ਔਟਵਾ, 3 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਜੂਲੀ ਪੇਅਟ ਨੇ ਕੈਨੇਡਾ ਦੇ 29ਵੇਂ ਗਵਰਨਰ ਜਨਰਲ ਵਜੋਂ ਅਹੁਦਾ ਸੰਭਾਲਦਿਆਂ ਦੇਸ਼ ਦੇ ਲੋਕਾਂ ਨੂੰ ਵਾਤਾਵਰਣ ਤਬਦੀਲੀਆਂ, ਪ੍ਰਵਾਸ, ਪ੍ਰਮਾਣੂ ਹਥਿਆਰਾਂ ਦੇ ਪਸਾਰ ਅਤੇ ਗ਼ਰੀਬੀ ਵਰਗੇ ਕੌਮਾਂਤਰੀ ਮਸਲਿਆਂ ਦਾ ਡਟ ਕੇ ਟਾਕਰਾ ਕਰਨ ਦਾ ਸੱਦਾ ਦਿਤਾ। ਸੰਸਦ ਦੇ ਉਪਰਲੇ ਸਦਨ (ਸੈਨੇਟ) ਵਿਚ 400 ਤੋਂ ਵੱਧ ਮਹਿਮਾਨਾਂ ਨੂੰ ਸੰਬੋਧਨ ਕਰਦਿਆਂ ਗਵਰਨਰ ਜਨਰਲ ਨੇ ਕੈਨੇਡਾ ਦੇ ਮੂਲ ਬਾਸ਼ਿੰਦਿਆਂ ਨਾਲ ਤਾਲਮੇਲ ਵਧਾਉਣ 'ਤੇ ਜ਼ੋਰ ਦਿਤਾ ਅਤੇ ਕਿਹਾ ਕਿ ਅਸਲ ਵਿਚ ਉਨ•ਾਂ ਨੇ ਹੀ ਸਾਨੂੰ ਰਾਹ ਵਿਖਾਇਆ।
ਜੂਲੀ ਪੇਅਟ ਨੇ ਸਦਨ ਵਿਚ ਮੌਜੂਦ ਆਪਣੇ ਮਾਪਿਆਂ ਦਾ ਧੰਨਵਾਦ ਕੀਤਾ ਜਿਨ•ਾਂ ਨੇ ਜ਼ਿੰਦਗੀ ਵਿਚ ਕਦਮ-ਕਦਮ 'ਤੇ ਸਾਥ ਦਿਤਾ ਅਤੇ ਪੁਲਾੜ ਯਾਤਰੀ ਬਣਨ ਦੇ ਰਾਹ ਵਿਚ ਕੋਈ ਮੁਸ਼ਕਲ ਨਹੀਂ ਆਈ।

ਹੋਰ ਖਬਰਾਂ »