ਮਿਆਂਮਾਰ : 3 ਅਕਤੂਬਰ : (ਪੱਤਰ ਪ੍ਰੇਰਕ) : ਮਿਆਂਮਾਰ ਨੇ ਸੰਯੁਕਤ ਰਾਸ਼ਟਰ ਨੂੰ ਕਿਹਾ ਕਿ ਰੋਹਿੰਗੀ ਸ਼ਰਨਾਰਥੀ ਬੰਗਲਾਦੇਸ਼ ਤੋਂ ਵਾਪਸ ਪਰਤ ਸਕਦੇ ਹਨ। ਦੱਸ ਦੀਏ ਕਿ ਮਿਆਂਮਾਰ ਦੇ ਰਖਾਇਨ ਸੂਬੇ 'ਚ ਅਗਸਤ 'ਚ ਹਿੰਸਾ ਸ਼ੁਰੂ ਹੋਣ ਤੋਂ ਬਾਅਦ ਪੰਜ ਲੱਖ ਤੋਂ ਜ਼ਿਆਦਾ ਰੋਹਿੰਗਿਆ ਭੱਜ ਕੇ ਬੰਗਲਾਦੇਸ਼ ਚਲੇ ਗਏ ਸਨ।
ਬੰਗਲਾਦੇਸ਼ ਅਤੇ ਮਿਆਂਮਾਰ ਢਾਕਾ 'ਚ ਸੋਮਵਾਰ ਨੂੰ ਹੋਈ ਗੱਲਬਾਤ 'ਚ ਪੰਜ ਲੱਖ ਰੋਹਿੰਗਿਆ ਨੂੰ ਵਾਪਸ ਭੇਜਣ ਦੀ ਯੋਜਨਾ ਬਣਾਉਣ ਲਈ ਇੱਕ ਕਮੇਟੀ ਬਣਾਉਣ 'ਤੇ ਸਹਿਮਤ ਹੋਏ ਹਨ। ਇਸ ਤੋਂ ਬਾਅਦ ਜੇਨੇਵਾ 'ਚ ਸੰਯਕਤ ਰਾਸ਼ਟਰ ਸਰਨਾਰਥੀ ਏਜੰਸੀਆਂ ਦੀ ਬੈਠਕ 'ਚ ਮਿਆਂਮਾਰ ਦੇ ਸਮਾਜ ਕਲਿਆਣ ਮੰਤਰੀ ਵਿਨ ਮਯਾਤ ਆਯ ਨੇ ਕਿਹਾ ਕਿ ਸਾਡੀ ਅਗਲੀ ਪਹਿਲ ਉਨ•ਾਂ ਸ਼ਰਨਾਰਥੀਆਂ ਨੂੰ ਵਾਪਸ ਲਿਆਉਣੀ ਹੋਵੇਗੀ, ਜਿਹੜੇ ਬੰਗਲਾਦੇਸ਼ ਛੱਡ ਗਏ ਸਨ।
ਕੇਂਦਰੀ ਮੰਤਰੀ ਨੇ ਕਿਹਾ ਕਿ ਇਨ•ਾਂ ਦੀ ਵਾਪਸੀ ਦਾ ਕੰਮ ਕਦੇ ਵੀ ਸ਼ੁਰੂ ਹੋ ਸਕਦਾ ਹੈ, ਜਿਹੜੇ ਵਾਪਸ ਪਰਤਣਾ ਚਾਹੁੰਦੇ ਹਨ।  ਸਰਨਾਰਥੀਆਂ ਦੀ ਜਾਂਚ ਮਿਆਂਮਾਰ ਅਤੇ ਬੰਗਲਾਦੇਸ਼ ਦੀਆਂ ਸਰਕਾਰਾਂ ਵਿਚਾਲੇ 1993 'ਚ ਹੋਈ ਸੰਧੀ ਦੇ ਆਧਾਰ 'ਤੇ ਹੋਵੇਗੀ। ਉਨ•ਾਂ ਕਿਹਾ ਕਿ ਜਿਨ•ਾਂ ਦੀ ਪੁਸ਼ਟੀ ਸਰਨਾਰਥੀ ਦੇ ਰੂਪ ਵਜੋਂ ਹੋ ਚੁੱਕੀ ਹੈ, ਉਨ•ਾਂ ਨੂੰ ਪੂਰੀ ਸੁਰੱਖਿਆ ਅਤੇ ਮਨੁੱਖੀ ਮਰਿਆਦਾ ਦੀ ਗਾਰੰਟੀ ਨਾਲ ਵਾਪਸ ਲਿਆਂਦਾ ਜਾਵੇਗਾ। ਇਸੇ ਦਰਮਿਆਨ ਰੋਹਿੰਗਿਆ ਮੁਸਲਮਾਨਾਂ ਤੋਂ ਇਲਾਵਾ ਰੋਹਿੰਗੀ ਹਿੰਦੂਆਂ ਦੀ ਵੀ ਮਿਆਂਮਾਰ ਤੋਂ ਬੰਗਲਾਦੇਸ਼ ਜਾਣ ਦੀ ਖ਼ਬਰ ਹੈ, ਉਹ ਵੀ ਆਪਣੇ ਪਰਿਵਾਰਕ ਮੈਂਬਰਾਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਦੱਸ ਰਹੇ ਹਨ ਅਤੇ ਹਿੰਸਾ ਦੇ ਡਰੋਂ ਵਾਪਸ ਪਰਤਣ ਤੋਂ ਮਨਾ ਕਰ ਰਹੇ ਹਨ।
ਮਿਆਂਮਾਰ 'ਚ ਰੋਹਿੰਗਿਆ ਦੀ ਸ਼ਨਾਖ਼ਤ ਦਾ ਸਵਾਲ ਹਾਲੇ ਵੀ ਸਾਫ਼ ਨਹੀਂ ਹੈ, ਜਿੱਥੇ ਉਨ•ਾਂ ਨੂੰ  ਨਜਾਇਜ਼ ਅੱਪਰਵਾਸੀ ਸਮਝਿਆ ਜਾਂਦਾ ਹੈ ਅਤੇ ਨਾਗਰਿਕਤਾ ਨਹੀਂ ਦਿੱਤੀ ਜਾਂਦੀ, ਉਹ ਆਮ ਤੌਰ 'ਤੇ ਬੰਗਲਾਦੇਸ਼ ਦੀ ਸਰਹੱਦ ਨਾਲ ਲੱਗੇ ਰਖਾਇਨ ਪ੍ਰਦੇਸ਼ 'ਚ ਰਹਿੰਦੇ ਹਨ। 25 ਅਗਸਤ ਨੂੰ ਰੋਹਿੰਗਿਆ ਵਿਦਰੋਹੀਆਂ ਦੇ ਹਮਲਿਆਂ ਤੋਂ ਬਾਅਦ ਫੌਜ ਦੀ ਕਾਰਵਾਈ ਤੋਂ ਬਾਅਦ ਲੱਖਾਂ ਲੋਕ ਉਥੋਂ ਭੱਜ ਗਏ ਸਨ। ਸੰਯੁਕਤ ਰਾਸ਼ਟਰ ਨੇ ਇਸ ਨੂੰ ਜਾਤੀ ਸਫਾਇਆ ਦੱਸਿਆ ਹੈ। ਇਸ ਤੋਂ ਬਾਅਦ ਮਿਆਂਮਾਰ ਨੇ ਰਖਾਇਨ ਪ੍ਰਦੇਸ਼ 'ਤੇ ਸਖ਼ਤੀ ਨਾਲ ਕੰਟਰੋਲ ਕੀਤਾ।
ਰੋਹਿੰਗਿਆ ਸਰਨਾਰਥੀਆਂ ਨੂੰ ਬੰਗਲਾਦੇਸ਼ 'ਚ ਸੰਯੁਕਤ ਰਾਸ਼ਟਰ ਦੇ ਭਰੇ ਹੋਏ ਕੈਂਪਾਂ 'ਚ ਰੱਖਿਆ ਜਾ ਰਿਹਾ ਹੈ, ਜਿੱਥੇ ਲਗਾਤਾਰ ਬੀਮਾਰੀਆਂ ਦਾ ਖ਼ਤਰਾ ਵਧ ਰਿਹਾ ਹੈ। ਉਧਰ ਮਿਆਂਮਾਰ ਦੀ ਮੀਡੀਆ ਅਨੁਸਾਰ ਹੋਰ 10 ਲੋਕ ਬੰਗਲਾਦੇਸ਼ ਜਾਣ ਲਈ ਸਰਹੱਦ 'ਤੇ ਇੰਤਜ਼ਾਰ ਕਰ ਰਹੇ ਹਨ। ਬੰਗਲਾਦੇਸ਼ ਦੇ ਰੋਹਿੰਗਿਆ ਕੈਂਪਾਂ 'ਚ ਰਹਿ ਰਹੇ ਵਿਦਰੋਹੀ ਜੰਗ ਜਾਰੀ ਰੱਖਣ ਦੀ ਗੱਲ ਕਹਿ ਰਹੇ ਹਨ।  ਹਾਲਾਂਕਿ ਆਪਣੇ ਇੱਥੇ ਇਸਲਾਮੀ ਕੱਟੜਪੰਥੀਆਂ ਦਾ ਸਾਹਮਣਾ ਕਰ ਰਹੀ ਬੰਗਲਾਦੇਸ਼ੀ ਸਰਕਾਰ ਰੋਹਿੰਗਿਆ ਸਰਨਾਰਥੀਆਂ ਵਿਚਾਲੇ ਕੱਟੜਪੰਥੀਆਂ ਦੇ ਹੋਣ ਤੋਂ ਇਨਕਾਰ ਕਰਦੀ ਹੈ, ਪਰ ਉਸ ਨੇ ਟੋਹ ਲੈਣ ਲਈ ਕੈਂਪਾਂ ਖੁਫ਼ੀਆ ਪੁਲਿਸ ਨੂੰ ਤਾਇਨਾਤ ਕੀਤਾ ਹੈ। ਕੈਂਪਾਂ 'ਚ ਅਰਾਕਾਮ ਰੋਹਿੰਗਿਆ ਸੈਲਵੇਸ਼ਨ ਫੌਜ ਦੇ ਬਹੁਤ ਸਾਰੇ ਮੈਂਬਰ ਹਨ। ਪੁਲਿਸ ਚੌਕੀਆਂ 'ਤੇ 25 ਅਗਸਤ ਨੂੰ ਇਨ•ਾਂ ਦੇ ਹਮਲਿਆਂ ਤੋਂ ਬਾਅਦ ਫੌਜੀ ਕਾਰਵਾਈ ਸ਼ੁਰੂ ਹੋਈ ਸੀ।

ਹੋਰ ਖਬਰਾਂ »

ਅੰਤਰਰਾਸ਼ਟਰੀ