । ਅੱਗ ਸਵੇਰੇ ਲਗਭਗ ਸਵਾ ਪੰਜ ਵਜੇ ਲੱਗੀ। ਜਿਸ ਤੋਂ ਬਾਅਦ ਸਿਟੀ ਫਾਇਰ ਅਤੇ ਬਚਾਅ ਟੀਮ ਮੌਕੇ 'ਤੇ ਪੁੱਜੀ। ਅਥਾਰਿਟੀ ਮੁਤਾਬਕ ਉਨ੍ਹਾਂ ਅੱਗ ਲਗਾਉਣ ਦੀ ਜਾਣਕਾਰੀ ਲਗਭਗ 5.40 'ਤੇ ਇਕ ਫੋਨ ਕਾਲ ਦੇ ਜ਼ਰੀਏ ਦਿੱਤੀ ਗਈ। ਹਾਦਸੇ ਵਿਚ ਜ਼ਖਮੀ ਲੋਕਾਂ ਨੂੰ ਇਲਾਜ ਦੇ ਲਈ ਨਜ਼ਦੀਕੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਲਾਸ਼ਾਂ ਨੂੰ ਬਿਲਡਿੰਗ ਤੋਂ ਬਾਹਰ ਕੱਢ ਕੇ, ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ। ਇਸ ਘਟਨਾ 'ਤੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨਜੀਬ ਰਜਾਕ ਨੇ ਮ੍ਰਿਤਕਾਂ ਦੇ ਪ੍ਰਤੀ ਸ਼ੋਕ ਜ਼ਾਹਰ ਕੀਤਾ ਹੈ।

ਹੋਰ ਖਬਰਾਂ »