ਵਾਸ਼ਿੰਗਟਨ, 12 ਅਕਤੂਬਰ (ਹ.ਬ.) : ਅਮਰੀਕਾ ਨੇ ਲਿਬਨਾਨ ਵਿਚ ਹਥਿਆਰਬੰਦ ਸਮੂਹ ਹਿਜ਼ਬੁੱਲਾ ਵਿਰੁੱਧ ਅਪਣਾ ਰੁਖ ਹੋਰ ਸਖ਼ਤ ਕਰਦੇ ਹੋਏ ਉਸ ਦੇ ਦੋ ਕਮਾਂਡਰਾਂ 'ਤੇ ਇਨਾਮ ਦਾ ਐਲਾਨ ਕੀਤਾ ਹੈ। ਉਸ ਨੇ ਆਪਣੇ ਸਹਿਯੋਗੀ ਦੇਸ਼ਾਂ ਨੂੰ ਇਸ ਸਮੂਹ ਨੂੰ ਕਾਲੀ ਸੂਚੀ ਵਿਚ ਪਾਉਣ ਨੂੰ ਕਿਹਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਈਰਾਨ ਦਾ ਮੁਕਾਬਲਾ ਕਰਨ ਲਈ ਇਸ ਹਫ਼ਤੇ ਦੇ ਅਖੀਰ ਵਿਚ ਨਵੀਂ ਰਣਨੀਤੀ ਦਾ ਐਲਾਨ ਕਰਨ ਵਾਲੇ ਹਨ ਪਰ ਇਸ ਦਰਮਿਆਨ ਸੀਨੀਅਰ ਅਧਿਕਾਰੀਆਂ ਨੇ ਤਹਿਰਾਨ ਦੇ ਸਹਿਯੋਗੀਆਂ ਨੂੰ ਸੀਰੀਆ ਅਤੇ ਲਿਬਨਾਨ ਵਿਚ ਅਲੱਗ ਥਲੱਗ ਕਰ ਦਿੱਤਾ ਹੈ।  ਹਿਜ਼ਬੁੱਲਾ ਖੇਤਰ ਵਿਚ ਸ਼ਕਤੀਸ਼ਾਲੀ ਫ਼ੌਜੀ ਸ਼ਕਤੀ ਹੈ ਅਤੇ ਵੱਖ ਵੱਖ ਕੌਮਾਂਤਰੀ ਹਮਲਿਆਂ ਵਿਚ ਉਸ ਦਾ ਹੱਥ ਹੋਣ ਦੀ ਗੱਲ ਕਹੀ ਜਾਂਦੀ ਹੈ। ਉਸ ਦਾ ਲਿਬਨਾਨ ਦੀ ਰਾਜਨੀਤੀ ਵਿਚ ਵੀ ਕਾਫੀ ਦਖ਼ਲ ਹੈ। ਅਮਰੀਕਾ ਦੇ ਕੁਝ ਸਹਿਯੋਗੀਆਂ ਨੇ ਹਿਜ਼ਬੁੱਲਾ ਦੀ ਫ਼ੌਜੀ ਇਕਾਈ 'ਤੇ ਪਾਬੰਦੀਆਂ ਲਗਾਈਆਂ ਹਨ। ਜਦ ਕਿ ਸਮੂਹ ਦੀ ਸਿਆਸੀ ਪਾਰਟੀ ਦੀ ਭੂਮਿਕਾ ਨੂੰ ਪਰਵਾਨ ਕਰ ਲਿਆ ਗਿਆ ਹੈ। 

ਹੋਰ ਖਬਰਾਂ »