ਨਵੀਂ ਦਿੱਲੀ : 11 ਅਕਤੂਬਰ : (ਪੱਤਰ ਪ੍ਰੇਰਕ) : ਜੇਕਰ ਤੁਸੀਂ ਦੇਸ਼ 'ਚ ਕਿਤੇ ਘੁੰਮਣ ਦਾ ਮਨ ਬਣੇ ਰਹੇ ਹੋ ਅਤੇ ਹੁਣ ਤੱਕ ਟਿਕਟ ਬੁਕ ਨਹੀਂ ਕਰਵਾਈ ਤਾਂ ਇਸ ਦੀਵਾਲੀ 'ਤੇ ਤੁਹਾਨੂੰ ਬੰਪਰ ਫਾਇਦਾ ਹੋਣ ਵਾਲਾ ਹੈ। ਕੰਪਨੀ ਨੇ 48 ਘੰਟੇ ਲਈ ਬੰਪਰ ਡਿਸਕਾਊਂਟ ਆਫ਼ਰ ਦੀ ਪੇਸ਼ਕਸ਼ ਕੀਤੀ ਹੈ। ਵਿਸਤਾਰਾ ਦੀਵਾਲੀ ਸੇਲ 'ਚ ਸਭ ਤੋਂ ਸਸਤਾ ਏਅਰ ਟਿਕਟ 1149 ਰੁਪਏ ਦਾ ਹੈ। ਕੰਪਨੀ ਨੇ ਆਪਣੀਆਂ ਟਿਕਟਾਂ ਦੀ ਕੀਮਤਾਂ 'ਚ ਭਾਰੀ ਕਟੌਤੀ ਕੀਤੀ ਹੈ। ਵਿਸਤਾਰਾ ਏਅਰਲਾਇਨਜ਼ ਵੱਲੋਂ ਜਾਰੀ ਬਿਆਨ 'ਚ ਦੱਸਿਆ ਗਿਆ ਕਿ ਇਕੋਨਾਮੀ ਕਲਾਸ 'ਚ ਸਭ ਤੋਂ ਸਸਤੀ ਟਿਕਟ ਦੀ ਕੀਮਤ 1149 ਰੁਪਏ ਹੈ। ਦੂਜੇ ਪਾਸੇ ਪ੍ਰੀਮੀਅਮ ਇਕੋਨਾਮੀ ਕਲਾਸ 'ਚ ਸਭ ਤੋਂ ਸਸਤੀ ਟਿਕਟ ਦੀ ਕੀਮਤ 2,099 ਰੁਪਏ ਹੈ। ਕੰਪਨੀ ਨੇ ਇਸ ਨੂੰ ਫੈਸਟੀਵਲ ਆਫ਼ ਦਾ ਨਾਮ ਦਿੱਤਾ ਹੈ। ਕੰਪਨੀ ਦੇ ਇਸ ਆਫ਼ਰ 'ਚ ਤੁਸੀਂ ਬੁੱਧਵਾਰ (11 ਅਕਤੂਬਰ) ਰਾਤ 12.01 ਵਜੇ ਤੋਂ ਸ਼ੁੱਕਰਵਾਰ (12 ਅਕਤੂਬਰ) ਰਾਤ 11.59 ਵਜੇ ਤੱਕ ਸਸਤੀਆਂ ਟਿਕਟਾਂ 'ਤੇ ਬੂਕਿੰਗ ਕਰਵਾ ਸਕਦੇ ਹੋ। ਸੇਲ ਦੌਰਾਨ ਤੁਸੀਂ 28 ਅਕਤੂਬਰ 2017 ਤੋਂ ਲੈ ਕੇ 24 ਮਾਰਚ 2018 ਤੱਕ ਦਾ ਟਿਕਟ ਬੁਕ ਕਰਵਾ ਸਕਦੇ ਹੋ। ਕੰਪਨੀ ਮੁਤਾਬਕ ਇਸ ਸੇਲ ਤਹਿਤ ਤੁਸੀਂ ਗੋਆ, ਪੋਰਟ ਬਲੇਅਰ, ਲੱਦਾਖ, ਜੰਮੂ, ਸ੍ਰੀਨਗਰ, ਕੋਚੀ, ਗੁਹਾਟੀ, ਅੰਮ੍ਰਿਤਸਰ, ਭੁਵਨੇਸ਼ਵਰ ਅਤੇ ਕੁਝ ਮੈਟਰੋ ਸਿਟੀ ਜਿਵੇਂ ਦਿੱਲੀ, ਕੋਲਕਾਤਾ, ਮੁੰਬਈ, ਬੰਗਲੁਰੂ ਦੀਆਂ ਟਿਕਟਾਂ ਬੁਕ ਕਰਵਾ ਸਕਦੇ ਹੋ। 
ਸੇਲ 'ਚ ਸ੍ਰੀਨਗਰ ਅਤੇ ਜੰਮੂ ਦਾ ਕਿਰਾਇਆ ਸਭ ਤੋਂ ਘੱਟ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਦਿੱਲੀ ਚੰਡੀਗੜ• ਅਤੇ ਦਿੱਲੀ ਅੰਮ੍ਰਿਤਸਰ ਦਾ ਕਿਰਾਇਆ 1199 ਤੋਂ 1,299 ਤੱਕ ਹੋਵੇਗਾ। ਦਿੱਲੀ ਤੋਂ ਸ੍ਰੀਨਗਰ ਦਾ ਕਿਰਾਇਆ 1,699 ਰੁਪਏ ਹੋਵੇਗਾ। ਦਿੱਲੀ ਤੋਂ ਲੇਹ (ਲੱਦਾਖ), ਦਿੱਲੀ ਤੋਂ ਰਾਂਚੀ ਅਤੇ ਦਿੱਲੀ ਤੋਂ ਮੁੰਬਈ ਤੱਕ ਜਾਣ ਦਾ ਕਿਰਾਇਆ 2,999 ਹੋਵੇਗਾ। ਦਿੱਲੀ ਬੰਗਲੁਰੂ ਲਹੀ 2,899 ਰੁਪਏ ਅਤੇ ਦਿੱਲੀ ਤੋਂ ਗੋਆ ਲਈ 2999 ਰੁਪਏ ਤੱਕ ਦਾ ਕਿਰਾਇਆ ਹੋਵੇਗਾ।
ਕੰਪਨੀ ਦਾ ਕਹਿਣਾ ਹੈ ਕਿ ਵਿਸਤਾਰਾ ਦਾ ਕਿਰਾਇਆ ਹਮੇਸ਼ਾ ਉਨ•ਾਂ ਹੀ ਰਹਿੰਦਾ ਹੈ, ਜਿਨ•ਾਂ ਦੱਸਿਆ ਜਾਂਦਾ ਹੈ। ਕੰਪਨੀ ਕਿਸੇ ਵੀ ਤਰ•ਾਂ ਦੀ ਅਣਦੱਸੇ ਚਾਰਜ ਦਾ ਵਾਧੂ ਚਾਰਜ ਨਹੀਂ ਲੈਂਦੀ। ਕੰਪਨੀ ਨੇ ਇਹ ਪੇਸ਼ਕਸ਼ ਦੇਸ਼ ਦੇ ਕੁੱਲ 22 ਸ਼ਹਿਰਾਂ ਲਈ ਪੇਸ਼ ਕੀਤੀ ਹੈ। 

ਹੋਰ ਖਬਰਾਂ »