ਨਵੀਂ ਦਿੱਲੀ, 12 ਅਕਤੂਬਰ (ਹਮਦਰਦ ਬਿਊਰੋ) : ਅੱਜ ਦਿਨ-ਦਿਹਾੜੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਵੈਗਨ-ਆਰ ਕਾਰ ਚੋਰੀ ਹੋ ਗਈ। ਉਨ੍ਹਾਂ ਦੀ ਇਹ ਕਾਰ ਵੀਰਵਾਰ ਨੂੰ ਸਕੱਤਰੇਤ ਦੇ ਨੇੜਿਓਂ ਚੋਰੀ ਹੋਈ। ਚੋਰੀ ਦੇ ਸਬੰਧ ਵਿੱਚ ਥਾਣੇ ਵਿੱਚ ਐਫਆਈਆਰ ਦਰਜ ਕਰਵਾਈ ਗਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਖ ਮੰਤਰੀ ਦੀ ਕਾਰ ਚੋਰੀ ਹੋਣ ਦੀ ਘਟਨਾ ਨੇ ਦਿੱਲੀ ਦੀ ਕਾਨੂੰਨ ਵਿਵਸਥਾ ’ਤੇ ਸਵਾਲ ਖੜ੍ਹਾ ਕਰ ਦਿੱਤਾ ਹੈ। ਸਵਾਲ ਇਹ ਹੈ ਕਿ ਜਦੋਂ ਦਿਨ-ਦਿਹਾੜੇ ਮੁੱਖ ਮੰਤਰੀ ਦੀ ਕਾਰ ਚੋਰੀ ਹੋ ਸਕਦੀ ਹੈ ਤਾਂ ਅਜਿਹੇ ਵਿੱਚ ਆਮ ਆਦਮੀ ਖੁਦ ਨੂੰ ਕਿਵੇਂ ਮਹਿਫੂਜ਼ ਸਮਝ ਸਕਦਾ ਹੈ।

ਹੋਰ ਖਬਰਾਂ »