ਬਰੈਂਪਟਨ, 12 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਦਾ ਅਭਿਜੀਤ ਸਿੰਘ (34) ਪਿਛਲੀ 8 ਸਤੰਬਰ ਤੋਂ ਲਾਪਤਾ ਹੈ ਅਤੇ ਹੁਣ ਤੱਕ ਉਸ ਦਾ ਕੋਈ ਥਹੁ-ਟਿਕਾਣਾ ਪਤਾ ਨਾ ਲੱਗਣ ਕਾਰਨ ਪਰਵਾਰ ਅਤੇ ਪੁਲਿਸ ਚਿੰਤਾ ਵਿਚ ਹਨ। ਅਭਿਜੀਤ ਸਿੰਘ ਨੂੰ ਆਖ਼ਰੀ ਵਾਰ ਬਰੈਂਪਟਨ ਸਥਿਤ ਉਸ ਦੇ ਮਕਾਨ ਵਿਚ ਵੇਖਿਆ ਗਿਆ ਸੀ ਅਤੇ ਬਾਅਦ ਵਿਚ ਪਰਵਾਰ ਨੂੰ ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਪੁਲਿਸ ਨੇ ਦੱਖਣੀ ਏਸ਼ੀਆਈ ਮੂਲ ਦੇ ਅਭਿਜੀਤ ਸਿੰਘ ਦੇ ਹੁਲੀਏ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਕੱਣ 5 ਫ਼ੁੱਟ 10 ਇੰਚ, ਵਜ਼ਨ 160 ਪਾਊਂਡ ਅਤੇ ਸਰੀਰ ਦਰਮਿਆਨਾ ਹੈ। ਗੁੰਮਸ਼ੁਦਗੀ ਵਾਲੇ ਦਿਨ ਅਭਿਜੀਤ ਸਿੰਘ ਨੇ ਬੇਹੱਦ ਬਾਰੀਕ ਦਾੜੀ ਅਤੇ ਮੁੱਛਾਂ ਰੱਖੀਆਂ ਹੋਈਆਂ ਸਨ। ਇਸ ਤੋਂ ਇਲਾਵਾ ਉਸ ਦੀ ਸੱਜੀ ਬਾਂਹ 'ਤੇ 'ਗੋਰੂ' ਸ਼ਬਦ ਉਕਰਿਆ ਹੋਇਆ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਨੂੰ ਅਭਿਜੀਤ ਸਿੰਘ ਦੇ ਟਿਕਾਣੇ ਬਾਰੇ ਪਤਾ ਹੋਵੇ ਜਾਂ 8 ਸਤੰਬਰ ਤੋਂ ਬਾਅਦ ਉਸ ਨੂੰ ਵੇਖਿਆ ਹੋਵੇ ਤਾਂ ਤੁਰਤ 22 ਡਵੀਜ਼ਨ ਦੇ ਡਿਟੈਕਟਿਵਜ਼ ਨਾਲ 905-453-2121 ਐਕਸਟੈਨਸ਼ਨ 2233 'ਤੇ ਸੰਪਰਕ ਕਰੇ ਜਾਂ ਪੀਲ ਕ੍ਰਾਈਮ ਸਟੌਪਰਜ਼ ਨੂੰ 1-800-222-ਟਿਪਸ (8477) 'ਤੇ ਜਾਣਕਾਰੀ ਦੇਵੇ।

ਹੋਰ ਖਬਰਾਂ »