ਔਟਵਾ, 4 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਸਾਊਥ ਤੋਂ ਐਮ.ਪੀ. ਸੋਨੀਆ ਸਿੱਧੂ ਨੇ ਕਿਹਾ ਹੈ ਕਿ ਕੈਨੇਡਾ ਅਤੇ ਯੂਰਪੀ ਯੂਨੀਅਨ ਦਰਮਿਆਨ ਹੋਈ ਵਿਆਪਕ ਆਰਥਿਕ ਅਤੇ ਵਪਾਰ ਸੰਧੀ (ਸੀ.ਈ.ਟੀ.ਏ.) ਜੋ 21 ਸਤੰਬਰ ਤੋਂ ਲਾਗੂ ਹੋ ਗਈ, ਨਾਲ ਉਨਟਾਰੀਓ ਅਤੇ ਖ਼ਾਸ ਤੌਰ 'ਤੇ ਬਰੈਂਪਟਨ ਸਾਊਥ ਨੂੰ ਫ਼ਾਇਦਾ ਹੋਵੇਗਾ। ਉਨ•ਾਂ ਦੱਸਿਆ ਕਿ ਸੰਧੀ ਨਾਲ ਕੈਨੇਡਾ ਦੇ ਕਾਰੋਬਾਰੀਆਂ ਲਈ ਯੂਰਪੀ ਵਸਤਾਂ ਅਤੇ ਸੇਵਾਵਾਂ ਤੱਕ ਪਹੁੰਚ ਦਾ ਰਾਹ ਵਧੇਰੇ ਸੁਖਾਲਾ ਹੋ ਗਿਆ ਹੈ। ਇਸ ਤੋਂ ਇਲਾਵਾ ਕੈਨੇਡਾ ਤੋਂ ਯੂਰਪ ਭੇਜੀਆਂ ਜਾਣ ਵਾਲੀਆਂ ਵਸਤਾਂ 'ਤੇ ਲੱਗਣ ਵਾਲਾ ਬਰਾਮਦ ਟੈਕਸ ਖ਼ਤਮ ਹੋ ਗਿਆ ਹੈ ਜਿਸ ਨਾਲ ਬਰੈਂਪਟਨ ਦੇ ਉਦਯੋਗਾਂ ਸਮੇਤ ਕੈਨੇਡਾ ਭਰ ਦੇ ਸਨਅਤਕਾਰਾ ਨੂੰ ਯੂਰਪੀ ਯੂਨੀਅਨ ਵਿਚ ਨਵੇਂ ਮੌਕੇ ਮਿਲਣਗੇ।
ਸੀ.ਈ.ਟੀ.ਏ. ਲਾਗੂ ਹੋਣ ਤੋਂ ਪਹਿਲਾਂ ਕੈਨੇਡਾ ਤੋਂ ਯੂਰਪ ਭੇਜੀਆਂ ਜਾਣ ਵਾਲੀਆਂ ਸਿਰਫ਼ 25 ਫ਼ੀ ਸਦੀ ਵਸਤਾਂ ਡਿਊਟੀ ਮੁਕਤ ਸਨ ਜਦਕਿ ਹੁਣ ਇਨ•ਾਂ ਦੀ ਗਿਣਤੀ 98 ਫ਼ੀ ਸਦੀ ਹੋ ਗਈ ਹੈ। ਆਉਂਦੇ ਸੱਤ ਸਾਲ ਵਿਚ ਇਕ ਫ਼ੀ ਸਦੀ ਹੋਰ ਵਸਤਾਂ ਤੋਂ ਡਿਊਟੀ ਖ਼ਤਮ ਹੋ ਜਾਵੇਗੀ। ਉਨ•ਾਂ ਅੱਗੇ ਕਿਹਾ ਕਿ ਬਰੈਂਪਟਲ ਸਾਊਥ ਦੇ ਛੋਟੇ ਕਾਰਬਾਰੀਆਂ, ਖਪਤਕਾਰਾਂ, ਪਰਵਾਰਕ ਵਪਾਰ ਚਲਾਉਣ ਵਾਲਿਆਂ ਅਤੇ ਸਟਾਰਟਅੱਪ ਕੰਪਨੀਆਂ ਨੂੰ ਯੂਰਪੀ ਯੂਨੀਅਨ ਦੇ ਬਾਜ਼ਾਰ ਵਿਚ ਭਾਈਵਾਲੀ ਦੇ ਵਧੇਰੇ ਮੌਕੇ ਮਿਲਣਗੇ ਜਿਸ ਦਾ ਸਿੱਧਾ ਫ਼ਾਇਦਾ ਕੈਨੇਡਾ ਦੀ ਆਰਥਿਕਤਾ ਨੂੰ ਹੋਵੇਗਾ ਅਤੇ ਮੱਧ ਵਰਗੀ ਪਰਵਾਰਾਂ ਲਈ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਹੋਣਗੇ।

ਹੋਰ ਖਬਰਾਂ »