ਪੰਚਕੂਲਾ, 14 ਅਕਤੂਬਰ (ਹ.ਬ.) : 25 ਅਗਸਤ ਨੂੰ ਪੰਚੂਕਲਾ ਵਿਚ ਹਿੰਸਾ ਤੋਂ ਬਾਅਦ 38 ਦਿਨ ਤੱਕ ਫਰਾਰ ਰਹੀ ਹਨੀਪ੍ਰੀਤ ਸ਼ੁੱਕਰਵਾਰ ਨੂੰ ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਇੰਸਾਂ ਨੂੰ ਆਪਣੇ ਸਾਹਮਣੇ ਦੇਖ ਕੇ ਰੋ ਪਈ। ਹਰਿਆਣਾ ਪੁਲਿਸ ਦੀ ਐਸਆਈਟੀ ਦੇ ਨੋਟਿਸ 'ਤੇ ਵਿਪਾਸਨਾ ਸ਼ੁੱਕਰਵਾਰ ਨੂੰ ਜਾਂਚ ਵਿਚ ਸ਼ਾਮਲ ਹੋਈ। ਉਸ ਨੇ ਜਾਂਚ ਦੌਰਾਨ ਹਨੀਪ੍ਰੀਤ ਦਾ ਫੋਨ ਪੁਲਿਸ ਨੂੰ ਸੌਂਪਿਆ।  ਜਿਸ ਤੋਂ ਬਾਅਦ ਪੁਲਿਸ ਨੂੰ ਮੋਬਾਈਲ ਬਰਾਮਦਗੀ ਦੀ ਪ੍ਰਕਿਰਿਆ ਨੂੰ ਪੂਰਾ ਕਰਦਿਆਂ ਦੋਵਾਂ ਨੂੰ ਆਹਮੋ ਸਾਹਮਣੇ ਬਿਠਾ ਕੇ ਕਈ ਘੰਟੇ ਪੁਛਗਿੱਛ ਕੀਤੀ ਗਈ। ਪੁਲਿਸ ਸੂਤਰਾਂ ਨੇ ਦੱਸਿਆ ਕਿ  ਥਾਣੇ ਵਿਚ ਸ਼ੁੱਕਰਵਾਰ ਦੇਰ ਸ਼ਾਮ ਤੱਕ ਵਿਪਾਸਨਾ ਨੇ ਸਵੇਰੇ ਜਾਂਚ ਦੌਰਾਨ ਪੁਲਿਸ ਦਾ ਬਹੁਤ ਘੱਟ ਸਹਿਯੋਗ ਕੀਤਾ। ਹਨੀਪ੍ਰੀਤ ਸਾਹਮਣੇ ਵਿਪਾਸਨਾ ਨੂੰ ਸਵਾਲ ਕੀਤੇ ਗਏ, ਜਿਸ ਦੇ ਉਸ ਨੇ ਗੋਲਮੋਲ ਜਵਾਬ ਦਿੱਤੇ। ਸੂਤਰਾਂ ਮੁਤਾਬਕ ਹਨੀਪ੍ਰੀਤ ਦੇ ਮੋਬਾਈਲ ਦੀ ਜਾਣਕਾਰੀ ਹੋਣ ਦੇ ਬਾਵਜੂਦ ਵਿਪਾਸਨਾ ਨੇ ਪੁਲਿਸ ਨੂੰ ਵਾਰ ਵਾਰ ਬੁਲਾਉਣ ਤੋਂ ਬਾਅਦ ਵੀ ਮੋਬਾਈਲ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ। ਲੈਪਟਾਪ ਬਾਰੇ ਪੁੱਛਣ 'ਤੇ ਪੁਲਿਸ ਨੇ ਕੁਝ ਨਹੀਂ ਦੱਸਿਆ।

ਹੋਰ ਖਬਰਾਂ »