ਨਵੀਂ ਦਿੱਲੀ : 20 ਸਤੰਬਰ : (ਹਮਦਰਦ ਨਿਊਜ਼ ਸਰਵਿਸ) : ਕਾਂਗਰਸ ਦੇ ਸੀਨੀਅਰ ਨੇਤਾ ਅਤੇ ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਐਨ.ਡੀ. ਤਿਵਾੜੀ ਨੂੰ ਬਰੇਨ ਹੈਮਰੇਜ ਤੋਂ ਬਾਅਦ ਦਿੱਲੀ ਦੇ ਮੈਕਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਤਿਵਾੜੀ ਦੀ ਸਥਿਤੀ ਗੰਭੀਰ ਬਣੀ ਹੋਈ ਹੈ ਅਤੇ ਉਹ ਫ਼ਿਲਹਾਲ ਆਈਸੀਯੂ 'ਚ ਭਰਤੀ ਹਨ। ਦੱਸਿਆ ਜਾ ਰਿਹਾ ਹੈ ਕਿ ਸਵੇਰੇ ਬਰੇਨ ਸਟਰੋਕ ਤੋਂ ਬਾਅਦ ਐਨ.ਡੀ. ਤਿਵਾੜੀ ਦਾ ਅੱਧਾ ਸਰੀਰ ਲਕਵਾਗ੍ਰਸਤ ਹੋ ਗਿਆ ਹੈ।
ਐਨਡੀ ਤਿਵਾੜੀ ਦੇ ਬੇਟੇ ਸ਼ੇਖਰ ਤਿਵਾੜੀ ਨੇ ਦੱਸਿਆ ਕਿ ਸਵੇਰੇ ਚਾਹ ਪੀਂਦੇ ਸਮੇਂ ਉਹ ਅਚਾਨਕ ਬੇ ਬੇਹੋਸ਼ ਹੋ ਗਏ, ਜਿਸ ਤੋਂ ਬਾਅਦ ਅਸੀਂ ਤੁਰੰਤ ਉਨਾਂ ਨੂੰ ਲੈ ਕੇ ਹਸਪਤਾਲ ਗਏ। ਦੱਸ ਦੀਏ ਕਿ 91 ਸਾਲਾ ਐਨ.ਡੀ. ਤਿਵਾੜੀ ਤਿੰਨ ਵਾਰ ਯੂਪੀ ਅਤੇ ਇੱਕ ਵਾਰ ਉਤਰਾਖੰਡ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। 

ਹੋਰ ਖਬਰਾਂ »