ਲਾਦੇਨ ਦਾ ਬੇਟਾ ਹਮਜਾ ਅਲ ਕਾਇਦਾ ਦੀ ਕਮਾਨ ਸੰਭਾਲਣ ਨੂੰ ਤਿਆਰ !

ਮੋਸੂਲ : 19 ਸਤੰਬਰ : (ਹਮਦਰਦ ਨਿਊਜ਼ ਸਰਵਿਸ) : ਦੁਨੀਆ ਭਰ 'ਚ ਅੱਤਵਾਦ ਦੇ ਨਾਂ ਨਾਲ ਜਾਣੇ ਅਲ ਕਾਇਦਾ ਦੇ ਮੋਢੀ ਓਸਾਮਾ ਬਿਨ ਲਾਦੇਨ ਦੀ ਮੌਤ ਤੋਂ ਬਾਅਦ ਉਨ•ਾਂ ਦਾ ਪੁੱਤਰ ਹਮਜਾ ਅਲ ਕਾਇਦਾ ਦੀ ਕਮਾਨ ਸੰਭਾਲਣ ਨੂੰ ਤਿਆਰ ਹੋ ਗਿਆ ਹੈ। ਹੁਣ ਅਲ ਕਾਇਦਾ ਦੀ ਅਗਵਾਈ ਲਾਦੇਨ ਦਾ ਪੁੱਤਰ ਹਮਜਾ ਬਿਨ ਲਾਦੇਨ ਕਰੇਗਾ। ਹਮਜਾ ਜਿਹੜਾ ਹੁਣ 28 ਸਾਲਾ ਹੈ, ਆਪਣੇ ਪਿਤਾ ਵੱਲੋਂ ਸਥਾਪਿਤ ਪ੍ਰਚਾਰ ਨੈਟਵਰਕ 'ਚ ਬਚਪਨ ਤੋਂ ਬਾਅਦ ਹੁਣ ਦਿਖ਼ਾਈ ਦਿੱਤਾ ਹੈ। ਕੁਝ ਅਧਿਕਾਰੀਆਂ ਅਤੇ ਮਾਹਿਰਾਂ ਦਾ ਮੰਨਣਾ ਹੈ ਕਿ ਉਹ ਇਸਲਾਮੀ ਰਾਜ (ਆਈਐਸਆਈਐਸ) ਦੇ ਬੈਨਰ 'ਤੇ ਦੁਨੀਆ ਭਰ ਦੇ ਜੇਹਾਦੀਆਂ ਨੂੰ ਇੱਕਜੁਟ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ। ਐਫ਼ਬੀਆਈ ਦੇ ਇੱਕ ਸਾਬਕਾ ਅਧਿਕਾਰੀ ਅਨੁਸਾਰ ਹਮਜਾ ਆਪਣੇ ਪਿਤਾ ਵੱਲੋਂ ਖੜ•ੇ ਕੀਤੇ ਗਏ ਅੱਤਵਾਦੀ ਸੰਗਠਨ ਅਲ ਕਾਇਦਾ ਦੀ ਅਗਵਾਈ ਕਰਨ ਨੂੰ ਤਿਆਰ ਹੈ। ਸਾਬਕਾ ਐਫ਼ਬੀਆਈ ਅਫ਼ਸਰ ਮੁਤਾਬਕ ਅਮਰੀਕਨ ਨੇਵੀ ਨੂੰ ਮਈ 2011 'ਚ ਐਬਟਾਬਾਦ ਪਾਕਿਸਤਾਨ 'ਚ ਲਾਦੇਨ ਨੂੰ ਮਾਰਨ ਲਈ ਚਲਾਏ ਗਏ ਅਪਰੇਸ਼ਨ ਦੌਰਾਨ ਹਮਜਾ ਦੀਆਂ ਕੁਝ ਚਿੱਠੀਆਂ ਬਰਾਮਦ ਹੋਈਆਂ ਸਨ। ਇੱਕ ਚਿੱਠੀ 'ਚ ਹਮਜਾ ਨੇ ਲਿਖਿਆ ਸੀ, ਮੈਂ ਖ਼ੁਦ ਨੂੰ ਫੌਲਾਦ ਨਾਲ ਬਣਿਆ ਮੰਨਦਾ ਹਾਂ, ਅੱਲਾ ਦੀ ਖ਼ਾਤਰ ਅਸੀਂ ਜੇਹਾਦ ਲਈ ਜਿਊਂਦੇ ਹਾਂ। ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਸੌਫ਼ਾਨ ਵੀ ਉਸੇ ਰਸਤੇ 'ਤੇ ਹੈ, ਜਿਸ 'ਤੇ ਉਸ ਦੇ ਪਿਤਾ ਸਨ। ਹਮਜਾ ਨੂੰ ਅਮਰੀਕਾ ਵੱਲੋਂ 'ਸਪੈਸ਼ਲੀ ਡਿਸਗਨੇਟਿਡ ਇੰਟਰਨੈਸ਼ਨਲ ਟੈਰਰਿਸਟ' ਦੀ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ। ਕਦੇ ਓਬਾਮਾ ਬਿਨ ਲਾਦੇਨ ਦਾ ਨਾਮ ਵੀ ਇਸ ਸੂਚੀ 'ਚ ਆਇਆ ਕਰਦਾ ਸੀ। ਲਾਦੇਨ ਅਤੇ ਹਮਜਾ 'ਚ ਹਨ ਕਈ ਸਮਾਨਤਾਵਾਂ। ਉਸ ਦੀ ਵਿਚਾਰਧਾਰਾ ਤੇ ਪਰਿਭਾਸ਼ਾ ਉਹੀ ਹੈ ਜਿਹੜੀ ਲਾਦੇਨ ਦੀ ਹੁੰਦੀ ਸੀ। ਦੱਸਿਆ ਜਾਂਦਾ ਹੈ ਕਿ ਹਮਜਾ ਅਮਰੀਕਾ 'ਚ ਟਵੀਨ ਟਾਵਰ ਅਤੇ ਪੇਂਟਾਗਨ 'ਤੇ ਹਮਲੇ 'ਚ ਵੀ ਸਾਮਲ ਰਹਿ ਚੁੱਕਿਆ ਹੈ। ਉਹ ਜੇਹਾਦੀ ਅੰਦੋਲਨ ਲਈ ਲੋਕਾਂ ਨੂੰ ਇੱਕਜੁਟ ਕਰ ਜੇਹਾਦੀ ਬਣਨ ਲਈ ਤਿਆਰ ਕਰ ਰਿਹਾ ਹੈ। ਹਮਜਾ ਓਸਾਮਾ ਦੀਆਂ ਆਦਤਾਂ ਨੂੰ ਅਪਨਾ ਰਿਹਾ ਹੈ। ਉਹ ਉਸ ਦੇ ਵਿਚਾਰਾਂ ਦਾ ਵੀ ਵਿਸਥਾਰ ਕਰਨਾ ਚਾਹੁੰਦਾ ਹੈ। ਅਜਿਹੇ 'ਚ ਆਉਣ ਵਾਲੇ ਦਿਨਾਂ 'ਚ ਉਸ ਨੂੰ ਲਾਦੇਨ ਦੀ ਮੌਤ ਦਾ ਬਦਲਾ ਲੈਣ ਸਬੰਧੀ ਕਮਾਨ ਸੌਂਪੀ ਜਾ ਸਕਦੀ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ