ਟਰੱਕ ਡਰਾਈਵਰ ਮੌਕੇ ਤੋਂ ਫਰਾਰ

ਫਿਰੋਜ਼ਪੁਰ, 8 ਅਕਤੂਬਰ (ਹਮਦਰਦ ਬਿਊਰੋ) : ਫਿਰੋਜ਼ਪੁਰ ਤੋਂ ਫਾਜ਼ਿਲਕਾ ਆ ਰਹੀ ਇਕ ਰੇਲ ਗੱਡੀ ਪਿੰਡ ਭੋਡੀਪੁਰ ਕੋਲ ਬੱਜਰੀ ਨਾਲ ਭਰੇ ਇਕ ਟਰੱਕ ਨਾਲ ਜਾ ਟਕਰਾਈ, ਜਿਸ ਕਾਰਨ ਇਕ ਦਰਦਨਾਕ ਹਾਦਸਾ ਹੋ ਗਿਆ। ਇਸ ਘਟਨਾ ’ਚ ਰੇਲ ਗੱਡੀ ਡਰਾਇਵਰ ਵਿਕਾਸ ਕੇ.ਪੀ. ਦੀ ਮੌਕੇ  ’ਤੇ ਹੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾਟਕ ਦੇ ਕਰਮਚਾਰੀ ਨੇ ਦੱਸਿਆ ਕਿ ਉਸ ਦੀ ਇਸ ਫਾਟਕ ’ਤੇ ਡਿਊਟੀ ਸੀ ਤੇ ਉਸ ਨੇ ਦੋਵਾਂ ਪਾਸੇ ਰੱਸੀ ਲਗਾਈ ਹੋਈ ਸੀ ਤਾਂ ਜੋ ਕੋਈ ਹਾਦਸਾ ਨਾ ਵਾਪਰੇ। ਪਰ ਮਿਕਸਰ ਟਰਾਲਾ ਚਾਲਕ ਬੜੀ ਅਣਗਹਿਲੀ ਨਾਲ ਟਰਾਲਾ ਚੱਲਾ ਰਿਹਾ ਸੀ। ਜਦੋਂ ਰੇਲ ਗੱਡੀ ਆ ਰਹੀ ਸੀ ਤਾਂ ਉਸ ਨੇ ਟਰਾਲੇ ਦੇ ਅੱਗੇ ਹੋ ਕੇ ਉਸ ਨੂੰ ਰੋਕਣ ਲਈ ਕਿਹਾ ਪਰ ਟਰਾਲਾ ਚਾਲਕ ਨਾ ਰੁਕਿਆ ਅਤੇ ਫਾਟਕ ਕਰਮਚਾਰੀ ਨੇ ਵੀ ਭੱਜ ਕੇ ਜਾਨ ਬਚਾਈ। ਇਸ ਤੋਂ ਬਾਅਦ ਰੇਲ ਗੱਡੀ ਅਤੇ ਟਰਾਲੇ ਦੀ ਭਿਆਨਕ ਟੱਕਰ ਹੋ ਗਈ।

ਘਟਨਾ ਦੇ ਚਸ਼ਮਦੀਦ ਨੇ ਦੱਸਿਆ ਕਿ ਉਹ ਖੇਤਾਂ ’ਚ ਕੰਮ ਕਰ ਰਿਹਾ ਸੀ ਕਿ ਅਚਾਨਕ ਜਬਰਦਸਤ ਧਮਾਕੇ ਦੀ ਆਵਾਜ ਆਈ ਤੇ ਉਨ੍ਹਾਂ ਨੇ ਵੇਖਿਆ ਕਿ ਰੇਲਵੇ ਫਾਟਕ ਦੇ ਕੋਲ ਮਿੱਟੀ ਹੀ ਮਿੱਟੀ ਉੱਡ ਰਹੀ ਸੀ ਤੇ ਲੋਕਾਂ ਦੀਆਂ ਚੀਕਾਂ ਦੀ ਆਵਾਜ ਆ ਰਹੀ ਸੀ। ਜਦ ਉਹ ਭੱਜ ਕੇ ਮੌਕੇ ’ਤੇ ਗਏ ਤਾਂ ਵੇਖਿਆ ਕਿ ਟਰੇਨ ਦਾ ਡਰਾਇਵਰ ਸੀਟ ’ਤੇ ਪਿਆ ਸੀ ਤੇ ਉਸ ਦੀ ਮੌਤ ਹੋ ਚੁੱਕੀ ਸੀ। ਮਿਕਸਚਰ ਟਰਾਲੇ ਦੇ ਵੀ ਚਿਥੜੇ ਉੱਡੇ ਪਏ ਸਨ ਅਤੇ ਟਰਾਲੇ ਦਾ ਡਾਇਵਰ ਮੌਕੇ ਤੋਂ ਫਰਾਰ ਹੋ ਗਿਆ। ਮੌਕੇ ’ਤੇ ਰੇਲਵੇ ਵਿਭਾਗ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਅਧਿਕਾਰੀ ਪਹੁੰਚ ਗਏ ਸਨ, ਪਰ ਕਿਸੇ ਨੇ ਵੀ ਕੈਮਰੇ ਸਾਹਮਣੇ ਕੁਝ ਬੋਲਣ ਤੋਂ ਇਨਕਾਰ ਕੀਤਾ ਤੇ ਜੁਬਾਨੀ ਕਿਹਾ ਕਿ ਪੜਤਾਲ ਕੀਤੀ ਜਾ ਰਹੀ ਹੈ।

ਹੋਰ ਖਬਰਾਂ »