ਨਵੀਂ ਦਿੱਲੀ : 19 ਸਤੰਬਰ : (ਹਮਦਰਦ ਨਿਊਜ਼ ਸਰਵਿਸ) : ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਿਆ। ਉਨ•ਾਂ ਨਿਸ਼ਾਨਾ ਸਾਧਦਿਆਂ ਕਿਹਾ ਕਿ ਰਾਹੁਲ ਦੇ ਪਰਿਵਾਰਦਾਦ ਵਾਲੇ ਬਿਆਨ 'ਤੇ ਮੈਨੂੰ ਉਸ ਸਮੇਂ ਸ਼ਰਮ ਆਈ, ਜਦੋਂ ਅਮਰੀਕਾ 'ਚ ਉਨ•ਾਂ ਕਿਹਾ ਕਿ ਪਰਿਵਾਰਵਾਦ ਇਸ ਦੇਸ਼ ਦੀ ਕੁਦਰਤ 'ਚ ਹੈ। ਡੋਕਲਾਮ ਵਿਵਾਦ 'ਤੇ ਜੇਤਲੀ ਨੇ ਕਿਹਾ ਕਿ ਅਸੀਂ ਕਦੇ ਇਸ ਨੂੰ ਰਾਜਨੀਤਿਕ ਮੁੱਦਾ ਨਹੀਂ ਬਣਾਇਆ, ਪੀਐਮ ਮੋਦੀ ਨੇ ਇਸ ਮੁੱਦੇ 'ਤੇ ਬਿਨਾਂ ਕੋਈ ਟਿੱਪਣੀ ਕੀਤਿਆਂ ਇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ। ਉਨ•ਾਂ ਕਿਹਾ ਕਿ ਕੇਂਦਰ ਸਰਕਾਰ ਨੇ ਦਿਖ਼ਾ ਦਿੱਤਾ ਹੈ ਕਿ ਦੇਸ਼ 'ਚ ਤਾਕਤ ਹੈ, ਪਹਿਲੀ ਵਾਰ ਭਾਰਤ ਦੇ ਸੁਰੱਖਿਆ ਜਵਾਨਾਂ ਨੇ ਅੱਤਵਾਦੀਆਂ 'ਤੇ ਦਬਾਅ ਬਣਾਇਆ ਹੈ। ਉਨ•ਾਂ ਵਿਕਾਸ ਦੇ ਮੁੱਦੇ ਦਾ ਵਿਰੋਧ ਕਰਦਿਆਂ ਇਸ ਨੂੰ ਹਾਸੋਹੀਣਾ ਦੱਸਿਆ। ਰੋਹਿੰਗਿਆ ਮੁੱਦੇ 'ਤੇ ਜੇਤਲੀ ਨੇ ਕਿਹਾ ਕਿ ਇਹ ਮਿਆਂਮਾਰ ਤੇ ਬੰਗਲਾਦੇਸ਼ ਦਾ ਮੁੱਦਾ ਹੈ, ਪਰ ਅਸੀਂ ਲੋਕ ਅਜਿਹੇ ਲੋਕਾਂ ਨੂੰ ਇੱਥੇ ਨਹੀਂ ਆਉਣ ਦੇਵਾਂਗੇ, ਪਰ ਕਾਂਗਰਸ ਲਗਾਤਾਰ ਇਨ•ਾਂ ਦਾ ਬਚਾਅ ਕਰ ਰਹੀ ਹੈ। ਉਨ•ਾਂ ਇਸ ਮੁੱਦੇ 'ਤੇ ਕਿਹਾ ਕਿ ਹਰ ਦੇਸ਼ ਨੂੰ ਆਪਣੀ ਸੁਰੱਖਿਆ ਦੀ ਨੀਤੀ ਅਨੁਸਾਰ ਫੈਸਲੇ ਦਾ ਅਧਿਕਾਰ ਹੈ। ਬੁਲਟ ਟਰੇਨ 'ਤੇ ਉਨ•ਾਂ ਕਿਹਾ ਕਿ ਦੇਸ਼ 'ਚ ਥੋੜੇ ਹੀ ਲੋਕ ਹਨ, ਜਿਹੜਾ ਇਸ ਦਾ ਵਿਰੋਧ ਕਰ ਰਹੇ ਹਨ, ਪਹਿਲਾਂ ਵੀ ਲੋਕ ਟੀਵੀ/ਮੋਬਾਇਲ ਦਾ ਵਿਰੋਧ ਕਰਦੇ ਸਨ। ਸ੍ਰੀ ਜੇਤਲੀ ਨੇ ਕਿਹਾ ਕਿ ਵਿਕਾਸ ਦਾ ਵਿਰੋਧ ਕਰਨਾ ਹਾਸੋਹੀਣਾ ਹੈ। ਰਾਹੁਲ ਨੇ ਪਰਿਵਾਰਵਾਦ  'ਤੇ ਕਿਹਾ ਸੀ ਕਿ ਸਾਡਾ ਦੇਸ਼ ਪਰਿਵਾਰਵਾਦ ਨਾਲ ਹੀ ਚੱਲਦਾ ਹੈ। ਉਨ•ਾਂ ਕਿਹਾ ਕਿ ਪਰਿਵਾਰਵਾਦ 'ਤੇ ਸਾਡੀ ਪਾਰਟੀ 'ਤੇ ਨਿਸ਼ਾਨਾ ਨਾ ਸਾਧਿਆ ਜਾਵੇ, ਸਾਡਾ ਦੇਸ਼ ਇਸੇ ਤਰ•ਾਂ ਕੰਮ ਕਰਦਾ ਹੈ। ਉਨ•ਾਂ ਕਿਹਾ ਕਿ ਅਖਿਲੇਸ਼ ਯਾਦਵ, ਐਮ ਕੇ ਸਟਾਲਿਨ ਅਤੇ ਅਭਿਸ਼ੇਕ ਬੱਚਨ ਕਈ ਤਰ•ਾਂ ਦੀਆਂ ਉਦਾਹਰਨਾਂ ਹਨ।

ਹੋਰ ਖਬਰਾਂ »