ਚੰਡੀਗੜ੍ਹ, 18 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਕੀ ਤੁਸੀਂ ਖਾਣਾ ਖਾਣ ਤੋਂ ਬਾਅਦ ਸੌਂਫੇ ਖਾਂਦੇ ਹਨ। ਜੇਕਰ ਨਹੀਂ ਤਾਂ ਅੱਜ ਤੋਂ ਹੀ ਤੁਸੀਂ ਇਸ ਨੂੰ ਖਾਣਾ ਸ਼ੁਰੂ ਕਰ ਦਿਓ। ਕਿਉਂਕਿ ਸੌਂਫ ਦਾ ਸੇਵਨ ਕਰਨ ਨਾਲ ਤੁਹਾਨੂੰ ਕਾਫੀ ਫਾਇਦੇ ਹੁੰਦੇ ਹਨ, ਨਾਲ ਹੀ ਪੇਟ ਸਾਫ ਕਰਨ ਵਿਚ ਵੀ ਲਾਭਦਾਇਕ ਹੈ, ਹਮੇਸ਼ਾ ਤੁਸੀਂ ਦੇਖਿਆ ਹੋਵੇਗਾ ਕਿ ਢਾਬੇ ਅਤੇ ਹੋਟਲਾਂ ਵਿਚ ਖਾਣ ਤੋਂ ਬਾਅਦ ਵੇਟਰ ਸੌਂਫ ਲੈ ਕੇ ਆਉਂਦੇ ਹਨ। ਉਹ ਇਸ ਲਈ ਖਾਧਾ ਜਾਂਦਾ ਹੈ ਕਿ ਤਾਕਿ ਸਾਡੇ ਪੇਟ ਨੂੰ ਠੰਡਕ ਮਿਲ ਸਕੇ ਅਤੇ ਅਸੀਂ ਤਾਜ਼ਗੀ ਮਹਿਸੂਸ ਕਰ ਸਕੀਏ। ਕਬਜ਼ ਅਤੇ ਖੱਟੇ ਡਕਾਰ ਆਉਣ 'ਤੇ ਇਸ ਦੇ ਚੁਰਣ ਨੂੰ ਹਲਕੇ ਗਰਮ ਪਾਣੀ ਦੇ ਨਾਲ ਲਵੋ, ਪੇਟ ਵਿਚ ਭਾਰੀਪਨ ਹੋਣ 'ਤੇ Îਨਿੰਬੂ ਦੇ ਰਸ ਵਿਚ ਭਿੱਜੀ ਹੋਈ ਸੌਂਫ ਖਾਓ। ਸੌਂਫ, ਮਿਸ਼ਰੀ ਅਤੇ ਬਾਦਾਮ ਨੂੰ ਬਰਾਬਰ ਮਾਤਰਾ ਵਿਚ ਮਿਲਾ ਕੇ ਪੀਸ ਲਵੋ। ਰੋਜ਼ਾਨਾ ਰਾਤ ਨੂੰ ਇਸ ਮਿਸ਼ਰਣ ਦਾ ਇੱਕ ਚੱਮਚ ਖਾਣਾ ਖਾਣ ਤੋਂ ਬਾਅਦ ਦੁੱਧ ਦੇ ਨਾਲ ਸੇਵਨ ਕਰੇ। ਇਸ ਨਾਲ ਅੱਖਾਂ ਦੀ ਰੌਸ਼ਨੀ ਵਧ ਜਾਵੇਗੀ। ਪੇਟ ਵਿਚ ਅਫਾਰਾ ਹੋਣ 'ਤੇ ਸੌਂਫ ਨੂੰ ਪਾਣੀ ਵਿਚ ਉਬਾਲ ਕੇ ਇਸ ਦੇ ਪਾਣੀ ਦਾ 1-1 ਚੱਮਚ ਥੋੜ੍ਹੀ ਥੋੜ੍ਹੀ ਦੇਰ ਵਿਚ ਲੈਂਦੇ ਰਹੋ, ਬੁਖਾਰ ਹੋਣ 'ਤੇ ਵੀ ਤੁਸੀਂ ਸੌਂਫ ਨੂੰ ਪਾਣੀ ਵਿਚ ਉਬਾਲ ਕੇ 2-2 ਚੱਚਮ ਲੈਣ ਨਾਲ ਬੁਖਾਰ ਵਧਦਾ ਨਹੀਂ ਹੇ, ਦੁੱਧ ਵਿਚ ਸੌਂਫ ਨੂੰ ਉਬਾਲ ਕੇ ਇਸ ਵਿਚ ਸ਼ਹਿਦ ਮਿਲਾ ਕੇ ਪੀਣ ਨਾਲ ਨੀਂਦ ਵਧੀਆ ਆਉਂਦੀ ਹੈ।

ਹੋਰ ਖਬਰਾਂ »