ਕਿਹਾ, ਤੀਜੇ ਵਿਸ਼ਵ ਯੱਧ ਵੱਲ ਧਕ ਰਹੇ ਟਰੰਪ

ਵਾਸ਼ਿੰਗਟਨ : 10 ਅਕਤੂਬਰ : (ਪੱਤਰ ਪ੍ਰੇਰਕ) : ਅਮਰੀਕੀ ਰਿਪਬਲਕਿਨ ਸੈਨੇਟਰ ਨੇ ਰੋਸ ਜਤਾਉਂਦਿਆਂ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਅਹੁਦੇ ਨੂੰ ਇੱਕ ਰਿਅਲਟੀ ਸ਼ੋਅ ਸਮਝ ਰਹੇ ਹਨ ਅਤੇ ਬਿਨਾਂ ਸੋਚੇ ਸਮਝਿਆ ਦੇਸ਼ਾਂ ਨੂੰ ਧਮਕਾ ਰਹੇ ਹਨ। ਉਨ•ਾਂ ਕਿਹਾ ਕਿ ਇਸ ਤਰ•ਾਂ ਉਹ ਦੇਸ਼ ਨੂੰ ਤੀਜੇ ਵਿਸ਼ਵ ਯੁੱਧ ਵੱਲ ਧਕ ਰਹੇ ਹਨ। ਦ ਨਿਊਯਾਰਕ ਟਾਇਮਜ਼ ਦੀ ਰਿਪੋਰਟ ਮੁਤਾਬਕ ਸੈਨੇਟ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਦੇ ਰਿਪਬਲਕਿਨ ਪ੍ਰਧਾਨ ਬਾਬ ਕਾਰਕਰ ਨੇ ਬੀਤੇ ਦਿਨੀਂ ਕਿਹਾ ਕਿ ਉਹ ਰਾਸ਼ਟਰਪਤੀਨੂੰ ਲੈ ਕੇ ਚਿੰਤਤ ਹਨ, ਜਿਹੜੇ ਗੈਰ ਸਿੱਖਿਅਤ ਹਰਕਤਾਂ ਕਰ ਰਹੇ ਹਨ।
ਸੈਨੇਟਰ ਦੀ ਇਹ ਟਿੱਪਣੀ ਟਰੰਪ ਦੇ ਉਸ ਬਿਆਨ ਤੋਂ ਬਾਅਦ ਆਈ ਹੈ, ਜਿਸ 'ਚ ਉਨ•ਾਂ ਨੇ ਬੀਤੇ ਦਿਨਾਂ 'ਚ ਬਾਬ 'ਤੇ ਦੋਸ਼ ਲਾਏ ਸਨ ਕਿ ਉਹ ਮੁੜ ਚੋਣ ਲੜਨ ਦਾ ਫੈਸਲਾ ਇਸ ਲਈ ਨਹੀਂ ਲੈ ਸਕੇ, ਕਿਉਂਕਿ ਉਨ•ਾਂ 'ਚ ਹਿੰਮਤ ਹੀ ਨਹੀਂ ਸੀ। ਟਰੰਪ ਨੇ ਆਪਣੀ ਟਿੱਪਣੀ 'ਚ ਕਿਹਾ ਸੀ, ''ਉਨ•ਾਂ ਨੇ ਆਪਣਾ ਸਮਰਥਨ ਕਰਨ ਲਈ ਮੈਨੂੰ ਬੇਨਤੀ ਕੀਤੀ ਸੀ, ਪਰ ਮੈਂ ਨਾ ਕਰ ਦਿੱਤੀ ਸੀ ਅਤੇ ਉਹ ਬੈਠ ਗਏ (ਉਨ•ਾਂ ਨੇ ਕਿਹਾ ਕਿ ਉਹ ਮੇਰੇ ਸਮਰਥਨ ਤੋਂ ਬਿਨਾਂ ਨਹੀਂ ਜਿੱਤ ਸਕਦੇ)।'' ਟਰੰਪ ਨੇ ਇਹ ਵੀ ਕਿਹਾ ਕਿ ਬਾਬ ਨੇ ਵਿਦੇਸ਼ ਮੰਤਰੀ ਬਣਨ ਦੀ ਇੱਛਾ ਵੀ ਜਤਾਈ ਸੀ, ਪਰ ਮੈਂ ਕਿਹਾ ਨਹੀਂ ਧੰਨਵਾਦ।

ਹੋਰ ਖਬਰਾਂ »

ਅੰਤਰਰਾਸ਼ਟਰੀ