ਨਵੀਂ ਦਿੱਲੀ, 21 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਹੈ ਕਿ ਮੈਕਸਿਕੋ ਵਿਚ ਆਏ ਜ਼ਬਰਦਸਤ ਭੂਚਾਲ ਵਿਚ ਸਾਰੇ ਭਾਰਤੀ ਸੁਰੱਖਿਅਤ ਹਨ। ਮੈਕਸਿਕੋ ਵਿਚ ਮੰਗਲਵਾਰ ਨੂੰ ਆਏ 7.1 ਤੀਬਰਤਾ ਵਾਲੇ ਭੂਚਾਲ ਵਿਚ ਘੱਟ ਤੋਂ ਘੱਟ 250 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚ 21 ਸਕੂਲੀ ਬੱਚੇ ਦੀ ਸ਼ਾਮਲ ਹਨ। ਸੁਸ਼ਮਾ ਸਵਰਾਜ ਨੇ ਬੁਧਵਾਰ ਰਾਤ ਟਵੀਟ ਕਰਕੇ ਕਿਹਾ ਕਿ ਮੈਂ ਮੈਕਸਿਕੋ ਵਿਚ ਅਪਣੇ ਰਾਜਦੂਤ ਨਾਲ ਗੱਲਬਾਤ ਕੀਤੀ ਹੈ। ਸਾਰੇ ਭਾਰਤੀ ਸੁਰਖਿਅਤ ਹਨ। ਵਿਦੇਸ਼ ਮੰਤਰੀ  ਨੇ ਮੈਕਸਿਕੋ ਵਿ ਆਏ ਇਸ ਭਿਆਨਕ ਕਹਿਰ 'ਤੇ ਦੁੱਖ ਜਤਾਉਂਦੇ ਹੋਏ ਕਿਹਾ ਕਿ  ਭਾਰਤ ਸੰਕਟ ਦੀ ਇਸ ਘੜੀ ਵਿਚ ਮੈਕਸਿਕੋ ਦੇ ਨਾਲ ਹੈ। ਜ਼ਿਕਰਯੋਗ ਹੈ ਕਿ ਮੈਕਸਿਕੋ ਸਿਟੀ ਵਿਚ ਮੰਗਲਵਾਰ ਨੂੰ ਭੂਚਾਲ ਨੇ ਭਿਆਨਕ ਤਬਾਹੀ ਮਚਾਈ। 7.1 ਦੀ ਤੀਬਰਤਾ ਵਾਲੇ ਇਸ ਭੂਚਾਲ ਵਿਚ 250 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਚ 21 ਸਕੂਲ ਦੇ ਬੱਚੇ ਵੀ ਸ਼ਾਮਲ ਹਨ। ਜਦ ਕਿ ਸੈਂਕੜੇ ਲੋਕਾਂ ਦੇ ਮਲਬੇ ਵਿਚ ਦਬੇ ਹੋਣ ਦਾ ਸ਼ੱਕ ਹੈ। ਭੂਚਾਲ ਤੋਂ ਬਾਅਦ ਸੈਂਕੜੇ ਲੋਕ ਸੜਕਾਂ 'ਤੇ ਆ ਗਏ। ਭੂਚਾਲ ਦਾ ਕੇਂਦਰ ਪੁਐਬਲਾ ਸੂਬੇ ਵਿਚ 52 ਕਿਲੋਮੀਟਰ ਥੱਲੇ ਦੱਸਿਆ ਜਾ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਝਟਕੇ ਤੇਜ਼ ਸੀ। ਦੋ ਕਰੋੜ ਦੀ ਆਬਾਦੀ ਵਾਲਾ ਇਹ ਸ਼ਹਿਰ ਹੁਣ ਵੀ ਡਰਿਆ ਹੋਇਆ ਹੈ। ਰਿਕਟਰ ਸਕੇਲ 'ਤੇ 7.1 ਦੀ ਤੀਬਰਤਾ ਵਾਲੇ ਭੂਚਾਲ ਨੇ ਮੈਕਸਿਕੋ ਸਿਟੀ, ਮੋਰਲਿਓਸ ਅਤੇ ਪੁਐਬਲਾ ਸੂਬਿਆਂ ਵਿਚ ਭਾਰੀ ਤਬਾਹੀ ਮਚਾਈ ਹੈ। ਮੈਕਸਿਕੋ ਵਿਚ 32 ਸਾਲ ਪਹਿਲਾਂ ਠੀਕ ਇਸੇ ਤਾਰੀਕ ਨੂੰ ਇੱਕ ਤਬਾਹੀ ਵਾਲਾ ਭੂਚਾਲ ਆਇਆ ਸੀ। ਜਿਸ ਵਿਚ ਦਸ ਹਜ਼ਾਰ ਲੋਕ ਮਾਰੇ ਗਏ ਸੀ। ਭੂਚਾਲ ਦੇ ਚਲਦਿਆਂ ਉਡਾਣਾਂ ਨੂੰ ਰੱਦ ਕਰਨਾ ਪਿਆ ਹੈ। ਬਚਾਅ ਅਤੇ ਰਾਹਤ ਦਾ ਕੰਮ ਤੇਜ਼ੀ ਨਾਲ ਚਲ ਰਿਹਾ ਹੈ। ਇਸੇ ਮਹੀਨੇ 8.1 ਦੀ ਤੀਬਰਤਾ ਵਾਲੇ ਭੂਚਾਲ ਨੇ ਮੈਕਸਿਕੋ ਦੇ ਦੱਖਣੀ ਹਿੱਸੇ ਵਿਚ ਤਬਾਹੀ ਮਚਾਈ ਸੀ। ਜਿਸ ਵਿਚ ਘੱਟ ਤੋਂ ਘੱਟ 90 ਲੋਕਾਂ ਦੀ ਮੌਤ ਹੋ ਗਈ ਸੀ।

ਹੋਰ ਖਬਰਾਂ »