ਪੰਚਕੂਲਾ, 22 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਰੋਹਤਕ ਜੇਲ੍ਹ ਤੋਂ ਨਿਕਲਣ ਤੋਂ ਬਾਅਦ ਹਨੀਪ੍ਰੀਤ ਪਹਿਲਾਂ ਸਿਰਸਾ ਡੇਰੇ ਵਿਚ ਰਹੀ,  ਉਸ ਤੋਂ ਬਾਅਦ ਰਾਜਸਥਾਨ ਵਿਚ ਗੰਗਾਨਗਰ ਦੇ ਕੋਲ ਡੇਰਾ ਸੱਚਾ ਸੌਦਾ ਦੇ ਗਰਲਜ਼ ਹੋਸਟਲ ਵਿਚ ਤਿੰਨ ਦਿਨ ਰੁਕੀ ਸੀ। 1 ਸਤੰਬਰ ਨੂੰ ਕਿਸੇ ਦੇ ਨਾਲ ਇੱਥੋਂ ਨਿਕਲ ਗਈ ਸੀ। ਗੰਗਾਨਗਰ ਵਿਚ ਹੀ ਡੇਰੇ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਪੰਚਕੂਲਾ ਪੁਲਿਸ ਦੀ ਐਸਆਈਟੀ ਦੇ ਸਾਹਮਣੇ ਇਹ ਖੁਲਾਸਾ ਕੀਤਾ ਹੈ। ਹਨੀਪ੍ਰੀਤ ਅਤੇ ਆਦਿਤਿਆ ਇੰਸਾ ਪੰਚਕੂਲਾ ਪੁਲਿਸ ਦੀ 8 ਐਸਆਈਟੀ ਦੇ ਲਈ ਬੁਝਾਰਤ ਬਣੇ ਹੋਏ ਹਨ। ਇਨ੍ਹਾਂ ਪੁਲਿਸ ਫੜ ਹੀ  ਨਹੀਂ ਪਾ ਰਹੀ ਹੈ। ਹਨੀਪ੍ਰੀਤ ਦੀ ਤਲਾਸ਼ ਵਿਚ ਹੀ ਮੁਕੇਸ਼ ਮਲਹੋਤਰਾ  ਦੀ ਐਸਆਈਟੀ ਵੀਰਵਾਰ ਨੂੰ ਗੰਗਾਨਗਰ ਪਹੁੰਚੀ ਸੀ। ਉਥੇ ਡੇਰੇ ਦੇ ਅਧਿਕਾਰੀਆਂ ਤੋਂ ਕਰੀਬ ਸਾਢੇ ਪੰਜ ਘੰਟੇ ਪੁਛÎਗਿੱਛ ਹੋਈ। ਇੱਥੇ ਪਤਾ ਚਲਿਆ ਕਿ ਹਨੀਪ੍ਰੀਤ ਗੰਗਾਨਗਰ ਦੇ ਕੋਲ ਗੁਰਸਰ ਮੋਡੀਆ ਪਿੰਡ ਪਹੁੰਚੀ। ਇੱਥੇ ਡੇਰੇ ਦਾ ਹਸਪਤਾਲ ਅਤੇ ਗਰਲਜ਼ ਹੋਸਟਲ ਹੈ। ਇੱਥੇ ਜਿਸ ਕਮਰੇ ਵਿਚ ਹਨੀਪ੍ਰੀਤ ਰੁਕੀ ਸੀ ਪੁਲਿਸ ਨੇ ਉਸ ਦੀ ਤਲਾਸ਼ੀ ਲਈ ਲੇਕਿਨ ਕੋਈ ਸਬੂਤ ਨਹੀਂ ਮਿਲਿਆ। ਹਨੀਪ੍ਰੀਤ ਦੀ ਡਿਊਟੀ ਵਿਚ ਡੇਰੇ ਦੇ 9 ਲੋਕ ਤੈਨਾਤ ਸੀ। ਹਨੀਪ੍ਰੀਤ ਦੇ ਨਾਲ ਦੋ ਹੋਰ ਲੋਕ ਵੀ ਇਸੇ ਡੇਰੇ ਵਿਚ ਰੁਕੇ।

ਹੋਰ ਖਬਰਾਂ »