ਹਿਊਸਟਨ, 12 ਅਕਤੂਬਰ (ਹ.ਬ.) : ਅਮਰੀਕਾ ਦੀ ਸੰਘੀ ਜਾਂਚ ਏਜੰਸੀ (ਐਫਬੀਆਈ) ਨੇ ਡਲਾਸ ਵਿਚ ਲਾਪਤਾ ਹੋਈ ਭਾਰਤੀ ਬੱਚੀ ਨਾਲ ਜੁੜੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦਲ ਨੇ ਤਿੰਨ ਸਾਲਾ ਸੇਰਿਨ ਮੈਥਿਊਜ਼ ਦੇ ਰਿਚਰਡਸਨ ਵਿਚਲੇ ਘਰ ਦੀ ਤਲਾਸ਼ੀ ਲਈ। ਸੇਰਿਨ ਦੇ ਪਿਤਾ ਮੂਲ ਤੌਰ 'ਤੇ ਕੇਰਲ ਨਿਵਾਸੀ ਮੈਥਿਊਜ ਨੇ ਦੁੱਧ ਨਾ ਪੀਣ ਕਾਰਨ ਉਸ ਨੂੰ ਰਾਤ ਤਿੰਨ ਵਜੇ ਘਰ ਤੋਂ ਤਕਰੀਬਨ 100 ਫੁੱਟ ਦੂਰ ਦਰੱਖਤ ਥੱਲੇ ਖੜ੍ਹੇ ਹੋਣ ਦੀ ਸਜ਼ਾ ਦਿੱਤੀ ਸੀ। ਇਸ ਤੋਂ ਬਾਅਦ ਉਸ ਦਾ ਕੁਝ ਪਤਾ ਨਹੀਂ ਲੱਗ ਸਕਿਆ। ਇਸ ਇਲਾਕੇ ਵਿਚ ਅਕਸਰ ਭੇਡੀਏ ਦੇਖੇ ਜਾਂਦੇ ਹਨ।  ਬੇਸਲੀ ਨੇ ਸਰੀਰਕ ਵਿਕਾਸ ਦੀ ਸਮੱਸਿਆ ਤੋਂ ਗ੍ਰਸਤ ਸੇਰਿਨ ਨੂੰ ਭਾਰਤ ਦੇ ਇਕ ਅਨਾਥ ਆਸ਼ਰਮ ਵਿਚੋਂ ਗੋਦ ਲਿਆ ਸੀ। ਸਥਾਨਕ ਪੁਲਿਸ ਅਤੇ ਐਫਬੀਆਈ ਦੀ ਸਾਂਝੀ ਟੀਮ ਨੇ ਮੰਗਲਵਾਰ ਰਾਤ ਵੇਸਲੀ ਦੇ ਘਰ ਦੀ ਤਲਾਸ਼ੀ ਲਈ ਸੀ। ਹੈਲੀਕਾਪਟਰ ਅਤੇ ਫ਼ੌਜੀ ਕੁੱਤਿਆਂ ਦੇ ਦਸਤੇ ਨਾਲ ਸੇਰਿਨ ਦੀ ਤਲਾਸ਼ ਵਿਚ ਜੁਟੀ ਪੁਲਿਸ ਘਰ ਘਰ ਜਾ ਕੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੈਥਿਊਜ਼ ਨੂੰ ਨਿੱਜੀ ਮੁਚਲਕੇ 'ਤੇ ਜ਼ਮਾਨਤ ਦੇ ਦਿੱਤੀ ਗਈ ਹੈ।  ਟੈਕਸਾਸ ਬਾਲ ਸੁਰੱਖਿਆ ਸੇਵਾ ਦੇ ਅਧਿਕਾਰੀਆਂ ਨੇ ਸੇਰਿਨ ਦੀ ਵੱਡੀ ਭੈਣ ਨੂੰ ਸੁਰੱਖਿਆ ਦੇ ਲਿਹਾਜ਼ ਨਾਲ ਪੁਲਿਸ ਦੀ ਹਿਰਾਸਤ ਵਿਚ ਭੇਜ ਦਿੱਤਾ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ