ਕਬੂਲੀ ਸਾਜਿਸ਼ ਦੀ ਗੱਲ

ਪਾਣੀਪਤ, 20 ਅਕਤੂਬਰ (ਹਮਦਰਦ ਬਿਊਰੋ) : ਹਰਿਆਣਵੀ ਗਾਇਕਾ ਹਰਸ਼ਿਤਾ ਦਹੀਆ ਦਾ ਕਤਲ ਉਸ ਦੇ ਜੀਜੇ ਦਿਨੇਸ਼ ਕਰਾਲਾ ਨੇ ਹੀ ਕਰਵਾਇਆ ਸੀ। ਪੁਲਿਸ ਪੁੱਛਗਿੱਛ ਵਿੱਚ ਦਿਨੇਸ਼ ਨੇ ਇਹ ਗੱਲ ਕਬੂਲ ਕਰ ਲਈ ਹੈ। ਦਿਨੇਸ਼ ਨੂੰ ਪ੍ਰੋਟੈਕਸ਼ਨ ਵਾਰੰਟ ’ਤੇ ਝੱਜਰ ਜੇਲ੍ਹ ਲਿਜਾਇਆ ਗਿਆ ਸੀ, ਜਿੱਥੇ ਕੋਰਟ ਵਿੱਚ ਪੇਸ਼ ਕਰਨ ’ਤੇ ਉਸ ਦਾ 4 ਦਿਨ ਦਾ ਪੁਲਿਸ ਰਿਮਾਂਡ ਮਿਲਿਆ। ਰਿਮਾਂਡ ਦੌਰਾਨ ਦਿਨੇਸ਼ ਨੇ ਦੱਸਿਆ ਕਿ ਜੇਲ੍ਹ ਵਿੱਚ ਬੈਠ ਕੇ ਉਸ ਨੇ ਹਰਸ਼ਿਤਾ ਦੇ ਕਤਲ ਦੀ ਸਾਜਿਸ਼ ਰਚੀ ਸੀ। ਦੱਸ ਦੇਈਏ ਕਿ ਬੀਤੇ ਦਿਨੀਂ ਪਾਣੀਪਤ ਦੇ ਚਮਰਾੜਾ ਪਿੰਡ ਤੋਂ ਪੁਗਥਲਾ ਜਾਣ ਵਾਲੇ ਰਾਹ ’ਤੇ ਕਾਰ ਸਵਾਰ ਬਦਮਾਸ਼ਾਂ ਨੇ ਹਰਸ਼ਿਤਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।

ਪਾਣੀਪਤ ਦੇ ਐਸਪੀ ਰਾਹੁਲ ਸ਼ਰਮਾ ਦਾ ਕਹਿਣਾ ਸੀ ਕਿ ਹਰਸ਼ਿਤਾ ਦੇ ਕਤਲ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਕੋਈ ਸਿਆਸੀ ਕਾਰਨ ਨਹੀਂ ਮਿਲਿਆ ਅਤੇ ਨਾ ਹੀ ਕੋਈ ਨਿੱਜੀ ਝਗੜੇ ਦੀ ਗੱਲ ਸਾਹਮਣੇ ਆਈ ਸੀ।

ਹਾਲਾਂਕਿ ਹਰਸ਼ਿਤਾ ਦੀ ਭੈਣ ਲਤਾ ਦਹੀਆ ਦਾ ਕਹਿਣਾ ਸੀ ਕਿ ਉਸ ਦੀ ਭੈਣ ਉਸ ਦੀ ਮਾਂ ਦੇ ਕਤਲ ਦੇ ਮਾਮਲੇ ਦੀ ਗਵਾਹ ਸੀ, ਇਸ ਲਈ ਉਸ ਦੇ ਪਤੀ ਨੇ ਉਸ ਦਾ ਕਤਲ ਕਰ ਦਿੱਤਾ।

ਕਤਲ ਵਾਲੇ ਦਿਨ ਹਰਸ਼ਿਤਾ ਦੇ ਪਿੰਡ ਚਮਰਾੜਾ ਤੋਂ ਬਾਹਰ ਨਿਕਲਦੇ ਹੀ ਇੱਕ ਕਾਰ ਨੇ ਉਸ ਦੀ ਕਾਰਨ ਨੂੰ ਓਵਰਟੇਕ ਕੀਤਾ ਅਤੇ ਫਿਰ ਗਾਇਕਾ ਦੀ ਕਾਰ ਨੂੰ ਜਬਰਦਸਤੀ ਰੁਕਵਾ ਲਿਆ ਗਿਆ। ਕਾਰ ਰੁਕਣ ਬਾਅਦ ਅੱਗੇ ਚੱਲ ਰਹੀ ਕਾਰ ਵਿੱਚ ਸਵਾਰ ਇੱਕ ਨੌਜਵਾਨ ਬਾਹਰ ਨਿਕਲਿਆ ਅਤੇ ਹਰਸ਼ਿਤਾ ਦੀ ਕਾਰ ਵਿੱਚ ਸਵਾਰ ਲੋਕਾਂ ਨੂੰ ਬੰਦੂਕ ਦੀ ਨੋਕ ’ਤੇ ਕਾਰ ਵਿੱਚੋਂ ਉਤਾਰ ਦਿੱਤਾ। ਜਾਨ ਖ਼ਤਰੇ ਵਿੱਚ ਦੇਖ ਕੇ ਹਰਸ਼ਿਤਾ ਦੇ ਸਾਰੇ ਸਾਥੀ ਨਿਸ਼ਾ, ਪ੍ਰਦੀਪ ਕੁਮਾਰ, ਸੰਦੀਪ ਅਤੇ ਭਗਤ ਕਾਰ ਵਿੱਚੋਂ ਹੇਠ ਉਤਰ ਕੇ ਉੱਥੋਂ ਭੱਜ ਗਏ। ਇਸ ਤੋਂ ਬਾਅਦ ਗਾਇਕਾ ਹਰਸ਼ਿਤਾ ਦਾ ਕਤਲ ਕਰ ਦਿੱਤਾ ਗਿਆ ਸੀ।

ਹੋਰ ਖਬਰਾਂ »