ਨੋਇਡਾ : ਕਾਰ ਲੁੱਟ ਕੇ ਭੱਜ ਰਹੇ ਬਦਮਾਸ਼ਾਂ ਦਾ ਪੁਲਿਸ ਨਾਲ ਮੁਕਾਬਲਾ, ਇੱਕ ਲੁਟੇਰਾ ਢੇਰ

ਨੋਇਡਾ : 20 ਸਤੰਬਰ : (ਹਮਦਰਦ ਨਿਊਜ਼ ਸਰਵਿਸ) : ਨੋਇਡਾ 'ਚ ਇੱਕ ਕਾਰ ਅਤੇ ਉਸ 'ਚ ਰੱਖੀ ਡੇਢ ਲੱਖ ਦੀ ਨਕਦੀ ਲੁੱਟ ਕੇ ਫਰਾਰ ਬਦਮਾਸ਼ਾਂ ਦਾ ਪੁਲਿਸ ਨਾਲ ਮੁਕਾਬਲਾ ਹੋਇਆ। ਇਸ ਮੁਕਾਬਲੇ 'ਚ ਇੱਕ ਲੁਟੇਰਿਆਂ ਮਾਰ ਗਿਆ, ਜਦਕਿ ਦੋ ਭੱਜਣ 'ਚ ਸਫ਼ਲ ਰਹੇ। ਐਸਐਸਪੀ ਲਵ ਕੁਮਾਰ ਨੇ ਦੱਸਿਆ ਕਿ ਦਿੱਲੀ ਵਾਸੀ ਇੱਕ ਵਪਾਰੀ ਦਾ ਕਾਰ ਡਰਾਇਵਰ ਵਿਨੋਦ ਬੀਤੀ ਰਾਤ ਨੂੰ ਹੋਂਡਾ ਸਿਟੀ ਕਾਰ ਲੈ ਕੇ ਗਾਜਿਆਬਾਦ ਗਿਆ ਸੀ, ਉਹ ਗਾਜਿਆਬਾਦ ਤੋਂ ਐਨਐਚ 24 ਹੁੰਦਾ ਹੋਇਆ ਦਿੱਲੀ ਪਰਤ ਰਿਹਾ ਸੀ। ਡਰਾਇਵਰ ਨੇ ਦੱਸਿਆ ਕਿ ਉਹ ਜਦੋਂ ਸੈਕਟਰ 58 ਲਾਗੇ ਪਹੁੰਚਿਆ ਤਾਂ  ਮੋਟਰਸਾਇਕਲ 'ਤੇ ਲੁਟੇਰਿਆਂ ਨੇ ਪਹਿਲਾਂ ਉਸ ਨੂੰ ਓਵਰਟੇਕ ਕੀਤਾ ਤੇ ਫ਼ਿਰ ਗੱਡੀ ਰੁਕਵਾ ਕੇ ਉਸ ਨਾਲ ਮਾਰਕੁੱਟ ਕਰਨ ਲੱਗੇ। ਉਸ ਨੇ ਦੱਸਿਆ ਕਿ ਮੈਂ ਇਸ ਘਟਨਾ ਦੀ ਜਾਣਕਾਰੀ ਜਲਦ ਪੁਲਿਸ ਨੂੰ ਦਿੱਤੀ। ਐਸਐਸਪੀ ਨੇ ਦੱਸਿਆ ਕਿ ਪੂਰੇ ਜ਼ਿਲ•ੇ ਦੀ ਪੁਲਿਸ ਨੂੰ ਅਲਰਟ ਕਰ ਦਿੱਤਾ ਗਿਆ ਹੈ। ਉਨ•ਾਂ ਕਿਹਾ ਕਿ ਪਤਾ ਚੱਲਿਆ ਹੈ ਕਿ ਲੁਟੇਰੇ ਗਰੇਟਰ ਨੋਇਡਾ ਵੱਲ ਭੱਜੇ ਹਨ। ਐਸਐਸਪੀ ਨੇ ਕਿਹਾ ਕਿ ਪੁਲਿਸ ਨੇ ਇਨ•ਾਂ ਬਦਮਾਸ਼ਾਂ ਨੂੰ ਥਾਣਾ ਬਿਸਰਖ਼ ਖੇਤਰ 'ਚ ਦੇਖਿਆ, ਜਦੋਂ ਇਨ•ਾਂ ਨੂੰ ਰੋਕਣ ਦਾ ਯਤਨ ਕੀਤਾ ਗਿਆ ਤਾਂ ਇਨ•ਾਂ ਨੇ ਪੁਲਿਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਐਸਐਸਪੀ ਨੇ ਦੱਸਿਆ ਕਿ ਂ ਜਵਾਬੀ ਕਾਰਵਾਈ 'ਚ ਇੱਕ ਲੁਟੇਰਾ ਜ਼ਖ਼ਮੀ ਹੋ ਗਿਆ ਸੀ, ਉਸ ਨੂੰ ਨੋਇਡਾ ਦੇ ਜ਼ਿਲ•ਾ ਹਸਪਤਾਲ ਲਿਆਂਦਾ ਗਿਆ,ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਐਸਐਸਪੀ ਨੇ ਦੱਸਿਆ ਕਿ ਉਨ•ਾਂ ਦੇ ਸਾਥੀ ਦੇ ਜ਼ਖ਼ਮੀ ਹੋਣ ਤੋਂ ਬਾਅਦ ਲੁਟੇਰੇ ਭੱਜ ਗਏ। ਉਨ•ਾਂ ਕਿਹਾ ਕਿ ਮਾਰਿਆ ਗਿਆ ਦੋਸ਼ੀ ਅਲੀਗੜ• ਦਾ ਰਹਿਣ ਵਾਲਾ ਸੀ। ਉਨ•ਾਂ ਕਿਹਾ ਕਿ ਜਾਂਚ 'ਚ ਪਤਾ ਚੱਲਿਆ ਹੈ ਕਿ ਇਨ•ਾਂ 'ਤੇ ਅਲੀਗੜ• 'ਚ ਲੁੱਟ ਖੋਹਾਂ, ਕਤਲ ਦੀ ਕੋਸ਼ਿਸ਼, ਸਿਪਾਰੀ ਲੈਣ ਦੇ ਕਈ ਮਾਮਲੇ ਚੱਲ ਰਹੇ ਸਨ। ਉਨ•ਾਂ ਕਿਹਾ ਕਿ ਹੋਰ ਲੁਟੇਰਿਆਂ ਦੀ ਭਾਲ ਜਾਰੀ ਹੈ।

ਹੋਰ ਖਬਰਾਂ »