ਯੂਪੀ ਦੇ ਆਈਜੀ ਰੈਂਕ ਅਫ਼ਸਰ ਖਿਲਾਫ਼ ਜਾਂਚ ਦੇ ਆਦੇਸ਼

ਲਖਨਊ : 20 ਸਤੰਬਰ : (ਹਮਦਰਦ ਨਿਊਜ਼ ਸਰਵਿਸ) : ਯੂਪੀ 'ਚ ਆਈਜੀ ਰੈਂਕ ਦੇ ਇੱਕ ਆਈਪੀਐਸ ਖਿਲਾਫ਼ ਸਰਕਾਰ ਨੇ ਜਾਂਚ ਬਿਠਾ ਦਿੱਤੀ ਹੈ। ਅਫ਼ਸਰ 'ਤੇ ਦੋਸ਼ ਹੈ ਕਿ ਉਨ•ਾਂ ਨੇ ਪੰਜਾਬ ਦੀ ਨਾਭਾ ਜੇਲ• ਬਰੇਕ ਦੇ ਮਾਸਟਰ ਮਾਇੰਡ ਗੁਰਪ੍ਰੀਤ ਸਿੰਘ ਉਰਫ਼ ਗੋਪੀ ਘਣਸ਼ਾਮ ਪੁਰਾ ਨੂੰ ਫੜ ਕੇ 1 ਕਰੋੜ ਦੀ ਰਿਸ਼ਵਤ ਬਦਲੇ ਛੱਡਿਆ ਹੈ।  ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੰਗਲਵਾਰ ਦੇਰ ਸ਼ਾਮ ਸੀਐਮ ਯੋਗੀ ਆਦਿੱਤਿਆਨਾਥ ਨੇ ਮੁਖੀ ਗ੍ਰਹਿ ਸਕੱਤਰ ਨੂੰ ਬੁਲਾ ਕੇ ਜਲਦ ਜਾਂਚ ਕਰਵਾਉਣ ਦੇ ਹੁਕਮ ਦਿੱਤੇ  ਹਨ। ਦੱਸ ਦੀਏ ਕਿ 27 ਨਵੰਬਰ 2016 ਨੂੰ ਪਟਿਆਲਾ ਦੀ ਨਾਭਾ ਜੇਲ• ਤੋਂ ਖਾਲਿਸਤਾਨ ਲਿਬਰੇਸ਼ਨ ਫਰੰਟ ਅਤੇ ਬੱਬਰ ਖਾਲਸਾ ਦੇ ਦੋ ਅੱਤਵਾਦੀਆਂ ਨੂੰ ਪੁਲਿਸ ਦੀ ਵਰਤੀ ਪਾ ਕੇ ਛਡਾ ਲਿਆ ਸੀ।  ਇਸ ਦੀ ਸਾਜ਼ਿਸ਼ ਦੇ ਮਾਸਟਰ ਮਾਇੰਡ ਗੋਪੀ ਘਣਸ਼ਾਮ ਪੁਰਾ ਨੂੰ ਯੂਪੀ 'ਚ 10 ਸਤੰਬਰ ਨੂੰ ਯੂਪੀ ਦੇ ਸ਼ਾਹਜਹਾਂਪੁਰਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਘਣਸ਼ਾਮ ਪੁਰਾ ਦੇ ਕਿਸੇ ਦੋਸਤ ਨੇ ਇਸ ਡਰੋਂ ਕੀ ਉਸ ਦਾ ਇਨਕਾਊਂਟਰ ਨਾ ਹੋ ਜਾਵੇ, ਉਸ ਦੀ ਗ੍ਰਿਫ਼ਤਾਰੀ ਦੀ ਜਾਣਕਾਰੀ ਆਪਣੀ ਫੇਸਬੁੱਕ ਪੋਸਟ 'ਤੇ ਦਿੱਤੀ ਸੀ। ਦੋਸ਼ ਹੈ ਕਿ ਪੰਜਾਬ ਦੇ ਇੱਕ ਦੂਜੇ ਵੱਡੇ ਅਪਰਾਧੀ ਅਤੇ ਸ਼ਰਾਬ ਵਪਾਰੀ ਦੇ ਰਾਹੀਂ 1 ਕਰੋੜ ਦੀ ਡੀਲ ਹੋਈ ਸੀ, ਜਿਸ ਦੀ ਵਿਚੋਲਗੀ ਸੁਲਤਾਨਪੁਰ ਦੇ ਇੱਕ ਕਾਂਗਰਸੀ ਨੇਤਾ ਨੇ ਕੀਤੀ। ਪੰਜਬ ਪੁਲਿਸ ਨੇ ਸ਼ਰਾਬ ਵਪਾਰੀ ਰਿੰਪਲ ਅਤੇ ਅਮਨਦੀਪ ਦੀ ਕਾਲ ਇੰਟਰਸੇਪਟ ਕੀਤੀ, ਜਿਸ ਨਾਲ ਪੂਰੇ ਮਾਮਲੇ ਦਾ ਪਤਾ ਚੱਲਿਆ ਹੈ, ਇਸ 'ਚ ਉਹ ਆਈਜੀ ਰਾਹੀਂ ਘਣਸ਼ਾਮ ਪੁਰਾ ਨੂੰ ਛੁਡਾਉਣ ਦੀ ਗੱਲ ਕਰ ਰਹੇ ਹਨ। ਪੰਜਾਬ ਪੁਲਿਸ ਅਤੇ ਆਈਬੀ ਨੇ ਇਸ ਦੀ ਜਾਣਕਾਰੀ ਉਤਰ ਪ੍ਰਦੇਸ਼ ਸਰਕਾਰ ਨੂੰ ਦਿੱਤੀ, ਜਿਸ ਤੋਂ ਬਾਅਦ ਸਰਕਾਰ ਨੇ ਜਾਂਚ ਬਿਠਾ ਦਿੱਤੀ ਹੈ। ਦੋਸ਼ੀ ਆਈਜੀ ਨੂੰ ਉਨ•ਾਂ ਦੇ ਅਹੁਦੇ ਤੋਂ ਹਟਾਇਆ ਵੀ ਜਾ ਸਕਦਾ ਹੈ।

ਹੋਰ ਖਬਰਾਂ »