ਆਸਟਰੇਲੀਆ : 23 ਅਕਤੂਬਰ : (ਪੱਤਰ ਪ੍ਰੇਰਕ) : ਆਸਟਰੇਲੀਆ ਦੀ ਪਹਿਲੀ ਮੁਸਲਿਮ ਸੁੰਦਰੀ ਏਸਮਾ ਬੋਲੋਦੇਰ ਮਿਸ ਵਰਲਡ ਦਾ ਤਾਜ਼ ਹਾਸਲ ਕਰਨ ਲਈ ਚੀਨ ਦੇ ਸਫ਼ਰ 'ਤੇ ਨਿਕਲ ਪਈ ਹੈ। ਇੱਥੇ ਉਹ ਆਸਟਰੇਲੀਆ ਦੀ ਸੰਸਕ੍ਰਿਤੀ ਪਹਿਚਾਣ ਦੀ ਅਗਵਾਈ ਕਰੇਗੀ। ਦੱਸ ਦੀਏ ਕਿ ਚੀਨ 'ਚ 19 ਨਵੰਬਰ ਨੂੰ ਮਿਸ ਵਰਲਡ ਦਾ ਐਲਾਨ ਕੀਤਾ ਜਾਵੇਗਾ। 25 ਸਾਲ ਦੀ ਏਸਮਾ ਬੋਲੋਦਾਰ ਦੁਨੀਆ ਦੇ ਸੰਸਕ੍ਰਿਤੀ ਗਲਿਆਰਿਆਂ 'ਚ ਆਪਣੀ ਚੰਗੀ ਆਵਾਜ਼ ਲਈ ਜਾਣੀ ਜਾਂਦੀ ਹੈ। ਏਸਮਾ ਸਮਲਿੰਗੀ ਵਿਆਹ ਦੇ ਪੱਖ਼ 'ਚ ਰਹੀ ਹੈ ਅਤੇ ਉਨ•ਾਂ ਨੇ ਉਨ•ਾਂ ਲੋਕਾਂ ਨੂੰ ਵੀ ਜਵਾਬ ਦਿੱਤਾ ਜਿਹੜੇ ਉਨ•ਾਂ ਦੇ ਮੁਸਲਿਮ ਹੋਣ 'ਤੇ ਸਵਾਲ ਚੁੱਕ ਰਹੇ ਹਨ। ਏਸਮਾ ਬੋਲੋਦਾਰ ਦਾ ਪਰਿਵਾਰ ਬੋਸਨੀਆ 'ਚ ਰਹਿੰਦਾ ਸੀ, ਜਦੋਂ ਬੋਸਨੀਆ ਹਿੰਸਾ ਦੀ ਲਪੇਟ ਵਿੱਚ ਆਇਆ ਤਾਂ ਇੱਕ ਰਿਫ਼ਊਜੀ ਕੈਂਪ 'ਚ ਉਨ•ਾਂ ਦਾ ਜਨਮ ਹੋਇਆ। ਇਸ ਤੋਂ ਬਾਅਦ ਪਰਿਵਾਰ ਆਸਟਰੇਲੀਆ ਆ ਗਿਆ। ਜਦੋਂ ਇਸ ਸਾਲ ਜੁਲਾਈ 'ਚ ਉਨ•ਾਂ ਨੇ ਮਿਸ ਆਸਟਰੇਲੀਆ ਦਾ ਖ਼ਿਤਾਬ ਜਿੱਤਿਆ ਤਾਂ ਆਯੋਜਕਾਂ 'ਤੇ ਵੀ ਸਵਾਲ ਚੁੱਕੇ ਗਏ ਅਤੇ ਉਨ•ਾਂ ਤੋਂ ਪੁੱਛਿਆ ਕਿ ਆਖ਼ਰ ਉਨ•ਾਂ ਨੇ ਇੱਕ ਮੁਸਲਿਮ ਨੂੰ ਕਿਵੇਂ ਮਿਸ ਆਸਟਰੇਲੀਆ ਦਾ ਤਾਜ਼ ਦੇ ਦਿੱਤਾ। ਪਰ ਇਨ•ਾਂ ਅਲੋਚਨਾਵਾਂ ਤੋਂ ਬਾਅਦ ਵੀ ਏਸਮਾ ਬੋਲੋਦਾਰ ਨੂੰ ਉਨ•ਾਂ ਦੇ ਅਲੋਚਕ ਰੋਕ ਨਹੀਂ ਸਕੇ। ਉਦੋਂ ਉਨ•ਾਂ ਨੇ ਆਸਟਰੇਲੀਆਈ ਨਿਊਜ਼ ਏਜੰਸੀ ਐਸਬੀਐਸ ਨੂੰ ਕਿਹਾ ਸੀ, ਮੈਂ ਆਪਣੇ ਅਲੋਚਕਾਂ ਨੂੰ ਮੁਆਫ਼ ਕਰ ਦਿੱਤਾ ਹੈ, ਕਿਉਂਕਿ ਮੈਂ ਉਨ•ਾਂ ਦੇ ਮਨ ਦੀ ਗੱਲ ਨਹੀਂ ਸਮਝਦੀ। ਚੀਨ ਰਵਾਨਾ ਹੋਣ ਤੋਂ ਪਹਿਲਾਂ ਉਨ•ਾਂ ਨੇ ਇੰਸਟਾਗ੍ਰਾਮ ਪੋਸਟ 'ਤੇ ਲੋਕਾਂ ਤੋਂ ਆਪਣੇ ਲਈ ਦੁਆਵਾਂ ਮੰਗੀਆਂ। ਸਮਲਿੰਗੀ ਵਿਆਹ ਦਾ ਸਮਰਥਨ ਕਰਦਿਆਂ ਉਨ•ਾਂ ਡੈਲੀ ਟੇਲੀਗ੍ਰਾਫ਼ ਨੂੰ ਕਿਹਾ ਕਿ ਮੈਂ ਸੋਚਦੀ ਹਾਂ ਕਿ ਸਭ ਨੂੰ ਸਵੀਕਾਰ ਕਰਨਾ ਆਸਟਰੇਲੀਆਈ ਦੀ ਸੰਸਕ੍ਰਿਤੀ ਹੈ ਅਤੇ ਇਹ ਅਜਿਹੀਆਂ ਚੀਜ਼ਾਂ ਹਨ, ਜਿਨ•ਾਂ 'ਤੇ ਸਾਨੂੰ ਧਿਆਨ ਕੇਂਦਰਿਤ ਕਰਦੇ ਰਹਿਣਾ ਚਾਹੀਦਾ ਹੈ, ਸਾਨੂੰ ਇਸ 'ਤੇ ਇੱਜ਼ਤ ਨਾਲ ਗੱਲ ਕਰਨੀ ਚਾਹੀਦੀ ਹੈ। ਐਸਬੀਐਸ ਡਾਟ ਕਾਮ ਦੀ ਰਿਪੋਰਟ ਮੁਤਾਬਕ ਏਸਮਾ ਨੇ ਕਿਹਾ ਕਿ ਉਹ ਨਾ ਤਾਂ Îਇਸਲਾਮ ਦੀ ਪ੍ਰਤੀਨਿਧੀ ਹੈ ਅਤੇ ਨਾ ਹੀ ਸਿੱਖਿਅਕ। ਉਨ•ਾਂ ਕਿਹਾ ਕਿ ਮੈਂ ਜੋ ਕੁਝ ਵੀ ਬੋਲਦੀ ਹਾਂ, ਉਸ ਸਬੰਧੀ ਬੇਹੱਦ ਚੌਕਸ ਰਹਿਣ ਦੀ ਕੋਸ਼ਿਸ਼ ਕਰਦੀ ਹਾਂ, ਕਿਉਂਕਿ ਮੈਂ ਆਪਣੀ ਸਮਝ ਨਾਲ ਸਭ ਤੋਂ ਚੰਗਾ ਕਰਨਾ ਚਾਹੁੰਦੀ ਹਾਂ। 
 

ਹੋਰ ਖਬਰਾਂ »