ਇੰਦੌਰ, 21 ਅਕਤੂਬਰ (ਹ.ਬ.) : ਦਿੱਲੀ ਤੋਂ ਇੰਦੌਰ ਆ ਰਹੀ ਜੈੱਟ ਏਅਰਵੇਜ਼ ਦੀ ਫਲਾਈਟ ਵਿਚ ਉਸ ਸਮੇਂ ਭਾਜੜਾਂ ਪੈ ਗਈਆਂ ਜਦ ਅਚਾਨਕ ਧਮਾਕਾ ਹੋਇਆ। ਦਰਅਸਲ ਇਕ ਮਹਿਲਾ ਯਾਤਰੀ ਦੇ ਮੋਬਾਈਲ ਵਿਚ ਇਹ ਧਮਾਕਾ ਹੋਇਆ। ਧਮਾਕਾ ਇੰਨਾ ਤੇਜ਼ ਸੀ ਕਿ ਫਲਾਈਟ ਦੇ ਸਾਰੇ ਯਾਤਰੀ ਘਬਰਾ ਗਏ ਅਤੇ ਭਾਜੜਾਂ ਪੈ ਗਈਆਂ। ਦੱਸਿਆ ਜਾ ਰਿਹਾ ਹੈ ਕਿ ਜਿਸ ਯਾਤਰੀ ਦੇ ਮੋਬਾਈਲ ਵਿਚ ਧਮਾਕਾ ਹੋਇਆ ਉਹ ਪਰਿਵਾਰ ਸਮੇਤ ਦੀਵਾਲੀ ਦੇ ਲਈ ਦਿੱਲੀ ਤੋਂ ਇੰਦੌਰ ਆ ਰਹੀ ਸੀ। ਜਹਾਜ਼ ਵਿਚ ਅਰਪਿਤਾ ਧਾਲ ਨਾਂ ਦੀ ਯਾਤਰੀ ਨੇ ਅਪਣਾ ਮੋਬਾਈਲ ਪਰਸ ਵਿਚ ਰੱਖਿਆ ਸੀ ਅਤੇ ਉਸੇ ਵਿਚ ਇਹ ਧਮਾਕਾ ਹੋਇਆ। ਦਿੱਲੀ ਏਅਰਪੋਰਟ ਤੋਂ ਸਵੇਰੇ ਸਵਾ ਦਸ ਵਜੇ ਫਲਾਈਟ ਉਡੀ। ਕੁਝ ਮਿੰਟਾਂ ਬਾਅਦ ਜਦ ਫਲਾਈਟ ਵਿਚ ਯਾਤਰੀਆਂ ਨੂੰ ਬਰੇਕਫਾਸਟ ਦਿੱਤਾ ਜਾ ਰਿਹਾ ਸੀ ਤਾਂ ਉਸੇ ਸਮੇਂ ਪਰਸ ਵਿਚ ਰੱਖੇ ਮੋਬਾਈਲ ਵਿਚ ਧਮਾਕਾ ਹੋ ਗਿਆ।
ਅਰਪਿਤਾ ਅਪਣੇ ਪਿਤਾ ਅਤੁਲ ਧਾਲ ਅਤੇ ਹੋਰ ਘਰ ਵਾਲਿਆਂ ਦੇ ਨਾਲ ਦੀਵਾਲੀ ਦੇ ਲਈ ਇੰਦੌਰ ਆ ਰਹੀ ਸੀ। ਜਿਸ ਸਮੇਂ ਫਲਾਈਟ ਵਿਚ ਸਨੈਕਸ ਸਰਵੇ ਕੀਤਾ ਜਾ ਰਿਹਾ ਸੀ ਤਦ ਅਚਾਨਕ ਧਮਾਕਾ ਹੋਇਆ। ਅਰਪਿਤਾ ਦਾ ਸੈਮਸੰਗ ਮੋਬਾਈਲ ਉਨ੍ਹਾਂ ਦੇ ਪਰਸ ਵਿਚ ਰੱÎਖਿਆ ਸੀ ਅਤੇ ਪਰਸ ਨੂੰ ਉਨ੍ਹਾਂ ਨੇ ਪੈਰਾਂ ਦੇ ਕੋਲ ਰੱਖਿਆ ਸੀ। ਧਮਾਕੇ ਤੋਂ ਬਾਅਦ ਮੋਬਾਈਲ ਵਿਚ ਅੱਗ ਲੱਗ ਗਈ ਅਤੇ ਕਾਫੀ ਧੂੰਆਂ ਨਿਕਲ ਰਾਹ ਸੀ। ਇਸ ਦੌਰਾਨ ਯਾਤਰੀਆ ਵਿਚ ਭਾਜੜਾਂ ਪੈ ਗਈਆਂ। ਲੇਕਿਨ ਯਾਤਰੀਆਂ ਦੀ ਜਾਨ ਦੀ ਪਰਵਾਹ ਕੀਤੇ ਬਗੈਰ ਇੰਦੌਰ ਏਅਰਪੋਰਟ 'ਤੇ ਹੀ ਜਹਾਜ਼ ਉਤਾਰਿਆ ਗਿਆ। ਇਸ ਮਾਮਲੇ ਵਿਚ ਜੈਟ ਏਅਰਵੇਜ਼ ਦੀ ਲਾਪਰਵਾਹੀ ਵੀ ਸਾਹਮਣੇ ਆਈ। ਪਰਸ ਵਿਚ ਲੱਗੀ ਅੱਗ ਬੁਝਾਉਣ ਲਈ ਅੱਗ ਬੁਝਾਉਣ ਦਾ ਯੰਤਰ ਜ਼ਰੂਰ ਸੀ ਲੇਕਿਨ ਕੰਮ ਨਹੀਂ ਸੀ ਕਰ ਰਿਹਾ। ਪਾਣੀ ਪਾ ਕੇ ਅੱਗ ਬੁਝਾਈ ਗਈ। ਜਹਾਜ਼ ਦੇ ਇੰਦੌਰ ਪੁੱਜਣ 'ਤੇ  ਮੋਬਾਈਲ ਅਤੇ ਹੋਰ ਸਮੱਗਰੀ ਦੀ ਜਾਂਚ ਕੀਤੀ ਗਈ। ਘਟਨਾ ਦੇ ਬਾਰੇ ਵਿਚ ਯਾਤਰੀਆਂ ਨੇ ਕੋਈ ਸ਼ਿਕਾਇਤ ਨਹੀਂ ਕੀਤੀ।

ਹੋਰ ਖਬਰਾਂ »