ਨਵੀਂ ਦਿੱਲੀ, 14 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਆਈਬੀ ਨੇ ਅੱਤਵਾਦੀ ਹਮਲੇ ਦਾ ਅਲਰਟ ਜਾਰੀ ਕੀਤਾ ਹੈ।  ਆਈਬੀ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਅੱਤਵਾਦੀ ਮੁੜ ਪਠਾਨਕੋਟ ਵਰਗਾ ਕੋਈ ਵੱਡਾ ਹਮਲਾ ਕਰ ਸਕਦੇ ਹਨ। ਜੈਸ਼ ਏ ਮੁਹੰਮਦ ਦੇ ਅੱਠ ਅੱਤਵਾਦੀ ਭਾਰਤੀ ਸਰਹੱਦ 'ਚ ਦਾਖ਼ਲ ਹੋਣ ਪਿੱਛੋਂ ਪੰਜਾਬ ਵੱਲ ਵਧੇ ਹਨ। ਉਨ੍ਹਾਂ ਦਾ ਨਿਸ਼ਾਨਾ ਭਾਰਤ ਦੇ ਫ਼ੌਜੀ ਟਿਕਾਣੇ ਤੇ ਰੱਖਿਆ ਸੰਸਥਾਵਾਂ ਹਨ। ਜਨਵਰੀ 2016 ਨੂੰ ਪਠਾਨਕੋਟ ਵਿਚ ਚਾਰ ਅੱਤਵਾਦੀਆਂ ਨੇ ਹਮਲਾ ਕੀਤਾ ਸੀ। ਇਸ ਵਿਚ ਸੱਤ ਜਵਾਨ ਮਾਰੇ ਗਏ ਸੀ ਜਦ ਕਿ ਇਕ ਨਾਗਰਿਕ ਵੀ ਮਾਰਿਆ ਗਿਆ। ਚਾਰਾਂ ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਢੇਰ ਕਰ ਦਿੱਤਾ ਸੀ। ਇਹ ਸਾਰੇ ਪਾਕਿਸਤਾਨ ਤੋਂ ਭੇਜੇ ਗਏ ਸਨ। ਇਸ ਤੋਂ ਬਾਅਦ 18 ਸਤੰਬਰ 2016 ਨੂੰ ਜੰਮੂ ਕਸ਼ਮੀਰ ਦੇ ਉੜੀ ਵਿਚ ਸਥਿਤ ਫ਼ੌਜੀ ਟਿਕਾਣਿਆਂ 'ਤੇ ਅੱਤਵਾਦੀਆਂ ਨੇ ਹਮਲਾ ਬੋਲਿਆ ਸੀ। ਚਾਰ ਅੱਤਵਾਦੀ ਫ਼ੌਜ ਦੇ ਕੈਂਪ ਵਿਚ ਦਾਖਲ ਹੋਏ ਅਤੇ ਤਾਬੜਤੋੜ ਫਾਇਰਿੰਗ ਕਰਕੇ 19 ਜਵਾਨਾਂ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ। ਉੜੀ ਫ਼ੌਜ ਦੇ ਕੈਂਪ 'ਤੇ ਪੰਜ ਦਸੰਬਰ 2015 ਨੂੰ ਵੀ ਅੱਤਵਾਦੀ ਹਮਲਾ ਹੋਇਆ ਸੀ। ਇਸ ਵਿਚ ਕੁਲ ਮਿਲਾ ਕੇ 18 ਜਵਾਨ ਮਾਰੇ ਗਏ ਸਨ। ਇਸ ਦੌਰਾਨ ਛੇ ਅੱਤਵਾਦੀ ਵੀ ਮਾਰੇ ਗਏ ਸੀ।

ਹੋਰ ਖਬਰਾਂ »