ਵਾਸ਼ਿੰਗਟਨ, 12 ਅਕਤੂਬਰ (ਹ.ਬ.) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਛੇ ਮੁਸਲਿਮ ਦੇਸ਼ਾਂ ਦੇ ਨਾਗਰਿਕਾਂ 'ਤੇ  ਲਗਾਈਆਂ ਗਈਆਂ ਯਾਤਰਾ ਪਾਬੰਦੀਆਂ ਨੂੰ ਲੈ ਕੇ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਯਾਤਰਾ ਪਾਬੰਦੀਆਂ 'ਤੇ ਰੋਕ ਲਗਾਉਣ ਦੇ ਅਪੀਲੀ  ਅਦਾਲਤ ਦੇ ਫ਼ੈਸਲੇ ਨੂੰ ਰੱਦ ਕਰ ਦਿੱਤਾ ਹੈ। ਟਰੰਪ ਲਈ ਇਹ ਵੱਡੀ ਜਿੱਤ ਮੰਨੀ ਜਾ ਰਹੀ ਹੈ। ਛੇ ਮਾਰਚ ਨੂੰ ਜਾਰੀ ਕੀਤਾ ਗਿਆ ਇਹ ਆਦੇਸ਼ ਹਾਲਾਂਕਿ 90 ਦਿਨਾਂ ਦੇ ਲਈ ਹੀ ਸੀ। ਇਸ ਦੀ ਮਿਆਦ ਵੀ ਖਤਮ ਹੋ ਚੁੱਕੀ ਹੈ। ਇਸ ਆਦੇਸ਼ ਦਾ ਮੈਰੀਲੈਂਡ ਅਤੇ ਹਵਾਈ ਸਮੇਤ ਕਈ ਸੂਬਿਆਂ ਨੇ ਵਿਰੋਧ ਕੀਤਾ ਸੀ ਅਤੇ ਉਸ ਨੂੰ ਅਦਾਲਤ ਵਿਚ ਚੁਣੌਤੀ ਦਿੱਤੀ ਸੀ। ਰਿਚਮੰਡ, ਵਰਜੀਨੀਆ, ਸਾਨ ਫਰਾਂਸਿਸਕੋ ਅਤੇ ਕੈਲੀਫੋਰਨੀਆ ਦੀਆਂ ਅਪੀਲੀ ਅਦਾਲਤਾਂ ਨੇ ਇਸ ਫ਼ੈਸਲੇ ਨੂੰ ਮੁਅੱਤਲ ਰੱਖਣ ਦਾ ਆਦੇਸ਼ ਦਿੱਤਾ ਸੀ।

ਹੋਰ ਖਬਰਾਂ »