ਵਾਸ਼ਿੰਗਟਨ : 11 ਅਕਤੂਬਰ : (ਪੱਤਰ ਪ੍ਰੇਰਕ) : ਭਾਰਤ ਦੀਆਂ ਆਰਥਿਕ ਵਾਧੇ ਨੂੰ ਲੈ ਕੇ ਵਧੀਆਂ ਚਿੰਤਾਵਾਂ ਦੇ ਚੱਲਦਿਆਂ ਵਿਸ਼ਵ ਬੈਂਕ ਨੇ ਉਸ ਦੀ ਸਕਲ ਘਰੇਲੂ ਉਤਪਾਦ (ਜੀਡੀਪੀ) ਵਾਧਾ ਦਰ ਘੱਟ ਰਹਿਣ ਦਾ ਅਨੁਮਾਨ ਲਾਇਆ ਹੈ। ਨੋਟਬੰਦੀ ਅਤੇ ਮਾਲ ਤੇ ਸੇਵਾ ਕਰ (ਜੀਐਸਟੀ) ਨੂੰ ਮੁੱਖ ਕਾਰਨ ਦੱਸਦਿਆਂ ਉਸ ਨੇ 2017 'ਚ ਭਾਰਤ ਦੀ ਵਾਧਾ ਦਰ 7 ਫੀਸਦ ਰਹਿਣ ਦੀ ਗੱਲ ਕਹੀ, ਜਿਹੜੀ ਦੇਸ਼ ਦੀਆਂ ਵਾਧਾ ਸਮਰਥਾਵਾਂ ਨੂੰ ਪ੍ਰਭਾਵਤ ਕਰਕੇ ਥੱਲੇ ਡੇਗਦੀ ਹੈ। 
ਕੱਲ• ਕੌਮਾਂਤਰੀ ਮੁਦਰਾ ਕੋਸ਼ (ਆਈਐਮਐਫ਼) ਨੇ ਵੀ 2017 ਲਈ ਭਾਰਤ ਦੀ ਵਾਧਾ ਦਰ ਦਾ ਅਨੁਮਾਨ ਘਟਾ ਕੇ 6.7 ਫੀਸਦ ਕਰ ਦਿੱਤਾ ਸੀ। ਇਹ ਉਸ ਦੇ ਪਿਛਲੇ ਦੋ ਅਨੁਮਾਨਾਂ ਨਾਲੋਂ 0.5 ਫੀਸਦ ਘੱਟ ਹੈ, ਜਦਕਿ ਚੀਨ ਲਈ ਉਸ ਨੇ 6.8 ਫੀਸਦ ਵਾਧਾ ਦਰ ਦਾ ਅਨੁਮਾਨ ਜਤਾਇਆ। ਆਪਣੀ ਦੁਵੱਲੀ  ਦੱਖਣੀ ਏਸ਼ੀਆ ਆਰਥਿਕ ਫੋਕਸ ਰਿਪੋਰਟ 'ਚ ਵਿਸ਼ਵ ਬੈਂਕ ਨੇ ਕਿਹਾ ਕਿ ਨੋਟਬੰਦੀ ਤੋਂ ਪੈਦਾ ਹੋਏ ਅੜਿੱਕੇ ਅਤੇ ਜੀਐਸਟੀ ਨੂੰ ਲੈ ਕੇ ਬਣੇ ਉਤਰਾਵਾਂ ਚੜਾਵਾਂ ਦੇ ਚੱਲਦਿਆਂ ਭਾਰਤ ਦੀ ਆਰਥਿਕ ਵਾਧਾ ਦਰ ਦੀ ਰਫ਼ਤਾਰ ਪ੍ਰਭਾਵਤ ਹੋਈ ਹੈ। ਨਤੀਜੇ ਵਜੋਂ ਭਾਰਤ ਦੀ ਆਰਥਿਕ ਵਾਧਾ ਦਰ 2017 'ਚ 7 ਫੀਸਦ ਰਹਿਣ ਦਾ ਅਨੁਮਾਨ ਹੈ, ਜਿਹੜੀ 2015 'ਚ 8.6 ਫੀਸਦ ਸੀ। ਜਨਤਕ ਖਰਚੇ ਅਤੇ ਨਿੱਜੀ ਨਿਵੇਸ਼ ਦੇ ਚੱਲਦਿਆ ਸੰਤੁਲਨ ਸਥਾਪਤ ਕਰਨ ਵਾਲੀਆਂ ਸਪੱਸ਼ਟ ਨੀਤੀਆਂ ਤਹਿਤ 2018 ਤੱਕ ਇਹ ਵਾਧਾ ਦਰ ਵਧ ਕੇ 7.3 ਫੀਸਦ ਹੋ ਸਕਦੀ ਹੈ। 

ਹੋਰ ਖਬਰਾਂ »

ਅੰਤਰਰਾਸ਼ਟਰੀ