ਅੰਬਾਲਾ, 25 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਸਾਧਵੀਆਂ ਦੇ ਨਾਲ ਰੇਪ ਮਾਮਲੇ ਵਿਚ ਦੋਸ਼ੀ ਬਾਬਾ ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਡੇਰਾ ਸੱਚਾ ਸੌਦਾ ਨਾਲ ਜੁੜੇ ਵਿਵਾਦ ਖਤਮ ਹੋਣ ਦਾ ਨਾਂ ਨਹੀਂ ਲੈ ਰਹੇ। ਹੁਣ ਹਰਿਆਣਾ ਪੁਲਿਸ ਨੇ ਅਜਿਹੇ 21 ਲੋਕਾਂ ਦੀ ਲਿਸਟ ਜਾਰੀ ਕੀਤੀ ਹੈ। ਜੋ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਤੋਂ ਲਾਪਤਾ ਦੱਸੇ ਜਾ ਰਹੇ ਹਨ। ਇਸ ਲਿਸਟ ਵਿਚ ਅੰਬਾਲਾ ਦੇ ਵੀ ਦੋ ਲੋਕ ਹਨ। ਕਥਿਤ ਤੌਰ 'ਤੇ ਲਾਪਤਾ ਲੋਕਾਂ ਦੇ ਘਰ ਵਾਲਿਆਂ ਨੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਨ੍ਹਾਂ ਦਾ ਅਪਣਿਆਂ  ਨਾਲ ਕੋਈ ਸੰਪਰਕ ਨਹੀਂ ਹੋ ਰਿਹਾ ਹੈ। ਅਜਿਹੇ ਵਿਚ ਸਿਰਸਾ ਦੇ ਐਸਪੀ ਅਸ਼ਵਨੀ ਨੇ ਇਸ ਮਾਮਲੇ ਦੀ ਜਾਂਚ ਦੇ ਲਈ ਸਪੈਸ਼ਲ ਇਨਵੈਸਟੀਗੇਸਨ (ਐਸਆਈਟੀ) ਬਣਾਈ ਹੈ ਜੋ ਇਨ੍ਹਾਂ ਲੋਕਾਂ ਦੀ ਸ਼ਿਕਾਇਤਾਂ ਦੀ ਜਾਂਚ ਕਰੇਗੀ। ਇਸ ਲਿਸਟ ਵਿਚ ਅੰਬਾਲਾ ਛਾਉਣੀ ਦਾ 26 ਸਾਲਾ ਸੋਨੂ ਵੀ । ਸੋਨੂ ਦੇ ਮਾਪਿਆਂ ਦਾ ਕਹਿਣਾ ਹੈ ਕਿ ਮੇਰੇ ਬੇਟੇ ਨੂੰ ਸ਼ਰਾਬ ਪੀਣ ਦੀ ਆਦਤ ਸੀ। ਦੋਸਤਾਂ ਨੇ ਉਸ ਨੂੰ ਸਲਾਹ ਦਿੱਤੀ ਸੀ ਕਿ ਰਾਮ ਰਹੀਮ ਦੇ ਕੋਲ ਸ਼ਕਤੀ ਹੈ ਜੋ ਉਸ ਦੀ ਸ਼ਰਾਬ ਛੁਡਾ ਸਕਦੀ ਹੈ। ਇਸੇ ਕਾਰਨ ਤਿੰਨ ਸਾਲ ਪਹਿਲਾਂ ਸੋਨੂ, ਰਾਮ ਰਹੀਮ ਦੇ ਕੋਲ ਗਿਆ ਸੀ। ਜਦੋਂ ਤੋਂ ਸੋਨੂ ਡੇਰੇ ਗਿਆ ਤਦ ਤੋਂ ਕੁਝ ਪਤਾ ਨਹੀਂ ਹੈ। ਮਾਪਿਆਂ ਨੇ ਦੱਸਿਆ ਕਿ ਡੇਰੇ ਦੇ ਬਾਹਰ ਅਸੀਂ ਸੋਨੂ ਦੇ ਕੁਝ ਪੋਸਟਰ ਵੀ ਲਗਾਏ ਲੇਕਿਨ ਡੇਰੇ ਦੇ ਪੈਰੋਕਾਰਾਂ ਨੇ ਇਸ ਨੂੰ ਪਾੜ ਦਿੱਤਾ। ਸਾਨੂੰ ਮੁੜ ਤੋਂ ਪੋਸਟਰ ਨਾ ਲਗਾਉਣ ਦੀ ਧਮਕੀ ਦਿੱਤੀ।

ਹੋਰ ਖਬਰਾਂ »