ਪੰਚਕੂਲਾ, 8 ਅਕਤੂਬਰ (ਹਮਦਰਦ ਬਿਊਰੋ) : ਹਨੀਪ੍ਰੀਤ ਨੇ ਕੋਰਟ ’ਚ ਹੈ ਕਿਹਾ ਕਿ ਉਹ ਆਪਣੇ ਪਾਪਾ ਕੋਲ ਜਾਣਾ ਚਾਹੁੰਦੀ ਹੈ, ਕਿਉਂਕਿ ਉਨ੍ਹਾਂ ਦੀ ਪਿੱਠ ’ਚ ਦਰਦ ਰਹਿੰਦਾ ਹੈ। ਰਾਮ ਰਹੀਮ ਨੇ ਸੀਬੀਆਈ ਕੋਰਟ ਵੱਲੋਂ ਸੁਣਾਈ ਗਈ 20 ਸਾਲ ਦੀ ਸਜ਼ਾ ਵਿਰੁੱਧ ਪੰਜਾਬ ਤੇ ਹਰਿਆਣਾ ਕੋਰਟ ’ਚ ਚੁਣੌਤੀ ਦਿੱਤੀ ਹੈ। ਇਸ ਦੇ ਨਾਲ ਹੀ ਪੀੜਤ ਸਾਧਵੀਆਂ ਨੇ ਸਜ਼ਾ ਨੂੰ ਵਧਾ ਕੇ ਉਮਰ ਕੈਦ ਦੀ ਮੰਗ ਕੀਤੀ ਹੈ। ਹਨੀ ਨੇ ਦੱਸਿਆ ਕਿ ਪੁਲਿਸ ਉਸ ’ਤੇ ਤਸ਼ਦੱਦ ਢਾਹ ਰਹੀ ਹੈ। ਉਸ ਨੇ ਕੋਰਟ ’ਚ ਪੇਸ਼ੀ ਦੌਰਾਨ ਵੀ ਇਹ ਗੱਲ ਕਹੀ। ਇਸ ਦੇ ਚੱਲਦੇ ਪੁਲਿਸ ਅਫਸਰਾਂ ਨੂੰ ਸਫਾਈ ਦੇਣੀ ਪਈ ਸੀ। ਫਰਾਰ ਹੋਣ ਦੌਰਾਨ ਪੰਜਾਬ ਵਿੱਚ ਹਨੀਪ੍ਰੀਤ ਨੇ ਕਈ ਵਾਰ ਵਕੀਲਾਂ ਨਾਲ ਗੱਲਬਾਤ ਕੀਤੀ। ਹੁਣ ਫੜੇ ਜਾਣ ਤੋਂ ਬਾਅਦ ਉਹ ਰਟੇ ਰਟਾਏ ਜਵਾਬ ਦੇ ਰਹੀ ਹੈ। ਪੁਲਿਸ ਦਾ ਮੰਨਣਾ ਹੈ ਕਿ ਜਦ ਉਸ ਦੀ ਫੜੇ ਜਾਣ ਦਾ ਸ਼ੱਕ ਸੀ ਤਦ ਵਕੀਲਾਂ ਨੇ ਪਹਿਲਾਂ ਹੀ ਉਸ ਨੂੰ ਪੜ੍ਹਾ ਦਿੱਤਾ ਸੀ ਕਿ ਕੀ ਬੋਲਣਾ ਹੈ। ਇਸ ਦੌਰਾਨ ਪੰਚਕੂਲਾ ਦੀ ਪੁਲਿਸ ਟੀਮ ਹਨੀਪ੍ਰੀਤ ਨੂੰ ਲੈ ਕੇ ਹਰਿਆਣਾ ਦੇ ਕੁੱਝ ਜਿਲ੍ਹਿਆਂ ਵਿੱਚ ਵੀ ਗਈ ਸੀ। ਤਿੰਨ ਥਾਵਾਂ ’ਤੇ ਪੁਲਿਸ ਨੇ ਚੈਕਿੰਗ ਵੀ ਕੀਤੀ ਪਰ ਉਨ੍ਹਾਂ ਨੂੰ ਖਾਲੀ ਹੱਥ ਹੀ ਮੁੜਨਾ ਪਿਆ। ਸਥਾਨਕ ਅਦਾਲਤ ਤੋਂ 6 ਦਿਨ ਦਾ ਪੁਲਿਸ ਰਿਮਾਂਡ ਮਿਲਣ ਦੇ ਬਾਅਦ ਹਰਿਆਣਾ ਪੁਲਿਸ ਹਨੀਪ੍ਰੀਤ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਇਸ ਦੀ ਜ਼ਿੰਮੇਵਾਰੀ ਪੰਚਕੂਲਾ ਦੀ ਆਈ.ਜੀ. ਮਮਤਾ ਸਿੰਘ ਨੂੰ ਸੌਂਪੀ ਗਈ ਹੈ।

ਹੋਰ ਖਬਰਾਂ »