ਮੁੰਬਈ, 6 ਅਕਤੂਬਰ (ਹ.ਬ.) : ਕੰਗਨਾ ਤੇ ਰਿਤਿਕ ਰੋਸ਼ਨ ਵਿਚਕਾਰ ਚਲ ਰਿਹਾ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ। ਹੁਣ ਰਿਤਿਕ ਨੇ ਕੰਗਨਾ ਦੇ ਦੋਸ਼ਾਂ ਦਾ ਸੋਸ਼ਲ ਮੀਡੀਆ 'ਤੇ ਢਾਈ ਪੇਜ ਦੀ ਚਿੱਠੀ ਲਿਖ ਕੇ ਜਵਾਬ ਦਿੱਤਾ ਹੈ। ਕੰਗਨਾ ਦਾ ਨਾਂ ਲਏ ਬਗੈਰ ਰਿਤਿਕ ਨੇ ਇਸ ਚਿੱਠੀ ਵਿਚ ਅਪਣੇ ਤੇ ਕੰਗਨਾ ਵਿਚ ਕਿਸੇ ਵੀ ਤਰ੍ਹਾਂ ਦੇ ਸਬੰਧਾਂ ਤੋਂ ਇਨਕਾਰ ਕੀਤਾ। ਰਿਤਿਕ ਨੇ ਇਸ ਚਿੱਠੀ ਵਿਚ ਲਿਖਿਆ ਹੈ ਕਿ ਮੈਂ ਸਵਾਲ ਕਰਨ ਵਾਲੀ ਔਰਤ ਨੂੰ ਕਦੇ ਨਹੀਂ ਮਿਲਿਆ ਹਾਂ। ਰਿਤਿਕ ਨੇ ਵਾਰ ਵਾਰ ਅਪਣੀ ਚਿੱਠੀ ਵਿਚ ਕੰਗਨਾ ਦਾ ਨਾਂ ਲਏ ਬਗੈਰ 'ਔਰਤ' ਸ਼ਬਦ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਬਿਨਾ ਮਤਲਬ ਦੀ ਦਖਲਅੰਦਾਜ਼ੀ ਨੂੰ ਅੱਖੋਂ-ਪਰੋਖੇ ਕਰਨਾ, ਪ੍ਰਤੀਕਿਰਿਆ ਨਾ ਦੇਣਾ ਤੇ ਸਹੀ ਰਾਹ 'ਤੇ ਚੱਲਣਾ ਸਭ ਤੋਂ ਵਧੀਆ ਤਰੀਕਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਕੁਝ ਸਿਹਤ ਸਬੰਧੀ ਗੱਲਾਂ ਨੂੰ ਅੱਖੋਂ ਪਰੋਖੇ ਕਰਨਾ ਮੁਸ਼ਕਲ ਵਿਚ ਪਾ ਸਕਦਾ ਹੈ ਉਸੇ ਤਰ੍ਹਾਂ ਹੀ ਇਹ ਮਾਮਲਾ ਮੇਰੇ ਲਈ ਖਤਰਨਾਕ ਹੋ ਗਿਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.