ਵਾਸ਼ਿੰਗਟਨ : 3 ਅਕਤੂਬਰ : (ਪੱਤਰ ਪ੍ਰੇਰਕ) : ਅਮਰੀਕੀ ਸਾਂਸਦ ਨੇ ਮਹਾਤਮਾ ਗਾਂਧੀ ਜੈਯੰਤੀ ਮਨਾਉਣ ਲਈ ਸੰਸਦ 'ਚ ਪ੍ਰਸਤਾਵ ਪੇਸ਼ ਕੀਤਾ ਹੈ। ਇਸ ਪ੍ਰਸਤਾਵ 'ਚ ਕਿਹਾ ਗਿਆ ਹੈ ਕਿ ਮਹਾਤਮਾ ਗਾਂਧੀ ਦੇ ਸਨਮਾਨ 'ਚ 2 ਅਕਤੂਬਰ ਨੂੰ ਕੌਮਾਂਤਰੀ ਦਿਵਸ ਮਨਾਉਣ ਲਈ ਅਮਰੀਕੀਆਂ ਨੂੰ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ। ਇਹ ਪ੍ਰਸਤਾਵ ਸਾਂਸਦ ਗਰੇਸ ਮੇਂਗ ਵੱਲੋਂ ਆਇਆ ਹੈ। ਪ੍ਰਸਤਾਵ 'ਚ ਕੌਮਾਂਤਰੀ ਅਹਿੰਸਾ ਦਿਵਸ ਦੇ ਉਦੇਸ਼ਾਂ ਅਤੇ ਵਿਚਾਰਾਂ ਦਾ ਸਮਰਥਨ ਕੀਤਾ ਗਿਆ ਹੈ। ਮੇਂਗ ਨੇ ਬਿਆਨ 'ਚ ਕਿਹਾ ਕਿ ਇਹ ਪ੍ਰਸਤਾਵ ਮਹਾਤਮਾ ਗਾਂਧੀ ਦੇ ਅਹਿੰਸਾ ਦੇ ਸਿਧਾਂਤਾਂ ਪ੍ਰਤੀ ਸ਼ਰਧਾਂਜਲੀ ਅਰਪਿਤ ਕਰਨ ਦੀ ਵਧੀਆ ਤਰੀਕਾ ਹੈ। ਇਸ ਪ੍ਰਸਤਾਵ ਨੂੰ ਸੰਸਦ ਦੀ ਨਿਗਰਾਨ ਕਮੇਟੀ ਕੋਲ ਭੇਜ ਦਿੱਤਾ ਗਿਆ ਹੈ।
ਗਾਂਧੀ, ਮਾਰਟਿਨ ਲੁਥਰ, ਮੰਡੇਲਾ  ਸਨ ਅਹਿੰਸਾ ਦੇ ਸਮਰਥਕ : ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਪ੍ਰਤੀਨਿਧੀ ਸਇਦ ਅਕਬਰੂਦੀਨ ਨੇ ਕਿਹਾ ਕਿ ਮਹਾਤਮਾ ਗਾਂਧੀ, ਮਾਰਟਿਨ ਲੁਥਰ ਕਿੰਗ ਅਤੇ ਨੇਲਸ਼ਨ ਮੰਡੇਲਾ ਸਮਾਜਿਕ ਅਤੇ ਰਾਜਨੀਤਿਕ ਬਦਲਾਅ ਲਿਆਉਣ ਲਈ ਅਹਿੰਸਾ ਦੇ ਵੱਡੇ ਸਮਰਥਕ ਸਨ। ਅਕਬਰੂਦੀਨ ਨਿਊਯਾਰਕ ਸਥਿਤ ਸੰਯੁਕਤ ਰਾਸ਼ਟਰ ਦਫ਼ਤਰ 'ਚ ਕੌਮਾਂਤਰੀ ਅਹਿੰਸਾ ਦਿਵਸ ਮੌਕੇ ਇੱਕ ਪ੍ਰੋਗਰਾਮ 'ਚ ਬੋਲ ਰਹੇ ਸਨ। ਉਨ•ਾਂ ਕਿਹਾ ਕਿ ਗਾਂਧੀ, ਮਾਰਟਿਨ ਲੁਥਰ ਅਤੇ ਮੰਡੇਲਾ ਨੇ ਇਹ ਉਦਾਹਰਨ ਪੇਸ਼ ਕੀਤੀ ਹੈ ਕਿ ਅਹਿੰਸਾ ਦੇ ਮਾਧੀਅਮ ਰਾਹੀਂ ਕਿਸੇ ਵੀ ਸਮੱਸਿਆ ਦਾ ਹੱਲ ਕੱਢਿਆ ਜਾ ਸਕਦਾ ਹੈ।

ਹੋਰ ਖਬਰਾਂ »