ਬਗਦਾਦ : 11 ਅਕਤੂਬਰ : (ਪੱਤਰ ਪ੍ਰੇਰਕ) : ਇਰਾਕੀ ਪ੍ਰਧਾਨ ਮੰਤਰੀ ਹੈਦਰ ਅਲ ਅਬਾਦੀ ਨੇ ਇਸ ਸਾਲ ਦੇਸ਼ 'ਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐਸ) ਨੂੰ ਪੂਰੀ ਤਰਾਂ ਖ਼ਤਮ ਕਰਨ ਦੀ ਉਮੀਦ ਜਤਾਈ। ਸਮਾਚਾਰ ਏਜੰਸੀ ਸਿਨਹੁਆ ਮੁਤਾਬਕ ਅਬਾਦੀ ਨੇ ਮੰਗਲਵਾਰ ਨੂੰ ਟੈਲੀਵਿਜ਼ਨ 'ਤੇ ਪ੍ਰਸਾਰਿਤ ਇੱਕ ਪੱਤਰਕਾਰ ਸੰਮੇਲਨ 'ਚ ਆਹੀਐਸ ਖਿਲਾਫ਼ ਇਰਾਕੀ ਸੁਰੱਖਿਆ ਜਵਾਨਾਂ ਦੀ ਜਿੱਤ ਦੀ ਸ਼ਲਾਘਾ ਕੀਤੀ। ਉਨਾਂ ਨੇ ਮਿਸਰਿਤ ਜਾਤ ਵਾਲੇ ਕਿਰਕੁਕ ਸੂਬੇ ਦੇ ਹਵੀਜਾ 'ਚ ਚਲਾਏ ਗਏ ਆਖ਼ਰੀ ਅਭਿਆਨ ਦੀ ਖਾਸ ਤੌਰ 'ਤੇ ਸ਼ਲਾਘਾ ਕੀਤੀ। ਅਬਾਦੀ ਨੇ ਕਿਹਾ ਕਿ ਇਰਾਕੀ ਜਵਾਨਾਂ ਨੇ ਉਨਾਂ ਇਲਾਕਿਆਂ (ਹਵੀਜਾ ਨੇੜੇ) ਨੂੰ ਆਜ਼ਾਦ ਕਰਵਾ ਲਿਆ ਹੈ, ਜਿੱਥੇ ਪਿਛਲੀ ਸਰਕਾਰ ਸਮੇਂ ਫੌਜ ਦੇ ਜਵਾਨ ਉਥੇ ਪਹੁੰਚ ਨਹੀਂ ਸਕੇ। ਅੱਜ (ਇਰਾਕ 'ਚ) ਹਰ ਸਥਾਨ 'ਤੇ ਆਈਐਸ ਸਹਿਮੇ ਮਾਹੌਲ 'ਚ ਦੇਖਣ ਨੂੰ ਮਿਲ ਰਿਹਾ ਹੈ ਅਤੇ ਜਿਵੇਂ ਕਿ ਅਸੀਂ ਵਾਅਦਾ ਕੀਤਾ ਸੀ ਕਿ ਇਸ ਸਾਲ ਇਰਾਕ 'ਚ ਅੱਤਵਾਦੀ ਸੰਗਠਨ ਆਈਐਸ ਦਾ ਪੂਰੀ ਤਰਾਂ ਸਫਾਇਆ ਹੋ ਜਾਵੇਗਾ। ਉਨਾਂ ਕਿਹਾ ਕਿ ਦੇਸ਼ ਦੇ ਸੁਰੱਖਿਆ ਜਵਾਨਾਂ ਨੇ ਇਸ ਅੱਤਵਾਦੀ ਸਮੂਹ ਇਸਲਾਮਿਕ ਸਟੇਟ ਦੇ ਗੜ ਮੰਨੇ ਜਾਂਦੇ ਦੱਖਣੀ ਪੂਰਬ 'ਚ ਜੇਹਾਦੀਆਂ ਦੇ ਕਬਜ਼ੇ ਵਾਲੇ ਇਲਾਕਿਆਂ 'ਤੇ ਬੀਤੇ ਦਿਨਾਂ 'ਚ ਹਮਲਾ ਕੀਤਾ ਸੀ। ਮੁਹਿੰਮ ਦੀ ਅਗਵਾਈ ਕਰ ਰਹੇ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਸੀ। ਸਰਕਾਰੀ ਜਵਾਨ ਅਤੇ ਹਾਸ਼ੇਦ ਅਲ ਸ਼ਾਬੀ ਗੱਠਜੋੜ ਇਰਾਕ ਦੇ ਉਤਰੀ ਸ਼ਹਿਰ ਹਵਿਜਾ 'ਤੇ ਮੁੜ ਸ਼ਾਂਤੀ ਬਹਾਲੀ ਲਈ ਲੜ ਰਹੇ ਹਨ। ਇਸ ਤੋਂ ਪਹਿਲਾਂ ਉਹ 2014 'ਚ ਆਈਐਸ ਦੇ ਕਬਜ਼ੇ 'ਚ ਲਏ ਖੇਤਰਾਂ ਦੇ ਵੱਡੇ ਹਿੱਸਿਆਂ ਨੂੰ ਖੇਦੜਨ 'ਚ ਸਫ਼ਲ ਰਹੇ ਸਨ।
ਲੈਫਟੀਨੈਂਟ ਜਨਰਲ ਅਬਦੇਲ ਅਮੀਰ ਯਾਰਾਲਾ ਨੇ ਕਿਹਾ ਕਿ ਕਾਊਂਟਰ ਟੈਰੇਰਿਜਮ ਸਰਵਿਸ ਅਤੇ ਹਾਸ਼ੇਦ ਅਲ ਸ਼ਾਬੀ ਨੇ ਹਵੀਜਾ ਨੂੰ ਅਜ਼ਾਦ ਕਰਵਾਉਣ ਦੇ ਦੂਜੇ ਪੜਾਅ ਤਹਿਤ ਰਸ਼ਦ ਅਤੇ ਨੇੜਲੇ ਪਿੰਡਾਂ ਨੂੰ ਆਜ਼ਾਦ ਕਰਵਾਉਣ ਲਈ ਇੱਕ ਵਿਆਪਕ ਮੁਹਿੰਮ ਸ਼ੁਰੂ ਕੀਤੀ ਹੈ। ਹਾਸ਼ੇਦ ਅਲ ਸ਼ਾਬੀ ਨੇ ਮੁਹਿੰਮ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਉਸ ਨੇ ਰਸ਼ਦ ਦੇ ਪੱਛਮ 'ਚ ਸਥਿਤ ਪੰਜ ਪਿੰਡਾਂ 'ਤੇ ਮੁੜ ਕੰਟਰੋਲ ਸਥਾਪਤ ਕਰ ਲਿਆ ਹੈ ਜਿਹੜੇ ਹਵੀਜਾ ਤੋਂ ਦੱਖਣੀ ਪੂਰਬ 'ਚ 35 ਕਿਲੋਮੀਟਰ ਦੀ ਦੂਰੀ 'ਤੇ ਹਨ।

ਹੋਰ ਖਬਰਾਂ »

ਅੰਤਰਰਾਸ਼ਟਰੀ