ਵੈਨਕੂਵਰ, 4 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਵੈਨਕੂਵਰ ਪੁਲਿਸ ਨੇ ਮੋਬਾਈਲ ਫ਼ੋਨ ਸੁਣਦਿਆਂ ਜਾਂ ਹੋਰ ਕਿਸੇ ਕਾਰਨ ਬੇਧਿਆਨੀ ਵਿਚ ਕਾਰ ਚਲਾਉਣ ਵਾਲੇ 2 ਹਜ਼ਾਰ ਲੋਕਾਂ ਨੂੰ ਸਤੰਬਰ ਮਹੀਨੇ ਦੌਰਾਨ ਜੁਰਮਾਨਾ ਕੀਤਾ। ਸਾਰਜੈਂਟ ਜੈਸਨ ਰੌਬਿਲਰਡ ਨੇ ਦੱਸਿਆ ਕਿ ਇਕ ਮਹੀਨੇ ਦੀ ਵਿਸ਼ੇਸ਼ ਮੁਹਿੰਮ ਦੌਰਾਨ ਇਲੈਕਟ੍ਰਾਨਿਕ ਵਸਤਾਂ ਦੀ ਵਰਤੋਂ ਕਰਦਿਆਂ ਕਾਰ ਚਲਾਉਣ ਵਾਲਿਆਂ 'ਤੇ ਨਜ਼ਰ ਰੱਖੀ ਗਈ ਅਤੇ ਲਗਭਗ 2 ਹਜ਼ਾਰ ਟਿਕਟਾਂ ਦਿਤੀਆਂ ਗਈਆਂ। ਮੁਹਿੰਮ ਦੌਰਾਨ ਇਕ ਵਿਅਕਤੀ ਨੂੰ 700 ਡਾਲਰ ਤੋਂ ਵੱਧ ਜੁਰਮਾਨਾ ਕੀਤਾ ਗਿਆ ਕਿਉਂਕਿ ਉਸ ਨੇ ਪਹਿਲੀ ਟਿਕਟ ਮਿਲਣ ਤੋਂ ਬਾਅਦ ਮੁੜ ਡਰਾਈਵਿੰਗ ਦੌਰਾਨ ਮੋਬਾਈਲ 'ਤੇ ਗੱਲ ਕਰਨੀ ਸ਼ੁਰੂ ਕਰ ਦਿਤੀ। ਬ੍ਰਿਟਿਸ਼ ਕੋਲੰਬੀਆ ਵਿਚ ਸ਼ਰਾਬ ਪੀ ਕੇ ਗੱਡੀ ਚਲਾਉਣ ਨਾਲੋਂ ਮੋਬਾਈਲ ਸੁਣਦਿਆਂ ਡਰਾਈਵਿੰਗ ਕਰਨ ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ। ਡਰਾਈਵਿੰਗ ਦੌਰਾਨ ਇਲੈਕਟ੍ਰਾਨਿਕ ਵਸਤੂ ਦੀ ਵਰਤੋਂ ਕਰਨ 'ਤੇ ਬ੍ਰਿਟਿਸ਼ ਕੋਲੰਬੀਆ ਵਿਚ 368 ਡਾਲਰ ਦਾ ਜੁਰਮਾਨਾ ਕੀਤਾ ਜਾਂਦਾ ਹੈ। 

ਹੋਰ ਖਬਰਾਂ »