ਦੇਹ ਤਸਕਰੀ ਸਹਾਰੇ ਆਪਣੀ ਹੋਂਦ ਬਚਾਉਣ 'ਚ ਲੱਗੇ ਅੱਤਵਾਦੀ ਧੜੇ, ਰਿਪੋਰਟ 'ਚ ਖੁਲਾਸਾ

ਲੰਦਨ : 11 ਅਕਤੂਬਰ : (ਪੱਤਰ ਪ੍ਰੇਰਕ) : ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐਸਆਈ) ਅਤੇ ਬੋਕੋ ਹਰਾਮ ਹੁਣ ਦੇਹ ਤਸਕਰੀ ਅਤੇ ਅਗਵਾ ਵਰਗੇ ਹੱਥਕੰਡਿਆਂ ਦੇ ਸਹਾਰੇ ਆਪਣੀ ਹੋਂਦ ਨੂੰ ਬਚਾਉਣ ਲਈ ਜੂਝ ਰਿਹਾ ਹੈ। ਬਰਤਾਨੀਆ ਸਥਿਤ ਥਿੰਕ ਟੈਂਕ ਨੇ ਇੱਕ ਰਿਪੋਰਟ ਦੇ ਹਵਾਲੇ ਨਾਲ ਬੀਤੇ ਦਿਨ ਇਹ ਜਾਣਕਾਰੀ ਦਿੱਤੀ। ਹੇਨਰੀ ਜੈਕਸਨ ਸੁਸਾਇਟੀ ਨੇ ਆਪਣੀ ਰਿਪੋਰਟ 'ਚ ਕਿਹਾ ਕਿ ਨਾਈਜੀਰੀਆ 'ਚ ਬੋਕੋ ਹਰਾਮ, ਸੀਰੀਆ ਅਤੇ ਇਰਾਕ 'ਚ ਇਸਲਾਮਿਕ ਸਟੇਟ (ਆਈਐਸ) ਵਰਗੇ ਅੱਤਵਾਦੀ ਸੰਗਠਨ ਲੜਾਈ ਦੇ ਮੈਦਾਨ 'ਚ ਜਿਵੇਂ ਜਿਵੇਂ ਕਮਜ਼ੋਰ ਪੈਣਗੇ, ਉਵੇਂ ਉਵੇਂ ਉਹ ਇਨ•ਾਂ ਹੱਥਕੰਡਿਆਂ ਦੀ ਵਰਤੋਂ ਕਰਨਗੇ। 
ਰਿਪੋਰਟ 'ਚ ਸੋਧਕਰਤਾ ਨੀਕਤਾ ਮਲਿਕ ਨੇ ਕਿਹਾ, 'ਸੈਕਸ ਗੁਲਾਮੀ ਨਾਲ ਜੁੜਿਆ ਪ੍ਰੋਪੇਗੰਡਾ ਨਵੇਂ ਲੜਾਕਿਆਂ ਅਤੇ ਵਿਦੇਸ਼ੀ ਫਾਇਟਰਾਂ ਲਈ ਉਤਸ਼ਾਹ ਦਾ ਕੰਮ ਕਰਦਾ ਹੈ। ਬੀਬੀ ਅਤੇ ਸੈਕਸ ਗੁਲਾਮ ਦੇਣ ਵਾਲਾ ਉਨ•ਾਂ ਲਈ 'ਪੁਲ ਫੈਕਟਰ' ਦਾ ਕੰਮ ਕਰਦਾ ਹੈ।' ਮਲਿਕ ਮੁਤਾਬਕ, ਯੋਨ ਹਿੰਸਾ ਅਤੇ ਬਲਾਤਕਾਰ ਨੂੰ ਧਰਮ ਨਾਲ ਜੋੜ ਕੇ ਉਸ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। 
2009 'ਚ ਆਪਣੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਉਤਰ ਪੂਰਬ ਨਾਈਜ਼ੀਰੀਆ 'ਚ ਬੋਕੋ ਹਰਾਮ ਦੇ ਅੱਤਵਾਦੀ ਹਜ਼ਾਰਾਂ ਲੜਕੀਆਂ ਅਤੇ ਮਹਿਲਾਵਾਂ ਨੂੰ ਅਗਵਾ ਕਰ ਚੁੱਕੇ ਹਨ। ਅਪ੍ਰੈਲ 2014 'ਚ ਤਾਂ 200 ਤੋਂ ਜ਼ਿਆਦਾ ਲੜਕੀਆਂ ਨੂੰ ਉਨ•ਾਂ ਦੇ ਸਕੂਲ ਤੋਂ ਹੀ ਅਗਵਾ ਕੀਤਾ ਗਿਆ ਸੀ। ਇਨ•ਾਂ 'ਚ ਕਈਆਂ ਨੂੰ ਕੁਕ, ਕਈਆਂ ਨੂੰ ਸੈਕਸ ਗੁਲਾਮ ਅਤੇ ਇੱਥੋਂ ਤੱਕ ਕਿ ਸੁਸਾਇਡ ਬੰਬ ਵਜੋਂ ਵੀ ਵਰਤਿਆ ਗਿਆ ਹੈ। 
ਇਸ ਤਰ•ਾਂ ਸਾਲ 2014 'ਚ ਸਿੰਜਰ ਨਜ਼ਦੀਕ ਯਜੀਦਿਆਂ ਦੇ ਪਿੰਡ ਕੋਚੋ ਨੂੰ ਘੇਰਨ ਤੋਂ ਬਾਅਦ ਆਈਐਸ ਅੱਤਵਾਦੀਆਂ ਨੇ ਹਜ਼ਾਰਾਂ ਮਹਿਲਾਵਾਂ ਅਤੇ ਲੜਕੀਆਂ ਨੂੰ ਅਗਵਾ ਕੀਤਾ ਸੀ, ਜਿਨ•ਾਂ ਨੂੰ ਬੁਰੀ ਤਰ•ਾਂ ਟਾਰਚਰ ਕੀਤਾ ਗਿਆ। ਸੰਯੁਕਤ ਰਾਸ਼ਟਰ ਦੇ ਜਾਂਚਕਰਤਾਵਾਂ ਨੂੰ ਅਨੁਮਾਨ ਹੈ ਕਿ 5 ਹਜ਼ਾਰ ਤੋਂ ਜ਼ਿਆਦਾ ਯਜੀਦਿਆਂ ਦਾ ਨਰਸੰਹਾਰ ਕੀਤਾ ਜਾ ਚੁੱਕਿਆ ਹੈ ਅਤੇ 7 ਹਜ਼ਾਰ ਤੋਂ ਜ਼ਿਆਦਾ ਮਹਿਲਾਵਾਂ ਅਤੇ ਲੜਕੀਆਂ ਨੂੰ ਸੈਕਸ ਗੁਲਾਮੀ ਲਈ ਮਜਬੂਰ ਕੀਤਾ ਗਿਆ ਹੈ। ਹੁਣ ਆਈਐਸ ਆਪਣੇ ਸਭ ਤੋਂ ਵੱਡੇ ਗੜ• ਰੱਕਾ 'ਚ ਹੀ ਘਿਰ ਚੁੱਕਾ ਹੈ। ਇੱਥੇ ਆਈਐਸ ਖਿਲਾਫ਼ ਆਖ਼ਰੀ ਜੰਗ ਸ਼ੁਰੂ ਹੋ ਚੁੱਕੀ ਹੈ। ਮੋਸੂਲ ਤੋਂ ਬਾਅਦ ਰੱਕਾ ਵੀ ਉਸ ਦੇ ਹੱਥਾਂ ਤੋਂ ਨਿਕਲਣਾ ਤੈਅ ਹੈ, ਜਿਹੜਾ ਉਸ ਦੇ ਖਿਲਾਫ਼ ਲੜਾਈ 'ਚ ਇੱਕ ਫੈਸਲਾਕੁਨ ਕਦਮ ਸਾਬਤ ਹੋਵੇਗਾ। 
ਰਿਪੋਰਟ ਮੁਤਾਬਕ ਆਈਐਸ ਅਤੇ ਬੋਕੋ ਹਰਾਮ ਜਿਹੇ ਅੱਤਵਾਦੀ ਸੰਗਠਨ ਆਪਣੀ ਹੋਂਦ ਬਚਾਉਣ ਲਈ ਜੂਝ ਰਹੇ ਹਨ। ਅਜਿਹੇ 'ਚ ਆਰਥਿਕ ਜ਼ਰੂਰਤਾਂ ਪੂਰੀਆਂ ਕਰਨ ਲਈ ਇਹ ਸੰਗਠਨ ਦੇਹ ਤਸਕਰੀ ਅਤੇ ਫ਼ਿਰੌਤੀ ਲਈ ਅਗਵਾ ਜਿਹੀਆਂ ਘਟਨਾਵਾਂ ਨੂੰ ਵੱਡੇ ਪੱਧਰ 'ਤੇ ਅੰਜ਼ਾਮ ਦੇ ਸਕਦੇ ਹਨ। ਰਿਪੋਰਟ ਅਨੁਸਾਰ ਆਈਐਸ ਨੇ ਅਗਵਾ ਰਾਹੀਂ ਸਾਲ 2016 'ਚ 30 ਮਿਲੀਅਨ ਡਾਲਰ ਫੰਡ ਦਾ ਕੰਮ ਕੀਤਾ ਸੀ।

ਹੋਰ ਖਬਰਾਂ »

ਅੰਤਰਰਾਸ਼ਟਰੀ