ਵਾਸ਼ਿੰਗਟਨ, 27 ਸਤੰਬਰ (ਹ.ਬ.) : ਮੋਟਾਪੇ ਤੋਂ ਬਚਣਾ ਚਾਹੁੰਦੇ ਹੋ ਤਾਂ ਹੁਣੇ ਤੋਂ ਬਾਦਾਮ, ਅਖਰੋਟ, ਪਿਸਤਾ, ਕਾਜੂ ਤੇ ਮੂੰਗਫਲੀ ਖਾਣਾ ਸ਼ੁਰੂ ਕਰ ਦਿਓ। ਨਵੇਂ ਅਧਿਐਨ ਦਾ ਦਾਅਵਾ ਹੈ ਕਿ ਆਹਾਰ ਵਿਚ ਇਨ੍ਹਾਂ ਖੁਰਾਕੀ ਪਦਾਰਥਾਂ ਨੂੰ ਸ਼ਾਮਲ ਕਰਨ ਨਾਲ ਨਾ ਸਿਰਫ ਵਜ਼ਨ ਘਟਾਉਣ ਵਿਚ ਮਦਦ ਮਿਲੇਗੀ ਬਲਕਿ ਮੋਟਾਪੇ ਦੇ ਖ਼ਤਰੇ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ। ਪਹਿਲਾਂ ਦੇ ਅਧਿਅੇਨ ਤੋਂ ਵੀ ਇਹ ਜ਼ਾਹਰ ਹੋ ਚੁੱਕਾ ਹੈ ਕਿ ਇਸ ਤਰ੍ਹਾਂ ਦੇ ਆਹਾਰ ਦਾ ਸਿਹਤ ਲਾਭ ਨਾਲ ਗਹਿਰਾ ਜੁੜਾਅ ਹੈ। ਇਨ੍ਹਾਂ ਦੇ ਸੇਵਨ ਨਾਲ ਬਜ਼ੁਰਗਾਂ ਦੀ ਯਾਦ ਸ਼ਕਤੀ ਵੀ ਚੰਗੀ ਰਹਿੰਦੀ ਹੈ। ਅਮਰੀਕਾ ਦੀ ਲੋਮਾ ਲਿੰਡਾ ਯੂਨੀਵਰਸਿਟੀ ਦੇ ਸ਼ੋਧਕਰਤਾਵਾਂ ਮੁਤਾਬਕ ਬਦਾਮ, ਅਖਰੋਟ ਤੇ ਵਜ਼ਨ ਘਟਣ ਵਿਚਕਾਰ ਜੁੜਾਅ 'ਤੇ ਪਹਿਲੀ ਵਾਰ ਗੌਰ ਕੀਤਾ ਗਿਆ। ਦਸ ਯੂਰਪੀ ਦੇਸ਼ਾਂ ਦੇ 25 ਤੋਂ 3.73 ਲੱਖ ਲੋਕਾਂ ਦੇ ਅਹਾਰ ਤੇ ਜੀਵਨਸ਼ੈਲੀ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ। ਜਿਨ੍ਹਾਂ ਹਿੱਸੇਦਾਰਾਂ ਨੇ ਬਦਾਮ,  ਅਖਰਟ ਤੇ ਮੂੰਗਫਲੀ ਦਾ ਵੱਧ ਸੇਵਨ ਕੀਤਾ ਉਨ੍ਹਾਂ ਦੇ ਵਜ਼ਨ ਵਿਚ ਘੱਟ ਵਾਧਾ ਪਾਇਆ ਗਿਆ। ਇਨ੍ਹਾਂ ਵਿਚ ਮੋਟਾਪੇ ਦਾ ਵੀ ਪੰਜ ਫ਼ੀਸਦੀ ਘੱਟ ਜੋਖਮ ਪਾਇਆ ਗਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.