ਪੰਚਕੂਲਾ, 11 ਅਕਤੂਬਰ (ਹ.ਬ.) : ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਨੂੰ 25 ਅਗਸਤ ਨੂੰ ਦੋ ਸਾਧਵੀਆਂ ਨਾਲ ਬਲਾਤਕਾਰ ਦਾ ਦੋਸ਼ੀ ਕਰਾਰ ਦਿੱਤੇ ਜਾਣ 'ਤੇ ਹਰਿਆਣਾ ਦੇ ਪੰਚਕੂਲਾ ਵਿਚ ਭੜਕੀ ਹਿੰਸਾ ਅਤੇ 35 ਤੋਂ ਜ਼ਿਆਦਾ ਲੋਕਾਂ ਦੀ ਮੌਤ ਦੇ ਮਾਮਲੇ ਵਿਚ ਹੁਣ ਨਵਾਂ ਮੋੜ ਆ ਗਿਆ ਹੈ। ਇਸ ਹਿੰਸਾ ਵਿਚ ਮੁੱਖ ਦੋਸ਼ੀ ਮੰਨੀ ਜਾ ਰਹੀ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੇ ਅਪਣਾ ਅਪਰਾਧ ਕਬੂਲ ਕੀਤਾ ਹੈ। ਖ਼ਬਰ ਦੇ ਅਨੁਸਾਰ ਹਨੀਪ੍ਰੀਤ ਨੇ ਪੰਚਕੂਲਾ ਹਿੰਸਾ ਵਿਚ  ਖੁਦ ਦੇ ਸ਼ਾਮਲ ਹੋਣ ਦੀ ਗੱਲ ਨੂੰ ਕਬੂਲ ਕੀਤਾ ਹੈ। 3 ਅਕਤੂਬਰ ਨੂੰ ਹਰਿਆਣਾ ਪੁਲਿਸ ਨੇ ਹਨੀਪ੍ਰੀਤ ਅਤੇ ਉਸ ਦੀ ਇਕ ਮਹਿਲਾ ਸਹਿਯੋਗੀ ਸੁਖਦੀਪ ਕੌਰ ਨੂੰ ਪੰਜਾਬ ਵਿਚ ਨਜ਼ਦੀਕੀ ਜ਼ੀਰਕਪੁਰ ਇਲਾਕੇ ਤੋਂ ਦਬੋਚਿਆ ਸੀ ਅਤੇ ਫੇਰ ਚਾਰ ਅਕਤੂਬਰ ਨੂੰ ਪੰਚਕੂਲਾ ਦੀ ਅਦਾਲਤ ਨੇ ਹਨੀਪ੍ਰੀਤ ਅਤੇ ਸੁਖਦੀਪ ਨੂੰ ਛੇ ਦਿਨ ਦੇ ਪੁਲਿਸ ਰਿਮਾਂਡ 'ਤੇ ਪੁਲਿਸ ਦੇ ਹਵਾਲੇ ਕੀਤਾ ਸੀ।

ਹੋਰ ਖਬਰਾਂ »