ਨਵੀਂ ਦਿੱਲੀ, 12 ਅਕਤੂਬਰ (ਹ.ਬ.) : ਫ਼ਿਲਮ 'ਪਿੰਕ' ਤੇ 'ਜੁੜਵਾ 2' ਦੀ ਸਫਲਤਾ ਤੋਂ ਬਾਅਦ ਤਾਪਸੀ ਪਨੂੰ ਦੇ ਸਿਤਾਰੇ ਬੁਲੰਦ ਹਨ। ਹੁਣ ਉਹ ਛੇਤੀ ਹੀ ਇਕ ਹੋਰ ਪ੍ਰਾਜੈਕਟ ਵਿਚ ਨਜ਼ਰ ਆਉਣ ਵਾਲੀ ਹੈ। ਇਸ ਤਹਿਤ ਉਹ ਬਾਇਓਪਿਕ ਵਿਚ ਕੰਮ ਕਰੇਗੀ। ਇਹ ਫ਼ਿਲਮ ਹਾਕੀ ਖਿਡਾਰੀ ਸੰਦੀਪ ਸਿੰਘ ਦੀ ਜ਼ਿੰਦਗੀ 'ਤੇ ਆਧਾਰਤ ਹੈ। ਫ਼ਿਲਮ ਦਾ ਨਿਰਦੇਸ਼ਨ ਸ਼ਾਦ ਅਲੀ ਕਰਨਗੇ। ਇਹ ਇਕ ਰੋਮਾਂਟਿਕ ਫਿਲਮ ਹੋਵੇਗੀ। ਇਸ ਫ਼ਿਲਮ ਵਿਚ ਪੰਜਾਬੀ ਅਦਾਕਾਰ ਦਿਲਜੀਤ ਦੁਸਾਂਝ ਵੀ ਨਜ਼ਰ ਆਉਣਗੇ। ਤਾਪਸੀ ਇਸ ਤੋਂ ਇਲਾਵਾ ਇਕ ਹੋਰ ਫ਼ਿਲਮ 'ਮੁਲਕ' ਵਿਚ ਨਜ਼ਰ ਆਵੇਗੀ।
 

ਹੋਰ ਖਬਰਾਂ »