ਨਵੀਂ ਦਿੱਲੀ, 20 ਸਤੰਬਰ (ਹਮਦਰਦ ਨਿਊਜ਼ ਸਰਵਿਸ)  : ਗੁਰਦਾਪੁਰ ਲੋਕਸਭਾ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਮਗਰੋਂ ਕਾਂਗਰਸ ਨੇ ਵੀ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ।  
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਗੁਰਦਾਸਪੁਰ ਲੋਕਸਭਾ ਜ਼ਿਮਨੀ ਚੋਣ ਲਈ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਨਾਂਅ 'ਤੇ ਮੋਹਰ ਲਾ ਦਿੱਤੀ ਹੈ। ਸੁਨੀਲ ਜਾਖੜ ਦੇ ਨਾਂਅ ਦੀ ਸਿਫਾਰਿਸ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਸੀ, ਜਿਸ 'ਤੇ ਸੋਨੀਆ ਗਾਂਧੀ ਨੇ ਆਪਣੀ ਸਹਿਮਤੀ ਜਤਾਈ। ਦੱਸ ਦੇਈਏ ਕਿ ਗੁਰਦਾਸਪੁਰ ਲੋਕਸਭਾ ਹਲਕੇ ਦੀ ਇਹ ਸੀਟ ਭਾਜਪਾ ਦੇ ਐਮ.ਪੀ. ਵਿਨੋਦ ਖੰਨਾ ਦੀ ਮੌਤ ਮਗਰੋਂ ਖ਼ਾਲੀ ਹੋਈ ਹੈ। ਸੁਨੀਲ ਜਾਖੜ ਨੇ ਮਈ 'ਚ ਪੰਜਾਬ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਿਆ ਸੀ।
ਸੁਨੀਲ ਜਾਖੜ ਪੰਜਾਬ ਕਾਂਗਰਸ ਦੇ ਪ੍ਰਧਾਨ ਹੋਣ ਦੇ ਨਾਲ-ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਮੰਨੇ ਜਾਂਦੇ ਹਨ। ਗੁਰਦਾਸਪੁਰ ਖੇਤਰ ਦੇ ਕਈ ਵਿਧਾਇਕਾਂ ਅਤੇ ਅਮਰਿੰਦਰ ਸਿੰਘ ਨੇ ਉਨ•ਾਂ ਦੀ ਉਮੀਦਵਾਰੀ ਦਾ ਸਮਰਥਨ ਕੀਤਾ ਸੀ।
ਜਾਣਕਾਰੀ ਮੁਤਾਬਿਕ ਗੁਰਦਾਸਪੁਰ ਦੇ ਜ਼ਿਆਦਾਤਰ ਵਿਧਾਇਕ ਜਾਖੜ ਦੇ ਨਾਂਅ 'ਤੇ ਸਹਿਮਤ ਹੋਏ। ਪਹਿਲਾਂ ਖ਼ਬਰਾਂ ਆਈਆਂ ਸਨ ਕਿ ਜਾਖੜ ਇਸ ਹਲਕੇ ਤੋਂ ਚੋਣ ਮੈਦਾਨ 'ਚ ਉਤਰਨਾ ਨਹੀਂ ਚਾਹੁੰਦੇ। ਖ਼ਬਰ ਇਹ ਵੀ ਆਈ ਕਿ ਪ੍ਰਤਾਪ ਸਿੰਘ ਬਾਜਵਾ ਆਪਣੀ ਪਤਨੀ ਚਰਨਜੀਤ ਕੌਰ ਬਾਜਵਾ ਲਈ ਟਿਕਟ ਮੰਗ ਰਹੇ ਸਨ। ਪਰ ਹਾਈਕਮਾਨ ਤੇ ਸੂਬਾਈ ਲੀਡਰਸ਼ਿਪ ਨੂੰ ਸ਼ੱਕ ਸੀ ਕਿ ਜੇ ਕਿਸੇ ਸਥਾਨਕ ਆਗੂ ਨੂੰ ਟਿਕਟ ਦਿੱਤੀ ਗਈ ਤਾਂ ਬਗਾਵਤ ਹੋ ਸਕਦੀ ਹੈ। ਇਸ ਮਗਰੋਂ ਜਾਖੜ ਨੇ ਖ਼ੁਦ ਹੀ ਚੋਣ ਮੈਦਾਨ 'ਚ ਉਤਰਨ ਦਾ ਫੈਸਲਾ ਕੀਤਾ। ਕੈਪਟਨ ਅਤੇ ਕੌਮੀ ਲੀਡਰਸ਼ਿਪ ਇਸ 'ਤੇ ਪਹਿਲਾਂ ਹੀ ਸਹਿਮਤ ਨਜ਼ਰ ਆ ਰਹੀ ਸੀ। ਦੱਸ ਦੇਈਏ ਕਿ ਗੁਰਦਾਪੁਰ ਲੋਕਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਵੱਲੋਂ ਮੇਜਰ ਜਨਰਲ ਸੁਰੇਸ਼ ਖਜੂਰੀਆ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ ਤੇ ਹੁਣ ਸਭ ਦੀਆਂ ਨਜ਼ਰਾਂ ਭਾਜਪਾ 'ਤੇ ਟਿਕੀਆਂ ਹਨ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਉਨ•ਾਂ ਦਾ ਉਮੀਦਵਾਰ ਜ਼ਮੀਨ ਨਾਲ ਜੁੜਿਆ ਹੋਇਆ ਹੈ ਤੇ ਉਥੇ ਕਾਂਗਰਸ ਨੇ ਆਪਣਾ ਉਮੀਦਵਾਰ ਪੈਰਾਸ਼ੂਟ ਨਾਲ ਉਤਾਰਿਆ ਹੈ ਜੋ ਸਥਾਨਕ ਮਸਲਿਆਂ ਬਾਰੇ ਨਹੀਂ ਜਾਣਦਾ ਤੇ ਇਥੋਂ ਦੇ ਲੋਕਾਂ ਨਾਲ ਨਹੀਂ ਜੋੜਿਆ ਹੋਇਆ। 
ਦਰਅਸਲ ਸੁਨੀਲ ਜਾਖੜ ਪੰਜਾਬ ਕਾਂਗਰਸ 'ਚ ਇਕ ਵੱਡਾ ਹਿੰਦੂ ਚਿਹਰਾ ਹੈ ਤੇ ਅੰਕੜੇ ਵੀ ਇਹ ਹੀ ਦੱਸਦੇ ਹਨ ਕਿ ਇਥੇ ਹੁਣ ਤੱਕ 16 ਵਾਰ ਲੋਕਸਭਾ ਚੋਣਾਂ ਹੋਈਆਂ ਜਿਨ•ਾਂ 'ਚੋਂ 9 ਵਾਰ ਹਿੰਦੂ ਚਿਹਰਾ ਤੇ 7 ਵਾਰ ਸਿੱਖ ਚਿਹਰਾ ਜਿੱਤ ਕੇ ਲੋਕਸਭਾ ਪੁੱਜਿਆ ਹੈ। ਅਸਲ 'ਚ ਗੁਰਦਾਪੁਰ ਲੋਕਸਭਾ ਹਲਕਾ ਕਿਸੇ ਵੇਲੇ ਕਾਂਗਰਸ ਦਾ ਹੀ ਗੜ• ਰਿਹਾ ਹੈ ਪਰ ਭਾਜਵਾ ਨੇ ਇਥੇ ਸਟਾਰ ਪਾਵਰ ਦੀ ਵਰਤੋਂ ਕਰਦਿਆਂ ਵਿਨੋਦ ਖੰਨਾ ਨੂੰ ਮੈਦਾਨ 'ਚ ਉਤਾਰ ਕੇ ਕਾਂਗਰਸ ਦੀ ਜੇਤੂ ਲੈਅ ਤੋੜ ਦਿੱਤੀ ਸੀ। ਵਿਨੋਦ ਖੰਨਾ ਨੂੰ ਛੱਡ ਕੇ 1977 'ਚ ਐਮਰਜੈਂਸੀ ਤੋਂ ਬਾਅਦ ਜੇ ਕੋਈ ਗੈਰ ਕਾਂਗਰਸੀ ਇਸ ਹਲਕੇ ਤੋਂ ਜਿੱਤਿਆ ਸੀ ਤਾਂ ਉਹ ਵਾਈ.ਡੀ. ਸ਼ਰਮਾ ਸਨ। ਦਰਅਸਲ ਇਹ ਸੀਟ ਤਿੰਨਾਂ ਹੀ ਪਾਰਟੀਆਂ ਲਈ ਵੱਕਾਰ ਦੀ ਸੀਟ ਬਣੀ ਹੋਈ ਹੈ। ਕਾਂਗਰਸ ਇਸ ਸੀਟ ਨੂੰ ਜਿੱਤ ਕੇ ਆਪਣੀ ਜੇਤੂ ਲੈਅ ਬਰਕਰਾਰ ਰੱਖਣਾ ਚਾਹੇਗੀ ਜਦੋਂਕਿ ਭਾਜਪਾ ਇਸ ਸੀਟ ਨੂੰ ਜਿੱਤ ਕੇ ਇਹ ਦਰਸਾਉਣਾ ਚਾਹੇਗੀ ਕਿ ਲੋਕਾਂ ਦਾ ਮੋਹ ਹਾਲੇ ਭਾਜਪਾ ਤੋਂ ਭੰਗ ਨਹੀਂ ਹੋਇਆ। ਆਮ ਆਦਮੀ ਪਾਰਟੀ ਵੀ ਚਾਹੇਗੀ ਕਿ ਇਹ ਸੀਟ ਹਰ ਹਾਲਤ ਜਿੱਤੀ ਜਾਵੇ ਜਿਸ ਨਾਲ 2019 ਦੀਆਂ ਲੋਕਸਭਾ ਚੋਣਾਂ ਲਈ ਉਸ ਦੀ ਮੁਹਿੰਮ ਨੂੰ ਬਲ ਮਿਲੇਗਾ।
ਦੱਸ ਦੇਈਏ ਕਿ ਚੋਣ ਕਮਿਸ਼ਨ ਨੇ ਗੁਰਦਾਸਪੁਰ ਲੋਕਸਭਾ ਹਲਕੇ ਦੀ ਉਪ ਚੋਣ ਲਈ 15 ਸਤੰਬਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਉਪ ਚੋਣ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖ਼ਰੀ ਤਰੀਕ 22 ਸਤੰਬਰ ਹੈ। 11 ਅਕਤੂਬਰ ਨੂੰ ਗੁਰਦਾਸਪੁਰ ਲੋਕਸਭਾ ਲਈ ਉਪ ਚੋਣ ਹੋਣ ਜਾ ਰਹੀ ਹੈ ਤੇ ਇਸ ਦੇ ਨਤੀਜੇ 15 ਅਕਤੂਬਰ ਨੂੰ ਆਉਣਗੇ। 
ਇਸ ਲੋਕਸਭਾ ਹਲਕੇ 'ਚ 9 ਵਿਧਾਨ ਸਭਾ ਹਲਕੇ ਪੈਂਦੇ ਹਨ। ਇਸ ਸਾਲ ਹੋਈਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਸਿਰਫ਼ ਸੁਜਾਨਪੁਰ ਹਲਕੇ 'ਤੇ ਹੀ ਜਿੱਤ ਹਾਸਲ ਕਰ ਸਕੀ ਸੀ ਜਦੋਂਕਿ ਭਾਜਪਾ ਨੇ ਇਥੋਂ ਦੇ ਚਾਰ ਹਲਕਿਆਂ ਤੋਂ ਆਪਣੇ ਉਮੀਦਵਾਰ ਐਲਾਨੇ ਸਨ। 
ਹਾਲਾਂਕਿ ਕਾਂਗਰਸ ਨੇ ਇਥੇ 9 'ਚੋਂ 7 ਵਿਧਾਨ ਸਭਾ ਹਲਕਿਆਂ 'ਤੇ ਜਿੱਤ ਹਾਸਲ ਕੀਤੀ ਸੀ ਜਿਨ•ਾਂ 'ਚ ਭੋਲਾ, ਪਠਾਨਕੋਟ, ਗੁਰਦਾਸਪੁਰ, ਦੀਨਾਨਗਰ, ਕਾਦੀਆਂ, ਡੇਰਾ ਬਾਬਾ ਨਾਨਕ ਅਤੇ ਫ਼ਤਿਹਗੜ• ਚੂੜ•ੀਆਂ ਹਲਕੇ ਸ਼ਾਮਲ ਹਨ। ਬਟਾਲਾ ਵਿਧਾਨ ਸਭਾ ਹਕਲੇ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਜਿੱਤ ਹਾਸਲ ਕੀਤੀ ਸੀ।  ਭਾਜਪਾ ਅਤੇ ਆਮ ਆਦਮੀ ਪਾਰਟੀ ਇਸ ਹਲਕੇ ਤੋਂ ਕਾਂਗਰਸ ਨੂੰ ਸਰਕਾਰ ਦੇ ਵਾਅਦਾ ਖ਼ਿਆਫੀ  ਤੇ ਕਿਸਾਨਾਂ ਦੇ ਕਰਜ਼ਾ ਮੁਆਫ਼ੀ ਦੇ ਮੁੱਦੇ 'ਤੇ ਘੇਰੇਗੀ। ਪੰਜਾਬ ਗੰਨਾ ਕਾਸ਼ਤਕਾਰਾਂ ਦਾ ਲਗਭਗ 100 ਕਰੋੜ ਦਾ ਬਕਾਇਆ ਸਰਕਾਰ ਸਿਰ ਖੜਾ ਹੈ ਪਰ ਸਰਕਾਰ ਨੇ ਸਿਰਫ਼ ਗੁਰਦਾਸਪੁਰ ਦੇ ਕਾਸ਼ਤਕਾਰਾਂ ਨੂੰ ਅਦਾਇਗੀ ਕਰਨ ਨੂੰ ਤਰਜੀਹ ਦਿੱਤੀ ਕਿਉਂਕਿ ਉਥੇ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਇਸ ਮੁੱਦੇ 'ਤੇ ਵੀ ਵਿਰੋਧੀ ਪਾਰਟੀਆਂ ਕਾਂਗਰਸ ਨੂੰ ਘੇਰਨੀਆਂ।
ਦੱਸ ਦੇਈਏ ਕਿ ਵਿਨੋਦ ਖੰਨਾ ਨੂੰ ਚੋਣ ਮੈਦਾਨ 'ਚ ਉਤਾਰਨ ਮਗਰੋਂ ਗੁਰਦਾਸਪੁਰ ਲੋਕਸਭਾ ਹਲਕੇ 'ਤੇ ਭਾਜਪਾ ਦੀ ਪਕੜ ਮਜ਼ਬੂਤ ਚੱਲੀ ਆ ਰਹੀ ਹੈ। ਵਿਨੋਦ ਖੰਨਾ ਦਾ ਅਪ੍ਰੈਲ 'ਚ ਦੇਹਾਂਤ ਹੋ ਗਿਆ ਸੀ ਜੋ ਇਥੋਂ ਲਗਭਗ ਚਾਰ ਵਾਰ ਲੋਕਸਭਾ ਚੋਣ ਜਿੱਤੇ ਸਨ।    
ਵਿਨੋਦ ਖੰਨਾ ਸੰਨ 1997 ਵਿਚ ਭਾਜਪਾ 'ਚ ਸ਼ਾਮਲ ਹੋਏ ਸਨ ਤੇ ਭਾਜਪਾ ਨੇ 1998 'ਚ ਉਨ•ਾਂ ਨੂੰ ਗੁਰਦਾਸਪੁਰ ਲੋਕਸਭਾ ਹਲਕੇ ਦੇ ਚੋਣ ਮੈਦਾਨ 'ਚ ਉਤਾਰਿਆ ਸੀ। ਉਨ•ਾਂ ਨੇ ਇਥੋਂ 5 ਵਾਰ ਐਮ.ਪੀ. ਰਹੀ ਕਾਂਗਰਸ ਦੀ ਉਮੀਦਵਾਰ ਸੁਖਬੰਸ ਕੌਰ ਭਿੰਦਰ ਨੂੰ ਹਰਾ ਕੇ ਕਾਂਗਰਸ ਦੇ ਗੜ• 'ਚ ਸੰਨ ਲਾਈ ਸੀ। ਇਸ ਮਗਰੋਂ ਵਿਨੋਦ ਖੰਨਾ ਇਸ ਹਲਕੇ ਤੋਂ 1999 ਅਤੇ 2004 'ਚ ਵੀ ਲੋਕਸਭਾ ਚੋਣ ਜਿੱਤੇ।
ਪਰ 2009 'ਚ ਕਾਂਗਰਸ ਦੇ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਨੇ ਵਿਨੋਦ ਖੰਨਾ ਨੂੰ ਹਰਾ ਕੇ ਮੁੜ ਕਾਂਗਰਸ ਦਾ ਝੰਡਾ ਲਹਿਰਾਇਆ ਸੀ। ਇਸ ਮਗਰੋਂ 2014 'ਚ ਵਿਨੋਦ ਖੰਨਾ ਨੇ ਆਪਣੀ ਹਾਰ ਦਾ ਬਦਲਾ ਲੈਂਦਿਆਂ ਪ੍ਰਤਾਪ ਸਿੰਘ ਬਾਜਵਾ ਨੂੰ 1 ਲੱਖ 30 ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾਇਆ ਸੀ।  

ਪੰਜਾਬ ਪੁਲਿਸ ਜੱਸੀ ਸਿੱਧੂ ਦੀ ਮਾਂ ਤੇ ਮਾਮੇ ਨੂੰ ਲੈ ਕੇ ਪੁੱਜੀ ਪੰਜਾਬ
ਅੱਜ ਵੀਰਵਾਰ ਨੂੰ ਸੰਗਰੂਰ ਦੀ ਅਦਾਲਤ 'ਚ ਕੀਤਾ ਜਾਵੇਗਾ ਪੇਸ਼
ਚੰਡੀਗੜ•, 20 ਸਤੰਬਰ (ਹਮਦਰਦ ਨਿਊਜ਼ ਸਰਵਿਸ)  : ਕੈਨੇਡਾ ਪੁੱਜੀ ਪੰਜਾਬ ਪੁਲਿਸ ਨੇ ਬੁੱਧਵਾਰ ਨੂੰ ਜੱਸੀ ਸਿੱਧੂ ਕਤਲ ਕੇਸ ਦੇ ਮੁੱਖ ਦੋਸ਼ੀ ਮਾਂ ਅਤੇ ਮਾਮੇ ਨੂੰ ਹਿਰਾਸਤ 'ਚ ਲੈ ਲਿਆ। ਦੋਸ਼ੀਆਂ ਨੂੰ ਹਿਰਾਸਤ 'ਚ ਲੈਣ ਮਗਰੋਂ ਪੰਜਾਬ ਪੁਲਿਸ ਭਾਰਤ ਪੁੱਜ ਗਈ ਹੈ। ਜੱਸੀ ਸਿੱਧੂ ਦੀ ਮਾਂ ਮਲਕੀਤ ਕੌਰ ਅਤੇ ਮਾਮੇ ਸੁਰਜੀਤ ਸਿੰਘ ਬਦੇਸ਼ਾ ਨੂੰ ਜੱਸੀ ਕਤਲ ਦੇ ਮਾਮਲੇ 'ਚ ਵੀਰਵਾਰ ਨੂੰ ਸੰਗਰੂਰ ਅਦਾਲਤ 'ਚ ਪੇਸ਼ ਕੀਤਾ ਜਾਵੇ। ਦੋਸ਼ੀਆਂ ਨੂੰ ਕੈਨੇਡਾ ਤੋਂ ਇਲਾਉਣ ਵਾਲੀ ਪੰਜਾਬ ਪੁਲਿਸ ਦੀ ਤਿੰਨ ਮੈਂਬਰੀ ਟੀਮ 'ਚ ਐਸ.ਪੀ. ਹੈੱਡਕੁਆਰਟਰ ਪਟਿਆਲਾ ਕਨਵਰਦੀਪ ਕੌਰ, ਐਸ.ਪੀ. ਧੂਰੀ ਅਕਾਸ਼ਦੀਪ ਸਿੰਘ ਔਲਖ ਅਤੇ ਇੰਸਪੈਕਟਰ ਦੀਪਇੰਦਰ ਪਾਲ ਸਿੰਘ ਸ਼ਾਮਲ ਹਨ। ਦੱਸ ਦੇਈਏ ਕਿ ਪੰਜਾਬ 'ਚ 17 ਵਰ••ੇ ਪਹਿਲਾਂ ਅਣਖ਼ ਖ਼ਾਤਰ ਕਤਲ ਕੀਤੀ ਗਈ ਜਸਵਿੰਦਰ ਕੌਰ ਉਰਫ਼ ਜੱਸੀ ਸਿੱਧੂ ਦੀ ਮਾਂ ਮਲਕੀਤ ਕੌਰ ਸਿੱਧੂ ਅਤੇ ਉਸ ਤੇ ਭਰਾ ਸੁਰਜੀਤ ਸਿੰਘ ਬਦੇਸ਼ਾ ਨੂੰ ਗ੍ਰਿਫ਼ਤਾਰ ਕਰਨ ਲਈ ਪੰਜਾਬ ਪੁਲੀਸ ਦੀ ਟੀਮ ਕੈਨੇਡਾ ਪੁੱਜੀ ਸੀ। ਇਸ ਟੀਮ ਦੀ ਅਗਵਾਈ ਆਈਪੀਐਸ ਅਫ਼ਸਰ ਕੰਵਰਦੀਪ ਕੌਰ ਕਰ ਰਹੇ ਹਨ। ਪੰਜਾਬ ਪੁਲੀਸ ਨੇ ਸੀਬੀਆਈ ਰਾਹੀਂ ਕੈਨੇਡਾ ਪੁਲਿਸ ਨਾਲ ਰਾਬਤਾ ਬਣਾ ਕੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਸੀ। ਕੈਨੇਡਾ ਦੀ ਸੁਪਰੀਮ ਕੋਰਟ ਨੇ ਪਿਛਲੇ ਹਫ਼ਤੇ ਇਨ••ਾਂ ਦੋਹਾਂ ਨੂੰ ਭਾਰਤ ਹਵਾਲੇ ਕਰਨ ਦੇ ਹੁਕਮ ਦਿੱਤੇ ਸਨ। ਦੋਵਾਂ ਨੂੰ ਪੰਜਾਬ ਪੁਲਿਸ ਅੱਜ ਵੀਰਵਾਰ ਨੂੰ ਅਦਾਲਤ 'ਚ ਪੇਸ਼ ਕਰੇਗੀ ਤੇ ਸਾਲ 2000 'ਚ ਹੋਏ ਕਤਲ ਦੇ ਮੁਕੱਦਮੇ ਦੀ ਮੁੜ ਸੁਣਵਾਈ ਹੋਵੇਗੀ। ਪੁਲੀਸ ਅਧਿਕਾਰੀਆਂ ਮੁਤਾਬਕ ਜੱਸੀ ਨੂੰ ਮਾਰਨ ਵਾਲੇ ਭਾੜੇ ਦੇ ਕਾਤਲਾਂ ਨੂੰ ਸੁਪਰੀਮ ਕੋਰਟ ਤੋਂ ਵੀ ਰਾਹਤ ਨਹੀਂ ਮਿਲੀ ਅਤੇ ਅਜਿਹਾ ਹੀ ਸੁਰਜੀਤ ਸਿੰਘ ਤੇ ਮਲਕੀਤ ਕੌਰ ਨਾਲ ਵੀ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਹੋਰ ਖਬਰਾਂ »