ਵੈਨਕੂਵਰ, 3 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਵੈਨਕੂਵਰ ਆਈਲੈਂਡ ਵਿਖੇ ਇਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇਕ ਹੋਰ ਜ਼ਖ਼ਮੀ ਹੋ ਗਿਆ। ਇਹ ਘਟਨਾ ਕੈਂਪਬੈਲ ਦਰਿਆ ਤੋਂ 3 ਕਿਲੋਮੀਟਰ ਪੱਛਮ ਵੱਲ ਵਾਪਰੀ। ਕੈਨੇਡੀਅਨ ਸੁਰੱਖਿਆ ਬਲਾਂ ਦੇ ਬਚਾਅ ਦਸਤੇ ਦੇ ਬੁਲਾਰੇ ਨੇ ਦੱਸਿਆ ਕਿ ਇਕਹਿਰੇ ਇੰਜਣ ਵਾਲੇ ਰੌਬਿਨਸਨ ਆਰ-44 ਹੈਲੀਕਾਪਟਰ ਵਿਚ ਦੋ ਜਣੇ ਸਵਾਰ ਸਨ ਜਦੋਂ ਇਹ ਸੰਘਣੇ ਜੰਗਲਾਂ ਵਿਚ ਡਿੱਗ ਗਿਆ। 

ਹੋਰ ਖਬਰਾਂ »