ਵਾਸਿੰਗਟਨ : 23 ਅਕਤੂਬਰ : (ਪੱਤਰ ਪ੍ਰੇਰਕ) : ਅਮਰੀਕਾ 'ਚ ਪੁਲਿਸ ਨੂੰ ਇੱਕ ਬੱਚੀ ਦੀ ਲਾਸ਼ ਮਿਲੀ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਲਾਸ਼ 2 ਹਫ਼ਤੇ ਪਹਿਲਾਂ ਲਾਪਤਾ ਹੋਈ 3 ਸਾਲਾ ਭਾਰਤੀ ਬੱਚੀ ਸ਼ੋਰੀਨ ਮੈਥਅੂਜ ਦੀ ਹੈ। ਰਿਚਰਡਸਨ ਪੁਲਿਸ ਨੇ ਐਲਾਨ ਕੀਤਾ ਕਿ ਉਨ•ਾਂ ਨੂੰ ਵੇਸਲੇ ਮੈਥਅੂਜ ਅਤੇ ਉਸ ਦੀ ਪਤਨੀ ਸਿਨੀ ਮੈਥਅੂਜ ਦੇ ਘਰ ਤੋਂ ਕਰੀਬ ਅੱਧੀ ਮੀਲ ਦੂਰ ਇੱਕ ਸੜਕ ਦੇ ਨੀਚੇ ਸੁਰੰਗ ਤੋਂ ਬੱਚੀ ਦੀ ਲਾਸ਼ ਮਿਲੀ ਹੈ, ਪਰ ਪੁਲਿਸ ਨੇ ਲਾਸ਼ ਦੀ ਪੁਸ਼ਟੀ ਨਹੀਂ ਕੀਤੀ ਹੈ। ਜਾਣਕਾਰੀ ਅਨੁਸਾਰ ਅਧਿਕਾਰੀਆਂ ਨੇ ਤਲਾਸ਼ੀ ਮੁਹਿੰਮ ਵਜੋਂ ਸੈਂਟਰਲ ਐਕਸਪ੍ਰੈਸਵੇ ਦੇ ਪੂਰਬ 'ਚ ਸਪਰਿੰਗ ਬੈਲ ਅਤੇ ਬਾਊਜਰ ਸੜਕ ਦੇ ਨੇੜਲੇ ਇਲਾਕੇ ਨੂੰ ਬੰਦ ਕਰ ਰੱਖਿਆ ਸੀ। ਖੋਜੀ ਕੁੱਤਿਆਂ ਦੀ ਮੱਦਦ ਨਾਲ ਸੁਰੰਗ 'ਚ ਸਵੇਰੇ ਕਰੀਬ 11 ਵਜੇ ਇਹ ਲਾਸ਼ ਮਿਲੀ। ਪੁਲਿਸ ਨੇ ਹਾਲੇ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਬੱਚੀ ਦੀ ਮੌਤ ਕਿਵੇਂ ਹੋਈ। ਦੱਸ ਦੀਏ ਕਿ ਸ਼ੋਰੀਨ ਮੈਥਅੂਜ ਨੂੰ 2 ਸਾਲ ਪਹਿਲਾਂ ਵੇਸਲੇ ਮੈਥਅੂਜ ਨੇ ਭਾਰਤ ਦੇ ਇੱਕ ਬਾਲ ਘਰ ਤੋਂ ਗੋਦ ਲਿਆ ਸੀ।
ਦੱਸ ਦੀਏ ਕਿ ਦੋਸ਼ੀ ਨੂੰ ਬੱਚੀ ਇਕੱਲੀ ਛੱਡਣ ਤੇ ਜਾਨ ਖ਼ਤਰੇ 'ਚ ਪਾਉਣ ਦੇ ਦੋਸ਼ 'ਚ 8 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਬਾਅਦ 'ਚ 2,50,000 ਡਾਲਰ ਦੀ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਮੈਥਅੂਜ ਕੇਰਲ ਦਾ ਰਹਿਣ ਵਾਲਾ ਹੈ। ਮੈਥਅੂਜ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਸ਼ੋਰੀਨ ਨੂੰ 7 ਅਕਤੂਬਰ ਦੇਰ ਰਾਤ ਕਰੀਬ ਤਿੰਨ ਵਜੇ ਘਰ ਤੋਂ ਬਾਹਰ ਕੱਢਿਆ ਸੀ ਅਤੇ ਉਸ ਨੂੰ ਇੱਕ ਦਰੱਖ਼ਤ ਥੱਲੇ ਖੜੇ• ਹੋਣ ਨੂੰ ਕਿਹਾ ਸੀ।
ਉਸ ਨੇ ਸਵੀਕਾਰ ਕੀਤਾ ਕਿ ਉਸ ਨੂੰ ਇਸ ਗੱਲ ਦੀ ਜਾਣਕਾਰੀ ਸੀ ਕਿ ਇਲਾਕੇ 'ਚ ਜੰਗਲੀ ਜਾਨਵਰ ਦੇਖੇ ਗਏ ਹਨ। ਮੈਥਅੁਜ 15 ਮਿੰਟ ਬਾਅਦ ਸ਼ੋਰੀਨ ਨੂੰ ਕਥਿਤ ਰੂਪ ਨਾਲ ਦੇਖਣ ਗਿਆ ਸੀ, ਪਰ ਉਸ ਨੂੰ ਬੱਚੀ ਉਸ ਥਾਂ ਨਹੀਂ ਮਿਲੀ। ਪੁਲਿਸ ਅਧਿਕਾਰੀ ਅਨੁਸਾਰ ਮੈਥਅੂਜ ਨੇ ਦੱਸਿਆ ਕਿ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਉਹ ਕੱਪੜੇ ਧੋਣ ਲਈ ਅੰਦਰ ਆ ਗਿਆ ਅਤੇ ਉਸ ਨੇ ਫੈਸਲਾ ਲਿਆ ਕਿ ਉਹ ਸਵੇਰੇ ਉਸ ਦੀ ਭਾਲ ਕਰੇਗਾ ਜਾਂ ਸ਼ੋਰੀਨ ਦੇ ਸਵੇਰ ਤੱਕ ਪਰਤਣ ਦਾ ਇੰਤਜ਼ਾਰ ਕਰੇਗਾ। ਦੋਸ਼ੀ ਨੇ ਮੰਨਿਆ ਕਿ ਉਸ ਨੇ ਪੁਲਿਸ ਨੂੰ ਪੰਜ ਘੰਟੇ ਬਾਅਦ ਬੱਚੀ ਦੇ ਲਾਪਤਾ ਹੋਣ ਦੀ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਜਾਂਚ ਕਰਤਾਵਾਂ 'ਚ 9 ਟੀਮਾਂ, ਡਰੋਨਾਂ ਅਤੇ ਹੈਲੀਕਾਪਟਰਾਂ ਦੀ ਮੱਦਦ ਨਾਲ ਚੱਕਰਵਾਤੀ ਇਲਾਕੇ ਅਤੇ ਸ਼ੋਰੀਨ ਦੇ ਗੁਆਂਢ ਦੀ ਤਲਾਸ਼ੀ ਲਈ ਸੀ। ਪੁਲਿਸ ਨੇ ਪਹਿਲਾਂ ਕਿਹਾ ਸੀ ਕਿ ਬੱਚੀ ਦੀ ਮਾਂ ਖਿਲਾਫ਼ ਕੋਈ ਦੋਸ਼ ਨਹੀਂ ਹੈ, ਇਹ ਘਟਨਾ ਸਮੇਂ ਘਰ 'ਚ ਹੀ ਮੌਜੂਦ ਸੀ, ਪਰ ਕਥਿਤ ਰੂਪ ਨਾਲ ਉਹ ਸੌਂ ਰਹੀ ਸੀ ਅਤੇ ਉਸ ਨੂੰ ਇਹ ਜਾਣਕਾਰੀ ਨਹੀਂ ਸੀ ਕਿ ਉਸ ਦਾ ਪਤੀ ਕੀ ਕਰ ਰਿਹਾ ਹੈ। 

ਹੋਰ ਖਬਰਾਂ »