ਘਨੌਲੀ, 9 ਅਕਤੂਬਰ (ਹ.ਬ.) : ਪਿੰਡ ਅਲੀਪੁਰ ਦੀ ਇਕ ਲੜਕੀ ਨੇ ਅਪਣੇ ਪਤੀ ਦੇ ਤਾਹਨੇ ਮਿਹਣਿਆਂ ਅਤੇ ਲੜਾਈ ਝਗੜੇ ਤੋਂ  ਤੰਗ ਆ ਕੇ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕਾ ਦੇ ਭਰਾ ਸਵਰਨ ਸਿੰਘ ਪੁੱਤਰ ਅਮਰ ਸਿੰਘ ਵਾਸੀ ਅਲੀਪੁਰ ਨੇ ਦੱਸਿਆ ਕਿ ਉਸ ਦੀ ਭੈਣ ਕਰਮਜੀਤ ਕੌਰ ਦਾ ਵਿਆਹ 2011 ਵਿਚ ਰਣਜੀਤ ਸਿੰਘ ਪੁੱਤਰ ਲਹਿੰਬਰ ਸਿੰਘ ਵਾਸੀ ਜਟਪੁਰਾ ਥਾਣਾ ਬਲਾਚੌਰ ਨਾਲ ਹੋਇਆ ਸੀ। ਵਿਆਹ ਤੋਂ ਕੁਝ ਸਮਾਂ ਬਾਅਦ ਹੀ ਕਮਰਜੀਤ ਕੌਰ ਦਾ ਪਤੀ ਉਸ ਨੂੰ ਦਾਜ ਲਈ ਪ੍ਰੇਸ਼ਾਨ ਕਰਦਾ ਸੀ।  ਰਣਜੀਤ ਸਿੰਘ ਉਨ੍ਹਾਂ ਤੋਂ ਬਾਹਰ ਜਾਣ ਦੇ ਬਹਾਨੇ ਇੱਕ ਲੱਖ ਰੁਪਏ ਵੀ ਲੈ ਗਿਆ ਪਰ ਵਿਦੇਸ਼ ਤੋਂ ਪਰਤਣ ਉਪਰੰਤ ਕਮਰਜੀਤ ਕੌਰ ਨੂੰ ਪੇਕਿਆਂ ਦੀ ਜ਼ਮੀਨ ਵਿਚੋਂ ਹਿੱਸਾ ਲੈਣ ਅਤੇ ਹੋਰ ਪੈਸੇ ਲਿਆਉਣ ਲਈ ਕਹਿਣ ਲੱਗਾ।  ਵੁਹ ਕਰਮਜੀਤ ਕੌਰ ਨੂੰ ਇਹ ਕਹਿੰਦਿਆਂ ਪੇਕੇ ਘਰ ਛੱਡ ਗਿਆ ਕਿ ਜਦੋਂ ਪੈਸਿਆਂ ਦਾ ਪ੍ਰਬੰਧ ਹੋ ਜਾਵੇਗਾ ਉਸ ਨੂੰ ਉਦੋਂ ਹੀ ਅਪਣੇ ਨਾਲ ਲੈ ਜਾਵੇਗਾ। ਸਵੇਰੇ ਰਣਜੀਤ ਸਿੰਘ ਨੇ ਫ਼ੋਨ 'ਤੇ ਕਰਮਜੀਤ ਕੌਰ ਨਾਲ ਕੋਈ ਗੰਲ ਕੀਤੀ ਜਿਸ ਤੋਂ ਬਾਅਦ ਉਹ ਪ੍ਰੇਸ਼ਾਨ ਹੋ ਗਈ। ਉਹ ਕਿਸੇ ਨੂੰ ਬਗੈਰ ਕੁਝ ਦੱਸੇ ਭਾਖੜਾ ਨਹਿਰ ਵੱਲ ਚਲੀ ਗਈ ਅਤੇ ਕੁਝ ਦੇਰ ਬਾਅਦ ਉਨ੍ਹਾਂ ਪਤਾ ਲੱਗਿਆ ਕਿ ਉਸ ਨੇ ਭਾਖੜਾ ਨਹਿਰ ਵਿਚ ਛਾਲ ਮਾਰ ਦਿੱਤੀ।

ਹੋਰ ਖਬਰਾਂ »