ਬੇਰੂਤ : 23 ਅਕਤੂਬਰ : (ਪੱਤਰ ਪ੍ਰੇਰਕ) : ਅਮਰੀਕੀ ਸਮਰਥਕ ਜਵਾਨਾਂ ਨੇ ਐਤਵਾਰ ਨੂੰ ਕਿਹਾ ਕਿ ਉਨ•ਾਂ ਨੇ ਸੀਰੀਆ ਦੇ ਸਭ ਤੋਂ ਵੱਡੇ ਜ਼ਮੀਨੀ ਖੇਤਰ ਨੂੰ ਆਈਐਸ ਦੇ ਕਬਜ਼ੇ ਤੋਂ ਛੁਡਾ ਲਿਆ ਹੈ ਅਤੇ ਉਸ 'ਤੇ ਕਬਜ਼ਾ ਕਰ ਲਿਆ ਹੈ। ਕੁਰਦਿਸ਼ ਅਗਵਾਈ ਵਾਲੇ ਸੀਰੀਆਈ ਡੈਮੋਕਰੇਟਿਕ ਫੌਜਾਂ (ਐਸਡੀਐਫ਼) ਨੇ ਕਿਹਾ ਕਿ ਅਲ ਓਮਰ ਜ਼ਮੀਨੀ ਖੇਤਰ 'ਤੇ ਉਨ•ਾਂ ਦਾ ਪੂਰੀ ਤਰ•ਾਂ ਕਬਜ਼ਾ ਹੋ ਗਿਆ ਹੈ। ਦੱਸ ਦੀਏ ਕਿ ਤੇਲ ਦੇ ਭੰਡਾਰ ਡੇਰ ਅਲ ਜ਼ੋਰ ਸੂਬੇ 'ਚ ਸਥਿਤ ਤੇਲ ਖੇਤਰਾਂ 'ਤੇ ਕਬਜ਼ੇ ਨੂੰ ਲੈ ਕੇ ਅਮਰੀਕੀ ਸਮਰਪਿਤ ਫੌਜਾਂ ਅਤੇ ਰੂਸ ਸਮਰਪਿਤ ਸੀਰੀਆਈ ਫੌਜਾਂ 'ਚ ਲਗਾਤਾਰ ਮੁਕਾਬਲਾ ਚੱਲ ਰਿਹਾ ਹੈ। ਐਸਡੀਐਫ਼ ਨੇ ਪਹਿਲਾਂ ਹੀ ਡੇਰ ਅਲ ਜ਼ੋਰ ਦੇ ਮੁਖ ਕੁਦਰਤੀ ਗੈਸ ਖੇਤਰ ਅਤੇ ਛੋਟ ਤੇਲ ਖੇਤਰਾਂ ਨੂੰ ਆਈਐਸ ਦੇ ਕਬਜ਼ੇ 'ਚੋਂ ਮੁਕਤ ਕਰਵਾ ਲਿਆ ਹੈ। ਉਨ•ਾਂ ਕਿਹਾ ਕਿ ਸਰਕਾਰੀ ਫੌਜਾਂ ਇਸ ਖੇਤਰ ਤੋਂ ਮਾਤਰ ਤਿੰਨ ਕਿਲੋਮੀਟਰ ਦੀ ਦੂਰੀ 'ਤੇ ਹਨ। ਉਧਰ ਸੀਰੀਆਈ ਮਨੁੱਖ ਅਧਿਕਾਰ ਨਿਗਰਾਨੀ ਦਾ ਕਹਿਣਾ ਹੈ ਕਿ ਆਈਐਸ ਅੱਤਵਾਦੀਆਂ ਵੱਲੋਂ ਤੇਜ਼ ਗੋਲੀਬਾਰੀ ਤੋਂ ਬਾਅਦ ਸਰਕਾਰ ਸਮਰਪਿਤ ਫੌਜਾਂ ਅਲ ਓਮਰ ਖੇਤਰ ਤੋਂ ਪਹਿਲਾਂ ਹੀ ਪਿੱਛੇ ਹਟ ਚੁੱਕੀਆਂ ਹਨ। ਜਦਕਿ ਇਸ ਮਹੀਨੇ ਦੀ ਸ਼ੁਰੂਆਤ 'ਚ ਸਰਕਾਰ ਸਮਰਪਿਤ ਫੌਜ ਨੇ ਫਰਾਤ ਨਦੀ ਤੋਂ ਪਾਰ ਸਥਿਤ ਮਾਯਾਦੀਨ ਕਸਬੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। 
 

ਹੋਰ ਖਬਰਾਂ »