ਮੈਕਸਿਕੋ : 11 ਅਕਤੂਬਰ : (ਪੱਤਰ ਪ੍ਰੇਰਕ) : ਉਤਰੀ ਮੈਕਸਿਕੋ ਦੇ ਨਿਊਬੋ ਲਿਓਨ ਸੂਬੇ ਦੀ ਇੱਕ ਜੇਲ• 'ਚ ਕੈਦੀਆਂ ਦੇ ਦੋ ਗੁੱਟਾਂ ਵਿਚਾਲੇ ਝੜਪ 'ਚ ਘੱਟੋ ਘੱਟ 13 ਲੋਕਾਂ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਸੁਰੱਖਿਆ ਅਧਿਕਾਰੀ ਐਲਡੋ ਫਾਸਕੀ ਨੇ ਦੱਸਿਆ ਕਿ ਸ਼ਹਿਰ ਦੇ ਬਾਹਰੀ ਖੇਤਰ ਸਥਿਤ ਕੈਡੇਰੀਟਾ ਜੇਲ• 'ਚ ਇਹ ਝੜਪ ਦੇਰ ਰਾਤ ਹੋਈ। ਅਧਿਕਾਰੀ ਨੇ ਦੱਸਿਆ ਕਿ ਇਸ ਝੜਪ ਤੋਂ ਬਾਅਦ ਕੈਦੀਆਂ ਦੇ ਪਰਿਵਾਰਕ ਮੈਂਬਰ ਉਨ•ਾਂ ਦੀ ਖ਼ਬਰਸਾਰ ਲੈਣ ਲਈ ਜੇਲ• ਬਾਹਰ ਇਕੱਤਰ ਹੋਣੇ ਸ਼ੁਰੂ ਹੋ ਗਏ।
ਸੁਰੱਖਿਆ ਬੁਲਾਰੇ ਨੇ ਦੱਸਿਆ ਕਿ ਦੇਰ ਰਾਤ ਕੈਦੀਆਂ ਦੀ ਹੋਈ ਝੜਪ ਕਾਬੂ ਤੋਂ ਬਾਹਰ ਹੋ ਗਈ ਸੀ, ਜਿਸ 'ਚ ਇੱਕ ਕੈਦੀ ਮਾਰਿਆ ਗਿਆ ਅਤੇ ਕਈ ਸੁਰੱਖਿਆ ਕਰਮੀਆਂ ਨੂੰ ਬੰਧਕ ਬਣਾ ਲਿਆ ਗਿਆ। ਕੈਦੀਆਂ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਘਟਨਾ ਸਥਾਨ 'ਤੇ ਭੇਜਿਆ ਗਿਆ, ਪਰ ਝੜਪ ਹੋਰ ਜ਼ਿਆਦਾ ਵਧ ਗਈ ਅਤੇ ਇਸ 'ਚ ਕਰੀਬ 250 ਲੋਕ ਸ਼ਾਮਲ ਹੋ ਗਏ। ਇਸ ਤੋਂ ਬਾਅਦ ਜੇਲ• ਸੁਰੱਖਿਆ ਕਰਮੀਆਂ ਅਤੇ ਕੈਦੀਆਂ ਦੀ ਹਤਿਆਵਾਂ ਨੂੰ ਰੋਕਣ ਲਈ ਸੁਰੱਖਿਆ ਜਵਾਨਾਂ ਨੇ ਜਵਾਬੀ ਕਾਰਵਾਈ ਕਰਨ ਦਾ ਫੈਸਲਾ ਲਿਆ। ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਕੈਦੀਆਂ ਦੀ ਲੜਾਈ 'ਚ ਕਿੰਨੀਆਂ ਮੌਤਾਂ ਹੋਈਆਂ ਹਨ ਅਤੇ ਸੁਰੱਖਿਆ ਜਵਾਨਾਂ ਦੀ ਗੋਲੀਬਾਰੀ 'ਚ ਕਿੰਨੇ ਮਾਰੇ ਗਏ ਹਨ। ਇਸ ਝੜਪ 'ਚ ਅੱਠ ਲੋਕ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ। ਦੱਸ ਦੀਏ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ, ਮਨੁੱਖੀ ਤਸਕਰੀ, ਚੋਰੀ, ਅਗਵਾ ਅਤੇ ਫਿਰੌਤੀ ਕਾਰਨ ਮੈਕਸੀਕੋ ਦੀ ਜੇਲ• 'ਚ ਬੰਦ ਵਿਰੋਧੀ ਗੁੱਟਾਂ ਵਿਚਾਲੇ ਝੜਪਾਂ ਹੋਣੀਆਂ ਆਮ ਗੱਲਾਂ ਹਨ। 

ਹੋਰ ਖਬਰਾਂ »

ਅੰਤਰਰਾਸ਼ਟਰੀ